ਪੰਜਾਬ

punjab

ਬਰਨਾਲਾ 'ਚ ਨਸ਼ੇ ਨੇ ਉਜਾੜਿਆ ਪਰਿਵਾਰ, ਚਿੱਟਾ ਲਗਾਉਣ ਨਾਲ ਹੋਈ ਨੌਜਵਾਨ ਦੀ ਮੌਤ

By

Published : Jul 10, 2023, 4:07 PM IST

ਬਰਨਾਲਾ ਵਿਖੇ ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸ ਨੇ ਕੁਝ ਮਹੀਨੇ ਪਹਿਲਾਂ ਅੰਮ੍ਰਿਤ ਛਕਿਆ ਸੀ, ਪਰ ਮਾੜੀ ਸੰਗਤ ਵਿੱਚ ਰਲ ਉਹਨਾਂ ਦੇ ਪੁੱਤ ਨੇ ਨਸ਼ੇ ਲਗਾ ਗਏ ਤੇ ਹੁਣ ਮੌਤ ਹੋ ਗਈ ਹੈ।

In Barnala, a family devastated by drugs, a young man died of an overdose
ਬਰਨਾਲਾ 'ਚ ਨਸ਼ੇ ਨੇ ਉਜਾੜਿਆ ਪਰਿਵਾਰ,ਕੁਝ ਮਹੀਨਾ ਪਹਿਲਾਂ ਅੰਮ੍ਰਿਤ ਛਕਣ ਵਾਲੇ ਨੌਜਵਾਨ ਦੀ ਓਵਰ ਡੋਜ਼ ਨਾਲ ਹੋਈ ਮੌਤ

ਚਿੱਟੇ ਨੇ ਲਈ ਬਰਨਾਲਾ ਦੇ ਨੌਜਵਾਨ ਦੀ ਜਾਨ

ਬਰਨਾਲਾ:ਪੰਜਾਬ ਭਰ 'ਚ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਜਾਲ ਵਿਸ਼ਿਆ ਹੋਈ ਹੈ ਜਿਸ ਵਿੱਚ ਨੌਜਵਾਨ ਪੀੜ੍ਹੀ ਫਸ ਕੇ ਜਾਨਾਂ ਗੁਆ ਰਹੀ ਹੈ। ਮਾਵਾਂ ਦੀਆਂ ਕੁਖਾਂ ਉਜੜ ਰਹੀਆਂ ਹਨ। ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਾਅਸਰ ਬਰਨਾਲਾ ਦੇ ਪਿੰਡ ਭਦੌੜ ਵਿੱਚ ਇੱਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਬਰਨਾਲਾ ਦੇ ਤਪਾ-ਭਦੌੜ ਰਸਤੇ 'ਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਜਦੋਂ ਪਰਿਵਾਰ ਨੇ ਜਾ ਕੇ ਦੇਖਿਆ ਤਾਂ ਉਹ ਉਹਨਾਂ ਦਾ ਹੀ ਪੁੱਤਰ ਲਵਪ੍ਰੀਤ ਸਿੰਘ ਸੀ।

ਕੁਝ ਮਹੀਨੇ ਪਹਿਲਾਂ ਛਕਿਆ ਸੀ ਅੰਮ੍ਰਿਤ:ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਵੱਲੋਂ ਬਾਂਹ ਉੱਪਰ ਨਸ਼ੇ ਦਾ ਟੀਕਾ ਲਗਾਉਣ ਕਾਰਨ ਉਸਦੀ ਮੌਤ ਹੋ ਗਈ। ਜਿਥੇ ਨੌਜਵਾਨ ਦੀ ਲਾਸ਼ ਮਿਲੀ ਉਸ ਥਾਂ 'ਤੇ ਉਸ ਦਾ ਮੋਟਰਸਾਈਕਲ ਵੀ ਕੋਲ ਹੀ ਖੜ੍ਹਾ ਮਿਲਿਆ। ਉਧਰ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਬਰਾਂ ਅਨੁਸਾਰ ਉਸ ਦੀ ਭੈੜੀ ਸੰਗਤ ਕਾਰਨ ਉਹ ਨਸ਼ਿਆਂ ਦੀ ਲਪੇਟ ਵਿੱਚ ਆਇਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲਵਪ੍ਰੀਤ ਦੇ ਮਾਤਾ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਹੀ ਉਸ ਨੇ ਅੰਮ੍ਰਿਤ ਵੀ ਛੱਕ ਲਿਆ ਸੀ। ਪਰ ਚਿੱਟੇ ਨੇ ਉਸ ਦਾ ਪਿੱਛਾ ਨਾ ਛੱਡਿਆ ਅਤੇ ਉਸ ਦੇ ਦੋਸਤਾਂ ਨੇ ਉਸ ਨੂੰ ਨਸ਼ੇ 'ਤੇ ਮੁੜ੍ਹ ਤੋਂ ਲਾ ਦਿੱਤਾ ਜਿਸ ਕਾਰਨ ਅੱਜ ਉਸ ਦੀ ਜਾਨ ਚਲੀ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਪੁਲਿਸ ਨੇ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨਸ਼ੇ ਲਈ ਸਰਕਾਰ ਅਤੇ ਪੁਲਿਸ ਜ਼ਿੰਮੇਵਾਰ :ਇਸ ਮੌਕੇ ਮ੍ਰਿਤਕ ਦੇ ਚਾਚੇ ਨੇ ਭਰੇ ਮੰਨ ਨਾਲ ਦੱਸਿਆ ਕਿ ਲਵਪ੍ਰੀਤ ਗੁਆਂਢੀ ਪਿੰਡ ਰਈਏ ਵਿਖੇ ਨਸ਼ਾ ਲੈਣ ਗਿਆ ਸੀ। ਇਸ ਪਿੰਡ ਵਿੱਚ ਆਮ ਹੀ ਨਸ਼ਾ ਵਿਕਦਾ ਹੈ। ਰੋਜ਼ਾਨਾ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ। ਪਰ ਸਰਕਾਰ ਤੇ ਪੁਲਿਸ ਚੁੱਪ ਧਾਰੀ ਬੈਠੇੇ ਹਨ। ਉਹਨਾਂ ਕਿਹਾ ਕਿ ਇਹਨਾ ਨਸ਼ੇ ਦੇ ਸੌਦਾਗਰਾਂ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ABOUT THE AUTHOR

...view details