ਪੰਜਾਬ

punjab

ਮੀਂਹ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਸਧਰਾਂ 'ਤੇ ਫੇਰਿਆ ਪਾਣੀ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ

By

Published : Mar 25, 2023, 2:29 PM IST

ਬਰਨਾਲਾ ਵਿੱਚ ਕਣਕ ਦੀ ਫਸਲ ਉੱਤੇ ਪਈ ਬੇਮੌਸਮੀ ਮਾਰ ਨੇ ਕਿਸਾਨਾਂ ਦੀਆਂ ਸਧਰਾਂ ਉੱਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਵੱਖ ਤੋਂ ਬਜਟ ਰੱਖਣ ਦੀ ਗੱਲ ਕਹੀ ਸੀ ਪਰ ਹੁਣ ਸਰਕਾਰ ਕਿਸਾਨਾਂ ਦੀ ਬਾਂਹ ਨਹੀਂ ਫੜ੍ਹ ਰਹੀ।

Unseasonal rains damaged crops in Barnala
ਮੀਂਹ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਸਧਰਾਂ 'ਤੇ ਫੇਰਿਆ ਪਾਣੀ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ

ਮੀਂਹ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਸਧਰਾਂ 'ਤੇ ਫੇਰਿਆ ਪਾਣੀ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ

ਬਰਨਾਲਾ: ਕੁਦਰਤ ਦੀ ਕਰੋਪੀ ਨੇ ਇੱਕ ਵਾਰ ਮੁੜ ਪੰਜਾਬ ਦੇ ਕਿਸਾਨਾਂ ਦੀਆਂ ਸਧਰਾਂ ਉੱਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਬੇਮੌਸਮੇ ਮੀਂਹ ਦਾ ਦੌਰ ਜਾਰੀ ਹੈ ਅਤੇ ਲਗਾਤਾਰ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਭਾਵੇਂ ਠੰਢ ਨੇ ਮੁੜ ਦਸਤਕ ਦੇ ਦਿੱਤੀ ਹੈ, ਪਰ ਇਸ ਮੀਂਹ ਨੇ ਕਿਸਾਨਾਂ ਦੀਆਂ ਰੰਗ ਵਟਾ ਰਹੀਆਂ ਫਸਲਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਕੀਤਾ ਹੈ। ਖ਼ਾਸ ਤੌਰ ਉੱਤੇ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਨਾਲ ਇਸ ਮੀਂਹ ਅਤੇ ਗੜ੍ਹੇਮਾਰੀ ਨਾਲ ਝੰਭੀ ਗਈ ਹੈ। ਬਰਨਾਲਾ ਜ਼ਿਲ੍ਹੇ ਵਿੱਚ ਬੀਤੇ ਕੱਲ੍ਹ ਤੇਜ਼ਧਾਰ ਮੀਂਹ ਅਤੇ ਗੜ੍ਹੇਮਾਰੀ ਹੋਈ ਹੈ। ਜਿਸ ਕਾਰਨ ਕਣਕ, ਸਰ੍ਹੋਂ ਸਮੇਤ ਸਬਜ਼ੀ ਦੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ। ਖੇਤਾਂ ਵਿੱਚ ਕਣਕ ਦੀ ਖੜੀ ਫ਼ਸਲ ਧਰਤੀ ਉੱਤੇ ਵਿਛ ਗਈ ਹੈ। ਜਿਸ ਕਰਕੇ ਫ਼ਸਲ ਦੇ ਝਾੜ ਉੱਤੇ ਵੱਡਾ ਅਸਰ ਪੈਣ ਦਾ ਡਰ ਕਿਸਾਨਾਂ ਨੂੰ ਸਤਾਉਣ ਲੱਗਿਆ ਹੈ।



