ਪੰਜਾਬ

punjab

ਸੰਘਰਸ਼ ਦੇ ਰਾਹ 'ਤੇ ਬਿਜਲੀ ਕਾਮੇ, 9ਵੇਂ ਦਿਨ ਵੀ ਦਫਤਰਾਂ ‘ਚ ਪਸਰੀ ਸੁੰਨ

By

Published : Nov 25, 2021, 10:05 AM IST

ਧਨੌਲਾ ਰੋਡ ਮੁੱਖ ਦਫ਼ਤਰ ਵਿੱਚ ਸਾਰੀਆਂ ਜਥੇਬੰਦੀਆਂ ਨੇ ਸਾਂਝੀ ਵਿਸ਼ਾਲ ਰੈਲੀ ਕਰਕੇ ਮੁਜਾਹਰਾ ਕਰਕੇ ਪਾਵਰਕੌਮ ਅਤੇ ਪੰਜਾਬ ਸਰਕਾਰ (Government of Punjab) ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਬਿਜਲੀ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਤੁਰੰਤ ਪਰਵਾਨ ਕੀਤੀਆਂ ਜਾਣ।

ਸੰਘਰਸ਼ ਦੇ ਰਾਹ 'ਤੇ ਬਿਜਲੀ ਕਾਮੇ
ਸੰਘਰਸ਼ ਦੇ ਰਾਹ 'ਤੇ ਬਿਜਲੀ ਕਾਮੇ

ਬਰਨਾਲਾ:ਪੰਜਾਬ ਦੇ ਬਿਜਲੀ ਕਾਮੇ (Power workers) ਵੱਖ-ਵੱਖ ਜਥੇਬੰਦੀਆਂ ਜੁਆਇੰਟ ਫੋਰਮ, ਟੈਕਨੀਕਲ ਸਰਵਸਿਜ ਯੂਨੀਅਨ ( ਰਜਿ) ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਬੈਨਰ ਥੱਲੇ 16 ਨਵੰਬਰ ਤੋਂ ਸਮੂਹਿਕ ਰੂਪ 'ਚ ਛੁੱਟੀ ਤੇ ਰਹੇ। ਬਿਜਲੀ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਤੇ ਲਗਾਤਾਰ ਸਮਝੌਤੇ ਕਰਕੇ ਮੁੱਕਰਦੀ ਆ ਰਹੀ ਹੈ।

ਇਹ ਵੀ ਪੜੋ:ਸੈਂਕੜੇ ਟਰੈਕਟਰ ਟਰਾਲੀਆਂ ਨਾਲ ਬਿਆਸ ਤੋਂ ਕਿਸਾਨਾਂ ਦਾ ਜੱਥਾ ਰਵਾਨਾ

ਬਿਜਲੀ ਕਾਮਿਆਂ (Power workers) ਦੀ ਸਭ ਤੋਂ ਵੱਡੀ ਮੰਗ ਬਹੁਤ ਸਾਰੀਆਂ ਕੈਟਾਗਰੀਆਂ ਦੇ 1-12-2011 ਤੋਂ ਤਨਖਾਹ ਬੈਂਡ ਵਿੱਚ ਸੋਧ ਕਰਨਾ ਹੈ। ਇਸ ਮੁੱਖ ਮੰਗ ਸਮੇਤ ਬਾਕੀ ਅਹਿਮ ਮੰਗਾਂ ਤੇ ਬਿਜਲੀ ਕਾਮੇ (Power workers) ਵੱਖ-ਵੱਖ ਜਥੇਬੰਦੀਆਂ ਦੇ ਬੈਨਰ ਥੱਲੇ ਦਸ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ।

ਪਰ ਹੁਣ ਬਿਜਲੀ ਕਾਮਿਆਂ (Power workers) ਨੇ ਸਾਂਝੇ ਤੌਰ 'ਤੇ ਪਾਵਰਕੌਮ ਦੀ ਮਨੇਜਮੈਂਟ ਦੇ ਮੁਲਾਜ਼ਮ ਦੋਖੀ ਰਵੱਈਏ ਨੂੰ ਭਾਂਪਦਿਆਂ ਸਮੂਹਿਕ ਛੁੱਟੀ ਤੇ ਜਾਣ ਦਾ ਫੈਸਲਾ ਕੀਤਾ ਹੈ। ਜਿਸ ਦਾ ਸਿੱਟਾ ਇਹ ਹੈ ਕਿ ਵੱਡੀ ਬਹੁਗਿਣਤੀ ਤਕਨੀਕੀ ਅਤੇ ਕਲੈਰੀਕਲ ਕਾਮਿਆਂ ਦੇ ਸਮੂਹਿਕ ਰੂਪ'ਚ ਛੁੱਟੀ ਤੇ ਚਲੇ ਜਾਣ ਦਫਤਰਾਂ ਅੰਦਰ ਚੁੱਪ ਪਸਰੀ ਹੋਈ ਹੈ, ਫੀਲਡ ਵਿੱਚ ਕੋਈ ਨਹੀਂ ਹੋ ਰਿਹਾ।

