ਬਠਿੰਡਾ ਏਮਜ਼ ਹਸਪਤਾਲ ਦੇ ਸਟਾਫ਼ ਵਲੋਂ ਨਿਵੇਕਲੀ ਪਹਿਲ, ਕੈਂਸਰ ਪੀੜਤਾਂ ਲਈ ਵਿੱਗ ਬਣਾਉਣ ਵਾਸਤੇ ਬਾਲ ਕੀਤੇ ਦਾਨ ਬਠਿੰਡਾ :ਕੈਂਸਰ ਦੇ ਮਰੀਜ਼ਾਂ ਲਈ ਬਠਿੰਡਾ ਦਾ ਏਮਜ਼ ਹਸਪਤਾਲ ਵਰਦਾਨ ਸਾਬਤ ਹੋ ਰਿਹਾ ਹੈ, ਉਥੇ ਹੀ ਏਮਜ਼ ਹਸਪਤਾਲ ਵਿਚ ਤਾਇਨਾਤ ਸਟਾਫ ਨੇ ਵੱਖਰੀ ਮਿਸਾਲ ਪੇਸ਼ ਕਰਦੇ ਹੋਏ ਏਮਜ਼ ਵਿਚ ਤਾਇਨਾਤ ਡਾਕਟਰ ਅਤੇ ਸਟਾਫ ਵੱਲੋਂ ਕੈਂਸਰ ਮਰੀਜ਼ਾਂ ਲਈ ਆਪਣੇ ਬਾਲ ਕਟਵਾ ਕੇ ਦਾਨ ਕੀਤੇ ਗਏ ਹਨ, ਤਾਂ ਜੋ ਕੈਂਸਰ ਦੇ ਮਰੀਜ਼ਾਂ ਲਈ ਵਿੱਗ ਬਣਾਈਆਂ ਜਾ ਸਕਣ।
ਕੈਂਸਰ ਪੀੜਤ ਔਰਤ ਦੇ ਸਿਰ 'ਤੇ ਵਾਲ ਨਾ ਹੋਣ ਕਾਰਨ ਕੀਤੀ ਸੀ ਖ਼ੁਦਕੁਸ਼ੀ ਦੀ ਕੋਸ਼ਿਸ਼ :ਕੁਝ ਸਮਾਂ ਪਹਿਲਾਂ ਏਮਜ਼ ਬਠਿੰਡਾ ਤੋਂ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਵਾਉਣ ਦੌਰਾਨ ਇੱਕ ਔਰਤ ਦੇ ਸਾਰੇ ਵਾਲ ਝੜ ਗਏ ਸੀ। ਇਸ ਤੋਂ ਬਾਅਦ ਬੇਸ਼ੱਕ ਉਹ ਔਰਤ ਕੈਂਸਰ ਦੀ ਬਿਮਾਰੀ ਨਾਲ ਲੜਦੇ ਹੋਏ, ਕੈਂਸਰ ਬਿਮਾਰੀ 'ਤੇ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੀ, ਪਰ ਸਿਰ 'ਚ ਵਾਲ ਨਾ ਹੋਣ ਕਾਰਨ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਹੋਏ ਆਤਮ-ਹੱਤਿਆ ਦੀ ਅਸਫਲ ਕੋਸ਼ਿਸ਼ ਕੀਤੀ। ਭਾਵੇਂ ਉਸ ਦਾ ਬਚਾਅ ਹੋ ਗਿਆ ਪਰ ਇਹ ਮਾਮਲਾ ਏਮਜ਼ ਦੇ ਮੈਡੀਕਲ ਸਟਾਫ ਦੇ ਦਿਲ ਵਿਚ ਬੈਠ ਗਿਆ, ਜਿਨ੍ਹਾਂ ਕੈਂਸਰ ਪੀੜਤ ਔਰਤ ਦਾ ਇਲਾਜ ਕੀਤਾ ਸੀ। ਏਮਜ਼ ਸਟਾਫ ਨੇ ਫਿਰ ਫੈਸਲਾ ਕੀਤਾ ਕਿ ਕੈਂਸਰ ਪੀੜਤ ਲੋਕਾਂ ਦਾ ਇਲਾਜ ਕਰਨ ਤੋਂ ਇਲਾਵਾ, ਉਹ ਅੱਗੇ ਦੀ ਬਿਹਤਰ ਜ਼ਿੰਦਗੀ ਜੀਊਣ ਵਿੱਚ ਮਦਦ ਕਰਨ ਲਈ ਪਹਿਲਕਦਮੀ ਕਰਨਗੇ।