ਮੀਂਹ ਦੇ ਨਾਲ ਗੜ੍ਹੇ: ਇਸ ਸਬੰਧੀ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਕੱਲ੍ਹ ਰਾਤ ਮੀਂਹ ਦੇ ਨਾਲ ਗੜ੍ਹੇ ਵੀ ਪਏ ਹਨ। ਇਸ ਨਾਲ ਕਣਕ ਸਮੇਤ ਸਾਰੀਆਂ ਫ਼ਸਲਾਂ ਨੁਕਸਾਨੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ, ਜੋ ਕਿ ਲਗਭਗ ਸਾਰੇ ਹੀ ਕਿਸਾਨਾਂ ਦਾ ਹੋਇਆ ਹੈ। ਉਹਨਾਂ ਦੱਸਿਆ ਕਿ ਮੀਂਹ, ਤੇਜ਼ ਹਨੇਰੀ ਅਤੇ ਗੜ੍ਹੇਮਾਰੀ ਨੇ ਫ਼ਸਲ ਨੂੰ ਧਰਤੀ ਉੱਤੇ ਸੁੱਟ ਦਿੱਤਾ ਹੈ। ਜਿਸ ਨਾਲ ਹੁਣ ਕਣਕ ਦੇ ਛਿੱਟਿਆਂ ਵਿੱਚ ਬਣਨ ਵਾਲੇ ਦਾਣੇ ਨੂੰ ਨੁਕਸਾਨ ਹੋਵੇਗਾ। ਜਿਸ ਨਾਲ ਫ਼ਸਲ ਦੇ ਝਾੜ ਉੱਤੇ 50 ਫ਼ੀਸਦੀ ਅਸਰ ਪੈਣ ਦੇ ਆਸਾਰ ਹਨ।

ਮੁਆਵਜ਼ੇ ਦੀ ਮੰਗ: ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ਈ ਹਨ ਅਤੇ ਕੁਦਰਤ ਵੀ ਕਿਸਾਨਾ ਦਾ ਖਹਿੜਾ ਨਹੀਂ ਛੱਡ ਰਹੀ। ਉਹਨਾਂ ਕੋਲ 60 ਤੋਂ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨਾਂ ਠੇਕੇ ਉੱਪਰ ਹਨ। ਇਸੇ ਫ਼ਸਲ ਵਿੱਚੋਂ ਉਹਨਾਂ ਨੇ ਠੇਕਾ ਮੋੜਨਾ ਹੈ ਅਤੇ ਇਸੇ ਫ਼ਸਲ ਵਿੱਚੋਂ ਫ਼ਸਲ ਖਾਣ ਲਈ ਅਤੇ ਸਾਰਾ ਸਾਲ ਘਰ ਚਲਾਉਣ ਲਈ ਕਣਕ ਵਰਤਣੀ ਹੈ,ਪਰ ਉਹਨਾਂ ਦਾ ਮੀਂਹ ਨੇ ਵੱਡਾ ਨੁਕਸਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਦੀਆਂ ਨੀਤੀਆਂ ਕਿਸਾਨਾ ਦੇ ਪੱਖ ਵਿੱਚ ਨਹੀਂ ਹਨ, ਪਰ ਫਿ਼ਰ ਵੀ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਮੀਂਹ ਨਾਲ ਨੁਕਸਾਨੀ ਗਈ ਫ਼ਸਲ ਦੀ ਅਧਿਕਾਰੀ ਭੇਜ ਕੇ ਗਿਰਦਾਵਰੀ ਕਰਵਾਊਣ ਅਤੇ ਜਲਦ ਇਸਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ। ਕਿਸਾਨਾਂ ਨੇ ਇਹ ਵੀ ਕਿਹਾ ਕਿ ਭਾਵੇਂ ਕੇਂਦਰ ਅਤੇ ਸੂਬਾ ਸਰਕਾਰ ਖੁੱਦ ਨੂੰ ਕਿਸਾਨ ਹਿਤੈਸ਼ੀ ਕਹਿਣ ਪਰ ਅਸਲ ਵਿੱਚ ਉਨ੍ਹਾਂ ਦੀ ਕਿਸੇ ਨੇ ਬਾਂਹ ਨਹੀਂ ਫੜ੍ਹੀ ਹੈ।

ਇਹ ਵੀ ਪੜ੍ਹੋ:Kisan Mela in PAU: ਕਿਸਾਨ ਮੇਲੇ ਦੌਰਾਨ ਪਰਾਲੀ ਦੀ ਸੁਚੱਜੀ ਵਰਤੋਂ ਲਈ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਿਖਲਾਈ


ABOUT THE AUTHOR

...view details