ਪੰਜਾਬ

punjab

ਸੋਮਵਾਰ ਤੋਂ ਪੰਜਾਬ ’ਚ ਸਰਕਾਰੀ ਬੱਸਾਂ ਹੋਣਗੀਆਂ ਜਾਮ, ਠੇਕਾਂ ਮੁਲਾਜ਼ਮਾਂ ਨੇ ਕੀਤਾ ਇਹ ਐਲਾਨ

By

Published : Sep 5, 2021, 10:21 PM IST

ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੇ ਕੰਟਰੈਕਟ ਕਰਮਚਾਰੀਆਂ ਨੇ 6 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ।

ਸੋਮਵਾਰ ਤੋਂ ਪੰਜਾਬ ’ਚ ਸਰਕਾਰੀ ਬੱਸਾਂ ਹੋਣਗੀਆਂ ਜਾਮ
ਸੋਮਵਾਰ ਤੋਂ ਪੰਜਾਬ ’ਚ ਸਰਕਾਰੀ ਬੱਸਾਂ ਹੋਣਗੀਆਂ ਜਾਮ

ਬਰਨਾਲਾ:ਪੀਆਰਟੀਸੀ ਸਮੇਤ ਸਾਰੀਆਂ ਸਰਕਾਰੀ ਬੱਸਾਂ ਸੋਮਵਾਰ 6 ਸਤੰਬਰ ਤੋਂ ਬੱਸ ਅੱਡਿਆਂ ਅਤੇ ਡਿਪੂਆਂ ਦਾ ਸ਼ਿੰਗਾਰ ਬਨਣਗੀਆਂ ਅਤੇ ਸੜਕਾਂ ਤੇ ਇਹਨਾਂ ਬੱਸਾਂ ਦੀ ਆਵਾਜਾਈ ਠੱਪ ਰਹੇਗੀ। ਇਸ ਦਾ ਕਾਰਨ ਸਮੂਹ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਕੀਤੀ ਜਾ ਰਹੀ ਹੜਤਾਲ ਹੈ।

ਇਹ ਵੀ ਪੜੋ: ਬੱਸਾਂ ’ਚ ਸਫ਼ਰ ਕਰਨ ਵਾਲੇ ਹੋ ਜਾਓ ਸਾਵਧਾਨ, ਪੰਜਾਬ ’ਚ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ !

ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਅਤੇ ਹੋਰ ਸਰਕਾਰੀ ਬੱਸਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪਰ ਪੰਜਾਬ ਸਰਕਾਰ ਵੱਲੋਂ ਇਹਨਾਂ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਜਿਸਦੇ ਚੱਲਦਿਆਂ ਮੁਲਾਜ਼ਮ ਵਲੋਂ 6 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ। ਮੁਲਾਜ਼ਮਾਂ ਦੀ ਇਸ ਹੜਤਾਲ ਨੂੰ ਕਿਸਾਨ ਜੱਥੇਬੰਦੀਆਂ ਵਲੋਂ ਵੀ ਸਮੱਰਥਨ ਕੀਤਾ ਗਿਆ ਹੈ।

ਸੋਮਵਾਰ ਤੋਂ ਪੰਜਾਬ ’ਚ ਸਰਕਾਰੀ ਬੱਸਾਂ ਹੋਣਗੀਆਂ ਜਾਮ

ਇਸ ਸਬੰਧੀ ਹੜਤਾਲ 'ਤੇ ਜਾਣ ਵਾਲੇ ਮੁਲਾਜ਼ਮਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਵਿੱਚ ਸਰਕਾਰ ਬਨਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ, ਪਰ ਸਾਢੇ ਸਾਲ ਤੋਂ ਕੋਈ ਮੰਗ ਪੂਰੀ ਨਹੀਂ ਕੀਤੀ ਗਈ। ਉਹ ਨਿਗੂਣੀਆਂ ਤਨਖ਼ਾਹਾਂ 'ਤੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਉਹ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਕਰ ਰਹੇ ਹਨ।

ਪਿਛਲੇ ਤਿੰਨ ਮਹੀਨਿਆਂ ਤੋਂ ਉਹ ਸੜਕਾਂ 'ਤੇ ਬੈਠ ਕੇ ਸੰਘਰਸ਼ ਕਰ ਰਹੇ ਹਨ। ਕਈ ਵਾਰ ਸੰਕੇਤਕ ਹੜਤਾਲਾਂ ਵੀ ਕਰ ਚੁੱਕੇ ਹਨ, ਪਰ ਸਰਕਾਰ ਨੇ ਧਿਆਨ ਨਹੀਂ ਦਿੱਤਾ। ਜਿਸ ਕਰਕੇ ਉਹਨਾਂ ਨੂੰ ਮਜਬੂਰੀਵੱਸ ਹੁਣ ਪੱਕੀ ਹੜਤਾਲ ਕਰਨੀ ਪੈ ਰਹੀ ਹੈ। ਸੋਮਵਾਰ ਤੋਂ ਸਰਕਾਰੀ ਬੱਸਾਂ ਦੇ ਸਮੂਹ ਮੁਲਾਜ਼ਮ ਹੜਤਾਲ ਤੇ ਹੋਣਗੇ ਅਤੇ ਇੱਕ ਵੀ ਸਰਕਾਰੀ ਬੱਸ ਸੜਕਾਂ ਤੇ ਨਹੀਂ ਚੱਲੇਗੀ। ਜਿੰਨਾ ਸਮਾਂ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ, ਉਨਾਂ ਸਮਾਂ ਉਹਨਾਂ ਦੀ ਹੜਤਾਲ ਜਾਰੀ ਰਹੇਗੀ।

ਇਹ ਵੀ ਪੜੋ: Producer DXX ਦਾ ਨਿਹੰਗ ਸਿੰਘਾਂ ਨੇ ਚਾੜ੍ਹਿਆ ਕੁਟਾਪਾ !

ਉਧਰ ਕਿਸਾਨ ਜੱਥੇਬੰਦੀਆਂ ਨੇ ਮੁਲਾਜ਼ਮਾਂ ਦੀ ਇਸ ਹੜਤਾਲ ਨੂੰ ਸਮੱਰਥਨ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇਵੇ।

ABOUT THE AUTHOR

...view details