ਸੰਘਰਸ਼ ਦੇ ਰਾਹ 'ਤੇ ਬਿਜਲੀ ਕਾਮੇ

ਅਧਿਕਾਰੀ ਸਿਰਫ਼ ਗਰਿੱਡਾਂ ਉੱਪਰ ਡਿਉਟੀ ਦੇ ਰਹੇ ਹਨ। ਸੈਂਕੜੇ ਖੇਤੀਬਾੜੀ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਪਈ ਹੈ। ਕਣਕਾਂ ਨੂੰ ਪਾਣੀ ਦੀ ਸਖਤ ਲੋੜ ਹੈ।

ਬਰਨਾਲਾ ਦੇ ਧਨੌਲਾ ਰੋਡ ਮੁੱਖ ਦਫ਼ਤਰ ਵਿੱਚ ਸਾਰੀਆਂ ਜਥੇਬੰਦੀਆਂ ਨੇ ਸਾਂਝੀ ਵਿਸ਼ਾਲ ਰੈਲੀ ਕਰਕੇ ਮੁਜਾਹਰਾ ਕਰਕੇ ਪਾਵਰਕੌਮ ਅਤੇ ਪੰਜਾਬ ਸਰਕਾਰ (Government of Punjab) ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਬਿਜਲੀ ਕਾਮਿਆਂ (Power workers) ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਤੁਰੰਤ ਪਰਵਾਨ ਕੀਤੀਆਂ ਜਾਣ। ਅਜਿਹਾ ਨਾਂ ਹੋਣ ਦੀ ਸੂਰਤ ਵਿੱਚ ਸਾਂਝਾ ਸੰਘਰਸ਼ ਹੋਰ ਵਿਸ਼ਾਲ ਅਤੇ ਤਿੱਖਾ ਹੋਵੇਗਾ।

ਬੁਲਾਰੇ ਆਗੂਆਂ ਰਾਮਪਾਲ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ, ਦਲਜੀਤ ਸਿੰਘ, ਕੁਲਵੀਰ ਸਿੰਘ, ਸਤਿੰਦਰ ਪਾਲ ਸਿੰਘ, ਹਾਕਮ ਨੂਰ ਅਤੇ ਨਰਾਇਣ ਦੱਤ ਨੇ ਜਥੇਬੰਦੀਆਂ ਦੀ ਸੂਬਾਈ ਲੀਡਰਸ਼ਿਪ ਨੂੰ ਵੀ ਅਪੀਲ ਕੀਤੀ ਕਿ ਜਦ ਹੁਣ ਬਿਜਲੀ ਕਾਮਿਆਂ ਦੀਆਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਇਸ ਸਾਂਝੇ ਸੰਘਰਸ਼ ਵਿੱਚ ਸ਼ਾਮਿਲ ਹਨ ਤਾਂ ਇੱਕ ਪਲੇਟਫਾਰਮ ਪਾਵਰਕੌਮ (Platform Powercom) ਦੀ ਮਨੇਜਮੈਂਟ ਨਾਲ ਸਾਂਝੇ ਤੌਰ'ਤੇ ਗੱਲਬਾਤ ਦਾ ਦੌਰ ਚਲਾਇਆ ਜਾਵੇ।

ਇਹ ਵੀ ਪੜੋ:ਡੀਸੀ ਦਫ਼ਤਰ ਕਾਮਿਆਂ ਨੇ ਅਣਮਿਥੇ ਸਮੇਂ ਲਈ ਕੀਤੀ ਹੜਤਾਲ

ਆਗੂਆਂ ਨੇ ਪਾਵਰਕੌਮ ਦੀ ਮਨੇਜਮੈਂਟ ਵੱਲੋਂ ਸੰਘਰਸ਼ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਖਾਸ ਕਰ ਟੀਐਸਯੂ ਸਰਕਲ ਪਟਿਆਲਾ (TSU Circle Patiala) ਦੇ ਆਗੂਆਂ ਦੀਆਂ ਟਰਮੀਨੇਸ਼ਨਾਂ ਰੱਦ ਕੀਤੇ ਜਾਣ ਦੀ ਜੋਰਦਾਰ ਮੰਗ ਕੀਤੀ। ਵਿਸ਼ਾਲ ਰੈਲੀ ਕਰਨ ਉਪਰੰਤ ਅਕਾਸ਼ ਗੁੰਜਾਊ ਨਾਹਰਿਆਂ ਨਾਲ ਮੁਜਾਹਰਾ ਕੀਤਾ ਗਿਆ।

ABOUT THE AUTHOR

...view details