ਪੰਜਾਬ

punjab

ਸਾਬਕਾ ਫੌਜੀ ਨੌਜਵਾਨਾਂ ਲਈ ਬਣਿਆ ਪ੍ਰੇਰਨਾ ਸਰੋਤ

By

Published : May 14, 2021, 5:24 PM IST

ਬਠਿੰਡਾ ਦਾ ਰਹਿਣ ਵਾਲਾ ਸਾਬਕਾ ਫੌਜੀ ਹਰਬੰਸ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਹੈ। ਸਾਬਕਾ ਫੌਜੀ ਦਾ ਨਾਮ ਲਿਮਕਾ ਬੁੱਕ 'ਚ ਤਿੰਨ ਵਾਰ ਦਰਜ ਹੋ ਚੁੱਕਾ ਹੈ। ਇਸ ਦੇ ਨਾਲ ਹੀ ਉਸ ਵਲੋਂ ਨੌਜਵਾਨਾਂ ਨੂੰ ਫੌਜ ਅਤੇ ਪੁਲਿਸ ਭਰਤੀ ਦੀ ਤਿਆਰੀ ਕਰਵਾਈ ਜਾਂਦੀ ਹੈ।

ਸਾਬਕਾ ਫੌਜੀ ਨੌਜਵਾਨਾਂ ਲਈ ਬਣਿਆ ਪ੍ਰੇਰਨਾ ਸਰੋਤ
ਸਾਬਕਾ ਫੌਜੀ ਨੌਜਵਾਨਾਂ ਲਈ ਬਣਿਆ ਪ੍ਰੇਰਨਾ ਸਰੋਤ

ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਹਰਬੰਸ ਨਗਰ ਦਾ ਰਹਿਣਾ ਵਾਲਾ ਸਾਬਕਾ ਫੌਜੀ ਹਰਜਿੰਦਰ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣ ਰਿਹਾ ਹੈ। ਸਬਾਕਾ ਫੌਜੀ ਵਲੋਂ ਨੌਜਵਾਨਾਂ ਨੂੰ ਫੌਜ ਅਤੇ ਪੁਲਿਸ ਲਈ ਤਿਆਰੀ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਸਾਬਕਾ ਫੌਜੀ ਨੂੰ ਇਲਾਕੇ 'ਚ ਸਟੰਟਮੈਨ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਸਟੰਟਾਂ ਕਾਰਨ ਹੀ ਤਿੰਨ ਵਾਰ ਲਿਮਕਾ ਬੁੱਕ 'ਚ ਆਪਣਾ ਨਾਮ ਵੀ ਦਰਜ ਕਰਵਾ ਚੁੱਕਿਆ ਹੈ।

ਸਾਬਕਾ ਫੌਜੀ ਨੌਜਵਾਨਾਂ ਲਈ ਬਣਿਆ ਪ੍ਰੇਰਨਾ ਸਰੋਤ

ਇਸ ਸਬੰਧੀ ਸਾਬਕਾ ਫੌਜੀ ਦਾ ਕਹਿਣਾ ਕਿ ਉਸ ਵਲੋਂ ਫੌਜ 'ਚ ਅਠਾਰਾਂ ਸਾਲ ਦੇਸ਼ ਦੀ ਸੇਵਾ ਕੀਤੀ ਗਈ। ਇਸ ਦੇ ਨਾਲ ਹੀ ਹੁਣ ਉਸ ਵਲੋਂ ਨੌਜਵਾਨਾਂ ਨੂ ਭਰਤੀ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਨੌਜਵਾਨ ਆਪਣਾ ਭਵਿੱਖ ਬਣਾ ਸਕਣ। ਇਸ ਦੇ ਨਾਲ ਹੀ ਸਾਬਕਾ ਫੌਜੀ ਦਾ ਕਹਿਣਾ ਕਿ ਉਸ ਵਲੋਂ ਚੱਕਰ ਆਸਣ 'ਚ 141 ਕਿਲੋਂ ਭਾਰ ਚੁੱਕਿਆ ਸੀ, ਜਿਸ ਕਾਰਨ ਉਸ ਦਾ ਨਾਮ ਲਿਮਕਾ ਬੁੱਕ 'ਚ ਦਰਜ ਹੋ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹੁਣ ਵੀ ਉਹ ਰੋਜ਼ਾਨਾ ਫੌਜ ਦੇ ਸਮੇਂ ਅਨੁਸਾਰ ਹੀ ਸਰੀਰਕ ਕਸਰਤ ਕਰਦੇ ਹਨ।

ਇਸ ਦੇ ਨਾਲ ਹੀ ਸਾਬਕਾ ਫੌਜੀ ਦਾ ਕਹਿਣਾ ਕਿ ਉਸ ਵਲੋਂ ਇੱਕ ਹਿੰਦੀ ਅਤੇ ਦੋ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਾ ਰਹਿਤ ਜ਼ਿੰਦਗੀ ਅਪਨਾਉਣ ਤਾਂ ਜੋ ਭਵਿੱਖ ਵਿੱਚ ਕਾਮਯਾਬ ਹੋ ਸਕਣ ਅਤੇ ਆਪਣੇ ਮਾਂ ਬਾਪ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।

ਇਹ ਵੀ ਪੜ੍ਹੋ:ਕੋਰੋਨਾ ਤੋਂ ਬਾਅਦ ਬਲੈਕ ਫੰਗਸ ਨਵਾਂ ਖ਼ਤਰਾ, ਇਸ ਤਰ੍ਹਾਂ ਕਰਦੀ ਹੈ ਮਾਰ

ABOUT THE AUTHOR

...view details