ਪੰਜਾਬ

punjab

ਨੌਜਵਾਨ ਵੱਲੋਂ ਲੜਕੀ ਦਾ ਗੋਲੀਆਂ ਮਾਰਕੇ ਕਤਲ

By

Published : Nov 18, 2022, 6:34 PM IST

Updated : Nov 18, 2022, 10:04 PM IST

ਬਠਿੰਡਾ ਦੇ ਕੋਰਟ ਕੰਪਲੈਕਸ ਦੇ ਬਾਹਰ ਇਕ ਨੌਜਵਾਨ ਨੇ ਇਕ ਲੜਕੀ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਮੌਕੇ ਉੱਤੇ ਪਹੁੰਚੀ। A young man shot dead a girl in Bathinda

A young man shot dead a girl in Bathinda
A young man shot dead a girl in Bathinda

ਬਠਿੰਡਾ:ਪੰਜਾਬ ਵਿੱਚ ਗੋਲੀ ਮਾਰਕੇ ਕਤਲ ਕਰਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅਜਿਹਾ ਹੀ ਮਾਮਲਾ ਬਠਿੰਡਾ ਦੇ ਕੋਰਟ ਕੰਪਲੈਕਸ ਦੇ ਬਾਹਰ ਇਕ ਨੌਜਵਾਨ ਨੇ ਦੋ ਲੜਕੀਆਂ ਉੱਤੇ ਫਾਇਰਿੰਗ ਹੋਈ, ਜਿਸ ਵਿੱਚ ਇੱਕ ਲੜਕੀ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੌਕੇ ਉੱਤੇ ਪੰਜਾਬ ਪੁਲਿਸ ਪ੍ਰਸ਼ਾਸਨ ਪਹੁੰਚੀ। ਇਸ ਮੌਕੇ ਉੱਤੇ ਚਸ਼ਮਦੀਦ ਗਵਾਹਾਂ ਅਨੁਸਾਰ ਨੌਜਵਾਨ ਲੜਕੇ ਵੱਲੋਂ 3 ਗੋਲੀਆਂ ਚਲਾਈਆਂ ਗਈਆਂ 2 ਗੋਲੀਆਂ ਲੜਕੀ ਦੇ ਲੱਗੀਆਂ ਹਨ। A young man shot dead a girl in Bathinda

ਨੌਜਵਾਨ ਵੱਲੋਂ ਲੜਕੀ ਦਾ ਗੋਲੀਆਂ ਮਾਰਕੇ ਕਤਲ

ਇਸ ਦੌਰਾਨ ਗੱਲਬਾਤ ਕਰਦਿਆ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਕੋਰਟ ਕੰਪਲੈਕਸ ਦੀ ਕੰਧ ਨਾਲ ਦੋ ਲੜਕੀਆਂ ਅਤੇ 1 ਲੜਕਾ ਬੈਠੇ ਸਨ ਇਸ ਦੌਰਾਣ ਹੀ ਸਿੱਖ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ ਉਸ ਵੱਲੋਂ ਲੜਕੀ ਨਾਲ ਗੱਲਬਾਤ ਕੀਤੀ ਜਾ ਰਹੀ ਸੀ, ਪਰ ਇਸ ਦੌਰਾਨ ਲੜਕੀ ਵੱਲੋਂ ਉਸ ਦੇ ਥੱਪੜ ਮਾਰ ਦਿੱਤੇ ਗਏ। ਲੜਕੇ ਵੱਲੋਂ ਉਸ ਸਮੇਂ ਲੜਕੀ ਉੱਪਰ ਗੋਲੀਆਂ ਚਲਾਈਆਂ ਗਈਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਉਧਰ ਇਸ ਘਟਨਾ ਦਾ ਪਤਾ ਚੱਲਦਿਆ ਪੁਲਿਸ ਪ੍ਰਸ਼ਾਸਨ ਮੌਕੇ ਉੱਤੇ ਪਹੁੰਚੇ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਹਨ।

ਇਹ ਵੀ ਪੜੋ:-ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਜਾਰੀ

Last Updated :Nov 18, 2022, 10:04 PM IST

ABOUT THE AUTHOR

...view details