ਪੰਜਾਬ

punjab

ਪਛੜੇ ਇਲਾਕੇ ਦੀ ਲੜਕੀ ਬਣੀ ਪਾਇਲਟ, ਕੀਤਾ ਪੰਜਾਬ ਦਾ ਨਾਮ ਰੌਸ਼ਨ

By

Published : Sep 15, 2022, 7:10 PM IST

Updated : Sep 15, 2022, 9:05 PM IST

Lovepreet became pilot
Lovepreet became pilot

ਬਠਿੰਡਾ ਦੇ ਪਿੰਡ ਸਿਵੀਆਂ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਲੜਕੀ ਪਾਇਲਟ ਬਣੀ ਹੈ। ਗੱਲਬਾਤ ਦੌਰਾਨ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੀ ਸ਼ੁਰੂ ਤੋਂ ਹੀ ਕੁਝ ਵੱਖਰਾ ਕਰਨ ਦੀ ਮਨਸ਼ਾ ਸੀ। Bathinda district Lovepreet became pilot.

ਬਠਿੰਡਾ: ਪਛੜੇ ਇਲਾਕੇ ਵਜੋਂ ਜਾਣੇ ਜਾਂਦੇ ਬਠਿੰਡਾ ਦੇ ਪਿੰਡ ਸਿਵੀਆਂ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਲੜਕੀ ਪਾਇਲਟ ਬਣੀ ਹੈ। ਗੱਲਬਾਤ ਦੌਰਾਨ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੀ ਸ਼ੁਰੂ ਤੋਂ ਹੀ ਕੁਝ ਵੱਖਰਾ ਕਰਨ ਦੀ ਮਨਸ਼ਾ ਸੀ। Bathinda district Lovepreet became pilot.

Girl from Siwian village of Bathinda district Lovepreet became pilot

ਇਸ ਦੇ ਚਲਦੇ ਉਸ ਵੱਲੋਂ ਆਪਣੇ ਸੁਪਨਿਆਂ ਦੀ ਉਡਾਨ ਪੂਰੀ ਕਰਨ ਲਈ ਪਾਇਲਟ ਬਣਨ ਦਾ ਨਿਸ਼ਚਾ ਕੀਤਾ। ਲਵਪ੍ਰੀਤ ਕੌਰ ਨੇ ਤੀਜੀ ਕਲਾਸ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਹਾਸਿਲ ਕੀਤੀ। ਇਸ ਉਪਰੰਤ ਉਸ ਵੱਲੋਂ ਦਸਵੀਂ ਤੱਕ ਬਠਿੰਡਾ ਅਤੇ ਪਿੰਡ ਬਾਦਲ ਵਿਖੇ ਸਟੱਡੀ ਕੀਤੀ ਗਈ ਅਤੇ ਪਲੱਸ ਟੂ ਨਾਨ ਮੈਡੀਕਲ ਨਾਲ ਡਮੀ ਐਡਮਿਸ਼ਨ ਰਾਹੀਂ ਪੂਰੀ ਕੀਤੀ।






ਇਸ ਉਪਰੰਤ ਪਾਇਲਟ ਬਣਨ ਲਈ ਉਸ ਵੱਲੋਂ ਮੁੱਢਲੀ ਟ੍ਰੇਨਿੰਗ ਪਟਿਆਲਾ ਏਵੀਏਸ਼ਨ ਤੋਂ ਲਈ ਗਈ ਅਤੇ 50 ਘੰਟੇ ਫਲਾਈ ਕਰਨ ਤੋਂ ਬਾਅਦ ਉਸ ਨੂੰ ਪਾਇਲਟ ਦਾ ਲਾਇਸੈਂਸ ਮਿਲਿਆ ਫੇਰ ਵੀ ਉਸ ਵੱਲੋਂ ਆਪਣੀ ਪਾਇਲਟ ਦੀ ਪੜਾਈ ਜਾਰੀ ਰੱਖੇਗੀ।

