ਪੰਜਾਬ

punjab

ਬਰਨਾਲਾ 'ਚ ਅੰਗਹੀਣਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਨੂੰ ਦਿੱਤਾ ਮੰਗ ਪੱਤਰ

By

Published : Apr 1, 2023, 11:43 AM IST

ਪੰਜਾਬ 'ਚ ਸਰਕਾਰ ਬਣੀ ਨੂੰ ਇੱਕ ਸਾਲ ਹੋ ਗਿਆ ਹੈ, ਪਰ ਕੋਈ ਵੀ ਵਰਗ ਅਜਿਹਾ ਨਹੀਂ ਜੋ ਪੂਰੀ ਤਰ੍ਹਾਂ ਨਾਲ ਸਰਕਾਰ ਤੋਂ ਖੁਸ਼ ਹੋਵੇ। ਹੁਣ ਅੰਗਹੀਣਾਂ ਵੱਲੋਂ ਸਰਕਾਰ ਨੂੰ ਧਰਨੇ ਦੀ ਚਿਤਾਵਨੀ ਦਿੱਤੀ ਗਈ ਹੈ।

ਬਰਨਾਲਾ 'ਚ ਅੰਗਹੀਣਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਨੂੰ ਦਿੱਤਾ ਮੰਗ ਪੱਤਰ
ਬਰਨਾਲਾ 'ਚ ਅੰਗਹੀਣਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਨੂੰ ਦਿੱਤਾ ਮੰਗ ਪੱਤਰ

ਬਰਨਾਲਾ 'ਚ ਅੰਗਹੀਣਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਨੂੰ ਦਿੱਤਾ ਮੰਗ ਪੱਤਰ

ਬਰਨਾਲਾ:ਸਰਕਾਰ ਦੇ ਲਾਰਿਆਂ ਤੋਂ ਹਰ ਵਰਗ ਦੁੱਖੀ ਹੈ। ਇਨ੍ਹਾਂ ਹੀ ਲਾਰਿਆਂ ਕਾਰਨ ਹੁਣ ਅੰਗਹੀਣਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਪ੍ਰਦਰਸ਼ਨ ਵਿੱਚ ਔਰਤਾਂ ਸਮੇਤ ਸਰੀਰਕ ਤੌਰ 'ਤੇ ਅਪੰਗ ਵਿਅਕਤੀਆਂ ਨੇ 20-25 ਕਿਲੋਮੀਟਰ ਪੈਦਲ ਚੱਲ ਕੇ ਡੀ.ਸੀ ਦਫ਼ਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਿਹਨਾਂ ਨੇ ਅੰਗਹੀਣਾਂ ਦੀਆਂ ਮੰਗਾਂ ਵੱਲ ਸਰਕਾਰ ਵਲੋਂ ਧਿਆਨ ਨਾਲ ਦਿੱਤੇ ਜਾਣ ਤੇ ਰੋਸ ਜ਼ਾਹਰ ਕੀਤਾ।

ਸਰਕਾਰ ਦਾ ਅੰਗਹੀਣਾਂ ਵੱਲ ਨਹੀਂ ਕੋਈ ਧਿਆਨ: ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਅੰਗਹੀਣਾਂ ਲਈ ਪੈਨਸ਼ਨ ਵਿੱਚ ਵਾਧਾ, ਉਨ੍ਹਾਂ ਦੀ ਸਹੂਲਤ ਲਈ ਰਾਸ਼ਨ ਵਿੱਚ ਵਾਧਾ ਅਤੇ ਟਰਾਈ ਸਾਈਕਲ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰ ਦੇ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੀ ਮੰਗ ਕੀਤੀ ਗਈ ਸੀ ਪਰ ਸਾਰੀਆਂ ਮੀਟਿੰਗਾਂ ਬੇਸਿੱਟਾ ਸਾਬਤ ਹੋ ਰਹੀਆਂ ਹਨ। ਜਿਸ ਕਾਰਨ ਬਰਨਾਲਾ ਦੇ ਅੰਗਹੀਣ ਲੋਕ ਇਕਜੁੱਟ ਹੋ ਕੇ ਡੀ.ਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਣ ਲਈ ਪੁੱਜੇ ਹਨ ਤਾਂ ਜੋ ਉਨ੍ਹਾਂ ਦੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚ ਸਕੇ।

