ਪੰਜਾਬ

punjab

ਬਠਿੰਡਾ ਨਗਰ ਨਿਗਮ 'ਤੇ ਕਾਂਗਰਸ ਪਾਰਟੀ ਦਾ ਕਬਜ਼ਾ

By

Published : Feb 17, 2021, 1:08 PM IST

ਨਗਰ ਨਿਗਮ ਵਿੱਚ 50 ਵਾਰਡਾਂ ਵਿੱਚੋਂ 43 ਵਾਰਡਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ ਜਦੋਂਕਿ 7 ਵਾਰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਬਠਿੰਡਾ ਨਗਰ ਨਿਗਮ ਚੋਣ ਵਿੱਚ ਆਮ ਆਦਮੀ ਪਾਰਟੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਭਾਰਤੀ ਜਨਤਾ ਪਾਰਟੀ ਨੂੰ ਬਠਿੰਡਾ ਜ਼ਿਲ੍ਹੇ ਵਿੱਚੋਂ ਇੱਕ ਵੀ ਸੀਟ ਪ੍ਰਾਪਤ ਨਹੀਂ ਹੋਈ।

ਬਠਿੰਡਾ ਨਗਰ ਨਿਗਮ 'ਤੇ ਕਾਂਗਰਸ ਪਾਰਟੀ ਦਾ ਕਬਜ਼ਾ
ਬਠਿੰਡਾ ਨਗਰ ਨਿਗਮ 'ਤੇ ਕਾਂਗਰਸ ਪਾਰਟੀ ਦਾ ਕਬਜ਼ਾ

ਬਠਿੰਡਾ: ਜ਼ਿਲ੍ਹੇ ਅੰਦਰ ਕਾਰਪੋਰੇਸ਼ਨ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਸਥਾਨਕ ਨਗਰ ਨਿਗਮ ਤੋਂ ਇਲਾਵਾ ਨਗਰ ਕੌਂਸਲ ਭੁੱਚੋ ਮੰਡੀ ਮੌੜ ਮੰਡੀ ਰਾਮਾ ਮੰਡੀ ਅਤੇ ਗੋਨਿਆਣਾ ਤੇ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਜਦੋਂਕਿ ਨਗਰ ਪੰਚਾਇਤ ਮਲੂਕਾ ਕੋਠਾਗੁਰੂ ਭਗਤਾ ਭਾਈ ਰੂਪਾ ਮਹਿਰਾਜ 'ਤੇ ਵੀ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ।

ਆਪ ਦਾ ਨਹੀਂ ਖੁਲ੍ਹਿਆ ਖਾਤਾ

  • ਨਗਰ ਨਿਗਮ ਵਿੱਚ 50 ਵਾਰਡਾਂ ਵਿੱਚੋਂ 43 ਵਾਰਡਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ ਜਦੋਂਕਿ 7 ਵਾਰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਬਠਿੰਡਾ ਨਗਰ ਨਿਗਮ ਚੋਣ ਵਿੱਚ ਆਮ ਆਦਮੀ ਪਾਰਟੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਭਾਰਤੀ ਜਨਤਾ ਪਾਰਟੀ ਨੂੰ ਬਠਿੰਡਾ ਜ਼ਿਲ੍ਹੇ ਵਿੱਚੋਂ ਇੱਕ ਵੀ ਸੀਟ ਪ੍ਰਾਪਤ ਨਹੀਂ ਹੋਈ।
  • ਭੁੱਚੋ ਮੰਡੀ ਨਗਰ ਕੌਂਸਲ ਵਿੱਚ ਦਾਸ ਕਾਂਗਰਸ ਦੋ ਅਕਾਲੀ ਦਲ ਅਤੇ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਮੌੜ ਨਗਰ ਕੌਂਸਲ ਵਿੱਚ ਵੀ ਕਾਂਗਰਸ ਪਾਰਟੀ ਤੇਰਾਂ ਸ਼੍ਰੋਮਣੀ ਅਕਾਲੀ ਦਲ ਇੱਕ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਰਾਮਾਂ ਮੰਡੀ ਨਗਰ ਕੌਂਸਲ ਵਿੱਚ ਗਿਆਰਾਂ ਕਾਂਗਰਸ ਦੋ ਅਕਾਲੀ ਦਲ ਅਤੇ ਦੋ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
  • ਨਗਰ ਕੌਂਸਲ ਗੋਨਿਆਣਾ ਵਿੱਚ ਕਾਂਗਰਸ ਪਾਰਟੀ ਦੇ 7 ਅਤੇ 6 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ । ਨਗਰ ਪੰਚਾਇਤ ਮਹਿਰਾਜ ਵਿੱਚ 11 ਕਾਂਗਰਸ ਇੱਕ ਅਕਾਲੀ ਦਲ ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ। ਭਾਈਰੂਪਾ ਨਗਰ ਪੰਚਾਇਤ ਵਿਚ 8 ਕਾਂਗਰਸ 4 ਅਕਾਲੀ ਦਲ ਤੇ ਇੱਕ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ ਹੈ। ਬਠਿੰਡਾ ਨਗਰ ਨਿਗਮ ਮੇਅਰ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਚੌਵੀ ਵੋਟਾਂ ਨਾਲ ਜੇਤੂ ਰਹੇ ਹਨ ਜਦੋਂ ਕਿ ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਸੰਧੂ ਦੀ ਪਤਨੀ ਮਨਜੀਤ ਕੌਰ ਚੋਣ ਹਾਰ ਗਈ ਹੈ।

ABOUT THE AUTHOR

...view details