ਪੰਜਾਬ

punjab

2017 ਵਿੱਚ ਪਾਸ ਹੋਇਆ ਬਠਿੰਡਾ ਦਾ ਪ੍ਰੋਜੈਕਟ ਅਜੇ ਵੀ ਅਧੂਰਾ

By

Published : Sep 21, 2019, 3:30 PM IST

2017 ਵਿੱਚ ਸਰਕਾਰ ਵੱਲੋਂ ਪੂਰੇ ਸ਼ਹਿਰ ਵਿੱਚ ਐੱਲਈਡੀ ਬੱਲਬ ਨੂੰ ਲਗਾਉਣ ਲਈ 16 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਸੀ। ਪਰ ਦੋ ਸਾਲ ਬਾਅਦ ਵੀ ਇਹ ਪ੍ਰੋਜੈਕਟ ਪੂਰਾ ਨਹੀਂ ਹੋ ਪਾਇਆ।

ਫ਼ੋਟੋ

ਬਠਿੰਡਾ: ਸ਼ਹਿਰ ਨੂੰ ਜਗਮਗ ਕਰਨ ਲਈ ਸਰਕਾਰ ਵੱਲੋਂ 16 ਕਰੋੜ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਸੀ, ਪਰ ਇਸ ਪ੍ਰੋਜੈਕਟ ਦੀ ਤਸਵੀਰ ਅਜੇ ਵੀ ਮੱਧਮ ਨਜ਼ਰ ਆ ਰਹੀ ਹੈ। ਪ੍ਰਸ਼ਾਸਨ ਨੇ ਇਸ ਪ੍ਰੋਜੈਕਟ ਦਾ ਬੇਸ ਟਰਾਇਲ ਪਾਸ ਕਰ ਲਿਆ ਹੈ ਪਰ ਪ੍ਰੋਜੈਕਟ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ ਹੈ। ਮੇਅਰ ਨੇ ਪ੍ਰੋ਼ਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਜਿਨ੍ਹੇ ਪੈਸੇ ਸਰਕਾਰ ਵੱਲੋਂ ਪਾਸ ਕੀਤੇ ਗਏ ਹਨ ਉਹ ਪੂਰੇ ਨਹੀਂ ਪੈ ਰਹੇ ਹਨ। ਇਸ ਪ੍ਰੋਜੈਕਟ ਨੂੰ ਪੁਰਾ ਕਰਨ ਵਿੱਚ ਅਜੇ ਹੋਰ ਪੈਸਿਆਂ ਦੀ ਲੋੜ ਹੈ।

2017 ਵਿੱਚ ਪਾਸ ਹੋਇਆ ਬਠਿੰਡਾ ਦਾ ਪ੍ਰੋਜੈਕਟ ਅਜੇ ਵੀ ਅਧੂਰਾ

ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਕਰੀਬ 17 ਕਰੋੜ ਰੁਪਏ ਸ਼ਹਿਰ ਦੇ ਵਿੱਚ ਐਲਈਡੀ ਸਟ੍ਰੀਟ ਲਾਈਟਾਂ ਲਗਾਉਣ ਤੇ ਉਨ੍ਹਾਂ ਦੀ ਮੁਰੰਮਤ ਤੇ ਖ਼ਰਚ ਕੀਤੇ ਜਾਣੇ ਹਨ। ਦੱਸਣਯੋਗ ਹੈ ਕਿ 2 ਸਾਲ ਪਹਿਲਾਂ ਨਿਗਮ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ ਪਰ ਫੰਡ ਦੀ ਕੰਮੀ ਕਾਰਨ ਅਚਾਨਕ ਪ੍ਰਾਜੈਕਟ ਨੂੰ ਬੰਦ ਕਰਨਾ ਪੈ ਗਿਆ ਸੀ। ਮੇਅਰ ਨੇ ਕਿਹਾ ਕਿ 2017 ਦੀ ਹਾਊਸ ਮੀਟਿੰਗ ਵਿੱਚ ਇਹ ਮਤਾ ਪਾਸ ਹੋਇਆ ਸੀ ਕਿ ਸ਼ਹਿਰ ਵਿੱਚ ਹਰ ਥਾਂ ਐਲਈਡੀ ਲਾਈਟਾਂ ਲਾਈਆਂ ਜਾਣ ਗਿਆ।

ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਇਸ ਪ੍ਰੋਜੈਕਟ ਲਈ ਟੈਂਡਰ ਵੀ ਕੱਢੇ ਸਨ ਪਰ ਟੈਂਡਰ ਲੈਣ ਲਈ ਕੋਈ ਇੱਛੁਕ ਪਾਰਟੀ ਸਾਹਮਣੇ ਨਹੀਂ ਆਈ। ਹੁਣ ਨਿਗਮ ਵੱਲੋਂ ਫਿਰ ਤੋਂ ਟੈਂਡਰ ਜਾਰੀ ਕੀਤੇ ਗਏ ਹਨ ਤੇ ਉਮੀਦ ਹੈ ਕਿ ਟੈਂਡਰ ਜਲਦੀ ਹੀ ਕਿਸੇ ਨਾ ਕਿਸੇ ਕੰਪਨੀ ਨੂੰ ਅਲਾਟ ਕਰ ਦਿੱਤਾ ਜਾਵੇਗਾ।

ਮੇਅਰ ਦਾ ਕਹਿਣਾ ਹੈ ਕਿ ਜੇ ਬਿਜਲੀ ਦੀ ਬਚਤ ਦੀ ਗੱਲ ਕਰੀਏ ਤਾਂ ਇਸ ਪ੍ਰੋਜੈਕਟ ਨਾਲ ਗਲਭਗ 2.5 ਤੋਂ 3 ਕਰੋੜ ਰੁਪਏ ਦੇ ਬਿੱਲ ਦੀ ਬਚਤ ਹੋਵੇਗੀ।

ABOUT THE AUTHOR

...view details