ਪੰਜਾਬ

punjab

ਪੀੜਤ ਕਿਸਾਨਾਂ ਨੂੰ ਨਹੀਂ ਮਿਲੀ ਕੋਈ ਸਰਕਾਰੀ ਰਾਹਤ

By

Published : Oct 6, 2021, 4:02 PM IST

ਬਰਨਾਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਗੁਲਾਬੀ ਸੁੰਡੀ (Pink locust) ਦੀ ਨਰਮੇ 'ਤੇ ਮਾਰ ਪਈ ਹੈ। ਪਰ ਅਜੇ ਤੱਕ ਸੁੰਡੀ ਪ੍ਰਭਾਵਿਤ ਨਰਮਾ ਉਤਪਾਦਕ (Cotton growers) ਕਿਸਾਨਾਂ ਨੂੰ ਸਰਕਾਰੀ ਪੱਧਰ 'ਤੇ ਕੋਈ ਰਾਹਤ ਨਹੀਂ ਮਿਲੀ।

ਪੀੜਤ ਕਿਸਾਨਾਂ ਨੂੰ ਨਹੀਂ ਮਿਲੀ ਕੋਈ ਸਰਕਾਰੀ ਰਾਹਤ
ਪੀੜਤ ਕਿਸਾਨਾਂ ਨੂੰ ਨਹੀਂ ਮਿਲੀ ਕੋਈ ਸਰਕਾਰੀ ਰਾਹਤ

ਬਰਨਾਲਾ:ਪੰਜਾਬ ਦੇ ਮਾਲਵਾ ਪੱਟੀ ਦੇ ਕਿਸਾਨਾਂ ਦੀ ਨਰਮੇਂ ਦੀ ਫਸਲ ਇਸ ਵਾਰ ਗੁਲਾਬੀ ਸੁੰਡੀ (Pink locust) ਨੇ ਬਰਬਾਦ ਕਰਕੇ ਰੱਖ ਦਿੱਤੀ ਹੈ। ਬਰਨਾਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਗੁਲਾਬੀ ਸੁੰਡੀ ਦੀ ਨਰਮੇ 'ਤੇ ਮਾਰ ਪਈ ਹੈ। ਪਰ ਅਜੇ ਤੱਕ ਸੁੰਡੀ ਪ੍ਰਭਾਵਿਤ ਨਰਮਾ ਉਤਪਾਦਕ (Cotton growers) ਕਿਸਾਨਾਂ ਨੂੰ ਸਰਕਾਰੀ ਪੱਧਰ 'ਤੇ ਕੋਈ ਰਾਹਤ ਨਹੀਂ ਮਿਲੀ।

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਵੱਲੋਂ ਪੀੜਤ ਕਿਸਾਨਾਂ ਨੂੰ ਤੁਰੰਤ ਮੁਫ਼ਤ ਸਪਰੇਅ ਵਗੈਰਾ ਮੁਹੱਈਆ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਪਰ ਬਰਨਾਲਾ ਦੇ ਕਿਸਾਨਾਂ ਨੂੰ ਕੋਈ ਸਪਰੇਅ ਜਾਂ ਰਾਹਤ ਅਜੇ ਤੱਕ ਨਹੀਂ ਮਿਲੀ। ਕਿਸਾਨ ਆਪਣੇ ਪੱਧਰ 'ਤੇ ਹੀ ਫਸਲ ਦੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।

ਪੀੜਤ ਕਿਸਾਨਾਂ ਨੂੰ ਨਹੀਂ ਮਿਲੀ ਕੋਈ ਸਰਕਾਰੀ ਰਾਹਤ

ਬਠਿੰਡਾ-ਮਾਨਸਾ ਜ਼ਿਲ੍ਹੇ ਦੀ ਹੱਦ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਖ਼ੁਰਦ (Village Rureke Khurd) ਦੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ 200 ਏਕੜ ਦੇ ਕਰੀਬ ਨਰਮੇ ਦੀ ਖੇਤੀ ਕੀਤੀ ਜਾਂ ਰਹੀ ਹੈ। ਪਰ ਗੁਲਾਬੀ ਸੁੰਡੀ (Pink locust) ਨੇ ਨਰਮੇ ਦੀ ਫਸਲ ਝੰਬ ਦਿੱਤੀ ਹੈ। ਉਹਨਾਂ ਦੀਆਂ ਫ਼ਸਲਾਂ ਦਾ 70 ਤੋਂ 90 ਫੀਸਦੀ ਨੁਕਸਾਨ ਹੋ ਚੁੱਕਿਆ ਹੈ। ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ 60-60 ਹਜ਼ਾਰ ਰੁਪਏ ਨੂੰ ਜ਼ਮੀਨ ਠੇਕੇ 'ਤੇ ਲੈ ਕੇ ਨਰਮੇ ਦੀ ਖੇਤੀ ਕੀਤੀ ਹੈ। ਪਰ ਸੁੰਡੀ ਕਾਰਨ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪੈ ਰਹੀ ਹੈ।

ਉਹਨਾਂ ਦੱਸਿਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਨਰਮੇ ਦੀ ਫਸਲ ਵਾਲੇ ਕਿਸਾਨਾਂ ਨੂੰ ਮੁਫਤ ਸਪਰੇਅ ਵਗੈਰਾ ਦੇਣ ਦਾ ਐਲਾਨ ਕੀਤਾ ਹੈ। ਪਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਉਹਨਾਂ ਦੇ ਖੇਤ ਦੇਖਣ ਜ਼ਰੂਰ ਆਏ। ਪਰ ਉਹਨਾਂ ਨੇ ਕੋਈ ਸਪਰੇਅ ਵਗੈਰਾ ਦੇਣ ਦੀ ਥਾਂ ਸਿਰਫ਼ ਪਰਚੀਆਂ ਤੇ ਸਪਰੇਅ ਲਿਖ ਗਏ ਅਤੇ ਕਿਸਾਨ ਆਪਣੀਆਂ ਜੇਬਾਂ ਵਿੱਚੋਂ ਖ਼ਰੀਦ ਕੇ ਸਪਰੇਅ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਤੁਰੰਤ ਉਹਨਾਂ ਨੂੰ ਘੱਟੋ-ਘੱਟ 60 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਜਾਰੀ ਕਰੇ। ਇਸਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਅੱਗੇ ਤੋਂ ਉਹ ਨਰਮੇ ਦੀ ਫਸਲ ਦੀ ਖੇਤੀ ਨਹੀਂ ਕਰਨਗੇ।

ਇਹ ਵੀ ਪੜ੍ਹੋ:- ਹਾਈਕਮਾਂਡ ‘ਚ ਵਧਿਆ ਚੰਨੀ ਦਾ ਕਦ! ਲਖੀਮਪੁਰ ਲੈ ਗਏ ਰਾਹੁਲ

ABOUT THE AUTHOR

...view details