ਵਾਅਦੇ ਨਹੀਂ ਹੋਏ ਵਫ਼ਾ:ਪ੍ਰਦਰਸ਼ਨਕਾਰੀਆਂ ਨੇ ਸਰਕਾਰ ਉੱਪਰ ਵਾਅਦਾ ਖਿਲਾਫ਼ੀ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਪੰਜਾਬ ਸਰਕਾਰ ਜੋ ਸੱਤਾ ਵਿੱਚ ਆਈ ਹੈ, ਉਸ ਨੂੰ ਪਹਿਲਾਂ ਕੀਤੇ ਵਾਅਦੇ ਅਤੇ ਦਾਅਵਿਆਂ ਨੂੰ ਪੂਰਾ ਕਰਨਾ ਚਾਹੀਦਾ ਹੈੇ। ਉਹਨਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੱਕ ਵੀ ਪਹੁੰਚਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਪੂਰੇ ਪੰਜਾਬ ਦੇ ਵੱਖ ਵੱਖ ਜਿਿਲ੍ਹਆਂ ਵਿੱਚ ਟਰਾਈ ਸਾਈਕਲ ਵੰਡੇ ਜਾ ਚੁੱਕੇ ਹਨ, ਪਰ ਬਰਨਾਲਾ ਜਿਲ੍ਹੇ ਦੇ ਕਿਸੇ ਵੀ ਅੰਗਹੀਣ ਨੂੰ ਟਰਾਈ ਸਾਈਕਲ ਨਹੀਂ ਦਿੱਤਾ ਜਾ ਰਿਹਾ। ਡੀਸੀ ਸਾਹਿਬ ਵੱਲੋਂ ਕੁੱਝ ਦਿਨ੍ਹਾਂ ਸਮਾਂ ਲੈਣ ਤਂ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ।

ਪ੍ਰਦਰਸ਼ਨਕਾਰੀਆਂ ਵੱਲੋਂ ਧਰਨੇ ਦੀ ਚਿਤਾਵਨੀ:ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਅਸੀਂ ਹਰ ਪਾਸੇ ਤੋਂ ਮਜ਼ਬੂਰ ਹੋ ਚੁੱਕੇ ਹਾਂ। ਸਾਡੇ ਸਬਰ ਦਾ ਹੋਰ ਇਮਤਿਹਾਨ ਨਾ ਲਿਆ ਜਾਵੇ। ਜੇਕਰ ਸਰਕਾਰ ਸਾਡਾ ਸਬਰ ਅੰਜ਼ਮਾਉਣਾ ਚਾਹੁੰਦੀ ਹੈ ਤਾਂ ਇਹ ਸਰਕਾਰ ਲਈ ਠੀਕ ਨਹੀਂ ਹੋਵੇਗਾ, ਕਿਉਕਿ ਹੁਣ ਅਸੀਂ ਧਰਨੇ ਲਾਉਣ ਨੂੰ ਵੀ ਤਿਆਰ ਹਾਂ। ਉਨ੍ਹਾਂ ਆਖਿਆ ਕਿ ਜੇਕਰ ਅੰਗਹੀਣ ਸੜਕਾਂ ਉੱਤੇ ਉਤਰ ਆਏ ਤਾਂ ਸਰਕਾਰ ਨੂੰ ਹਿਲਾ ਕੇ ਰੱਖ ਦੇਣਗੇ ਪਰ ਪਿੱਛੇ ਨਹੀਂ ਹੱਟਣਗੇ। ਇਸ ਕਰਕੇ ਸਰਕਾਰ ਸਾਨੂੰ ਸੜਕਾਂ ਉੱਤੇ ਆਉਣ ਲਈ ਮਜ਼ਬੂਰ ਨਾ ਕਰੇ।

ਇਹ ਵੀ ਪੜ੍ਹੋ:Nangal Una Toll Plaza closed: "ਆਪ" ਸਰਕਾਰ ਦੀ ਕਾਰਵਾਈ, ਅੱਜ ਇਕ ਹੋਰ ਟੋਲ ਪਲਾਜ਼ਾ ਹੋਵੇਗਾ ਬੰਦ

ABOUT THE AUTHOR

...view details