ਏਮਜ਼ ਦੇ 50 ਸਟਾਫ਼ ਮੈਂਬਰਾਂ ਨੇ ਕੀਤਾ ਉਪਰਾਲਾ :ਕੈਂਸਰ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਲਈ ਇਹ ਉਪਰਾਲਾ ਪਹਿਲੀ ਵਾਰ ਬਠਿੰਡਾ ਏਮਜ਼ ਵਿੱਚ ਸ਼ੁਰੂ ਕੀਤਾ ਗਿਆ ਹੈ। ਏਮਜ਼ ਦੇ ਲਗਭਗ 50 ਕਰਮਚਾਰੀਆਂ, ਜਿਨ੍ਹਾਂ ਵਿੱਚ ਡਾਕਟਰ, ਨਰਸਾਂ ਅਤੇ ਨਰਸਿੰਗ ਅਤੇ ਮੈਡੀਕਲ ਵਿਦਿਆਰਥੀ, ਇੱਥੋਂ ਤੱਕ ਕਿ ਸਟਾਫ ਦੇ ਸਿਖਿਆਰਥੀ ਵਿਦਿਆਰਥੀ ਵੀ ਸ਼ਾਮਲ ਹਨ, ਵੱਲੋ ਵਿੱਗ ਬਣਾਉਣ ਲਈ ਆਪਣੇ ਵਾਲ ਦਾਨ ਕੀਤੇ ਗਏ। ਇਨ੍ਹਾਂ ਦੀ ਵਰਤੋਂ ਕੈਂਸਰ ਪੀੜਤਾਂ ਲਈ ਵਿੱਗ ਬਣਾਉਣ ਕੀਤੀ ਜਾਵੇਗੀ ਅਤੇ ਇਹ ਵਿੱਗ ਕੈਂਸਰ ਪੀੜਤਾਂ ਨੂੰ ਮੁਫਤ ਵੰਡੇ ਜਾਣਗੇ।
ਇਹ ਵੀ ਪੜ੍ਹੋ :Operation Amritpal: ਅੰਮ੍ਰਿਤਪਾਲ ਦੇ ਘਰ ਨੇੜਿਓਂ ਮਿਲਿਆ ਡਰੋਨ, ਪੁਲਿਸ ਨੇ ਕਿਹਾ- "ਇਹ ਮਹਿਜ਼ ਖਿਡੌਣਾ"
ਵੇਰੋਨਿਕਾ ਮਰੀਜ਼ਾਂ ਸਈ ਵਿੱਗ ਕਰੇਗੀ ਤਿਆਰ :ਏਮਜ਼ ਬਠਿੰਡਾ ਦੇ ਡਾਇਰੈਕਟਰ ਡੀਕੇ ਸਿੰਘ ਨੇ ਦੱਸਿਆ ਕਿ ਇਹ ਵਾਲ ਦਾਨ ਪ੍ਰੋਗਰਾਮ ਬਠਿੰਡਾ ਏਮਜ਼ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ਦੀ ਡਾਕਟਰ ਸਪਨਾ ਅਤੇ ਜੁਆਇਨ ਟੂਗੇਦਰ ਸੰਸਥਾ ਵੱਲੋਂ ਕਰਵਾਇਆ ਗਿਆ ਸੀ ਅਤੇ ਦਿੱਲੀ ਵਿੱਚ ਵਿੱਗ ਬਣਾਉਣ ਵਾਲੀ ਸੰਸਥਾ ਵੇਰੋਨਿਕਾ ਇਨ੍ਹਾਂ ਵਾਲਾਂ ਤੋਂ ਵਿੱਗ ਤਿਆਰ ਕਰੇਗੀ। ਕੈਂਸਰ ਦੇ ਇਲਾਜ ਦੌਰਾਨ ਵਾਲ ਝੜਨ ਤੋਂ ਬਾਅਦ ਮਰੀਜ਼ਾਂ ਨੂੰ ਨਵੇਂ ਵਾਲ ਉਗਾਉਣ ਵਿੱਚ 2-3 ਮਹੀਨੇ ਲੱਗ ਜਾਂਦੇ ਹਨ। ਕੁਝ ਕੈੰਸਰ ਮਰੀਜ਼ਾਂ ਦੇ ਕੀਮੋ ਕਾਰਨ ਬਾਲ ਬਿਲਕੁਲ ਚੜ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਔਰਤਾਂ ਵਾਲਾਂ ਦੇ ਬਿਨਾਂ ਬਹੁਤ ਅਸਹਿਜ ਮਹਿਸੂਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਨੂੰ ਨਵੀਂ ਉਮੀਦ ਦੇਣ ਅਤੇ ਉਨ੍ਹਾਂ ਦੀ ਗੁਆਚੀ ਹੋਈ ਮੁਸਕਰਾਹਟ ਅਤੇ ਪਛਾਣ ਨੂੰ ਵਾਪਸ ਲਿਆਉਣ ਲਈ ਇਹ ਉਪਰਾਲਾ ਬਹੁਤ ਕਾਰਗਰ ਸਾਬਤ ਹੋਵੇਗਾ।