Girl from Siwian village of Bathinda district Lovepreet became pilot

ਜਿਸ ਲਈ ਉਸ ਨੂੰ ਦਿੱਲੀ ਅਤੇ ਹੈਦਰਾਬਾਦ ਦੇ ਫਲਾਇੰਗ ਸਕੂਲ ਵਿੱਚ ਦਾਖ਼ਲਾ ਲੈਣਾ ਪਿਆ। ਲਵਪ੍ਰੀਤ ਕੌਰ ਨੇ ਦੱਸਿਆ ਕਿ ਭਾਵੇਂ ਪਿੰਡਾਂ ਵਿੱਚ ਪੜ੍ਹਾਈ ਦੇ ਬਹੁਤੇ ਸਾਧਨ ਨਹੀਂ ਸਨ ਪਰ ਉਸ ਨੂੰ ਆਪਣੇ ਇਰਾਦਿਆਂ ਤੇ ਪੂਰਾ ਯਕੀਨ ਸੀ ਇਸ ਦੇ ਚੱਲਦੇ ਉਸ ਵੱਲੋਂ ਲਗਾਤਾਰ ਘਰਦਿਆਂ ਦੇ ਮਿਲ ਰਹੇ ਸਹਿਯੋਗ ਰਾਹੀਂ ਆਪਣੀ ਜਿੱਥੇ ਪੜ੍ਹਾਈ ਪੂਰੀ ਕੀਤੀ।

Girl from Siwian village of Bathinda district Lovepreet became pilot





ਉਥੇ ਹੀ ਅੱਜ ਉਹ ਏਅਰ ਏਸ਼ੀਆ ਵਿੱਚ ਡੋਮੈਸਟਿਕ ਫਲਾਈਟਸ ਉਡਾ ਰਹੀ ਹੈ। ਲਵਪ੍ਰੀਤ ਨੇ ਕੁੜੀ ਮੁੰਡੇ ਵਿਚਲੇ ਫਰਕ ਸਬੰਧੀ ਬੋਲਦਿਆਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੀ ਮਦਦ ਕਰਨ।

ਉਨ੍ਹਾਂ ਕਿਹਾ ਕਿ ਅੱਜ ਭਾਵੇਂ ਉਹ ਆਪਣੀ ਮਿਹਨਤ ਨਾਲ ਇੱਥੇ ਪਹੁੰਚੀ ਹੈ ਪਰ ਕਿਤੇ ਨਾ ਕਿਤੇ ਉਨ੍ਹਾਂ ਦੇ ਇਸ ਮਿਹਨਤ ਪਿੱਛੇ ਉਨ੍ਹਾਂ ਦੇ ਮਾਂ ਪਿਓ ਦਾ ਵੀ ਬਹੁਤ ਵੱਡਾ ਸਹਿਯੋਗ ਹੈ। ਲਵਪ੍ਰੀਤ ਦੇ ਪਿਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਬੇਟੀ ਵੱਲੋਂ ਜੋ ਮੁਕਾਮ ਅੱਜ ਹਾਸਿਲ ਕੀਤਾ ਗਿਆ ਹੈ। ਇਹ ਉਸ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮੁੰਡੇ ਕੁੜੀ ਵਿੱਚ ਕੋਈ ਵੀ ਫ਼ਰਕ ਨਹੀਂ ਬਸ ਮਾਪਿਆਂ ਨੂੰ ਆਪਣੇ ਬੱਚੇ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ ਅਤੇ ਹਰ ਸੰਭਵ ਸਹਿਯੋਗ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਜਲੰਧਰ ਦਾ ਕਿਸਾਨ ਅਮਰਜੀਤ ਸਿੰਘ ਗੰਨੇ ਦੀ ਖੇਤੀ ਕਰਕੇ ਘਰ ਬੈਠਾ ਵੇਚ ਰਿਹਾ ਹੈ ਗੁੜ, ਕਰ ਰਿਹਾ ਲੱਖਾਂ ਦਾ ਕਾਰੋਬਾਰ

Last Updated :Sep 15, 2022, 9:05 PM IST

ABOUT THE AUTHOR

...view details