ਇਹ ਵੀ ਪੜ੍ਹੋ :Clashes On Ram Navami : ਰਾਮ ਨੌਮੀ 'ਤੇ ਪੱਥਰਬਾਜ਼ੀ, 14 ਦੀ ਮੌਤ, ਪੱਛਮੀ ਬੰਗਾਲ ਤੇ ਮਹਾਰਾਸ਼ਟਰ ਵਿੱਚ ਝੜਪ
ਕੈਂਸਰ ਦਾ ਇਲਾਜ ਬਹੁਤ ਮਹਿੰਗਾ ਹੈ, ਇਲਾਜ 'ਤੇ ਲੱਖਾਂ ਰੁਪਏ ਖਰਚਣ ਤੋਂ ਬਾਅਦ ਵੀ ਮਰੀਜ਼ਾਂ ਲਈ ਵਿੱਗ ਲਈ 15 ਤੋਂ 20 ਹਜ਼ਾਰ ਰੁਪਏ ਖਰਚ ਕਰਨਾ ਔਖਾ ਹੋ ਜਾਂਦਾ ਹੈ। ਸੰਸਥਾ ਦੇ ਇਸ ਉਪਰਾਲੇ ਨਾਲ ਅਜਿਹੇ ਮਰੀਜ਼ਾਂ ਦਾ ਤਣਾਅ ਘੱਟ ਹੋਵੇਗਾ। ਕੈਂਸਰ ਦੀ ਬਿਮਾਰੀ ਦੇ ਇਲਾਜ ਦੇ ਖਰਚੇ ਤੋਂ ਇਲਾਵਾ ਹੋਰ ਵੀ ਕਈ ਨਤੀਜੇ ਭੁਗਤਣੇ ਪੈਂਦੇ ਹਨ, ਜਿਸ ਕਾਰਨ ਕਈ ਵਾਰ ਮਰੀਜ਼ ਨੂੰ ਲੋਕਾਂ ਦੀ ਨਫ਼ਰਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੀ ਨਫ਼ਰਤ ਦਾ ਇੱਕ ਮੁੱਖ ਕਾਰਨ ਕੀਮੋਥੈਰੇਪੀ ਕਾਰਨ ਸਿਰ ਦੇ ਵਾਲਾਂ ਦਾ ਝੜਨਾ ਹੈ। ਔਰਤਾਂ ਲਈ, ਉਨ੍ਹਾਂ ਦੇ ਸਿਰ ਦੇ ਵਾਲ ਸਰੀਰ ਦੇ ਕਿਸੇ ਹੋਰ ਹਿੱਸੇ ਵਾਂਗ ਮਹੱਤਵਪੂਰਨ ਹਨ। ਅਜਿਹੇ 'ਚ ਕੈਂਸਰ ਤੋਂ ਪੀੜਤ ਔਰਤਾਂ ਕੀਮੋਥੈਰੇਪੀ ਤੋਂ ਬਾਅਦ ਵਾਲ ਝੜਨ 'ਤੇ ਬਹੁਤ ਸ਼ਰਮ ਮਹਿਸੂਸ ਕਰਦੀਆਂ ਹਨ। ਇਸ ਦੇ ਨਾਲ ਹੀ ਮਹਿੰਗੀ ਵਿੱਗ ਖਰੀਦਣਾ ਵੀ ਹਰ ਕਿਸੇ ਦੇ ਵੱਸ 'ਚ ਨਹੀਂ ਹੁੰਦਾ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ, ਕਿ ਕੈਂਸਰ ਪੀੜਤ ਖਾਸ ਕਰ ਔਰਤਾਂ ਲਈ, ਆਪਣੇ ਬਾਲ ਦਾਨ ਕਰਨ, ਤਾਂ ਜੋ ਸਮਾਜ ਵਿਚ ਰਹਿ ਕੇ ਹੀਨ ਭਾਵਨਾ ਦਾ ਸ਼ਿਕਾਰ ਨਾ ਹੋਣ।