ਪੰਜਾਬ

punjab

Ex-servicemen: ਸਾਬਕਾ ਸੈਨਿਕ ਜਥੇਬੰਦੀਆਂ ਵਲੋਂ ਜ਼ਿਲ੍ਹੇ ਦੇ 69 ਸ਼ਹੀਦਾਂ ਦੀ ਯਾਦ ਵਿੱਚ ਸਾਂਝਾ ਸਮਾਰਕ ਬਣਾਉਣ ਦੀ ਮੰਗ

By ETV Bharat Punjabi Team

Published : Aug 30, 2023, 10:35 PM IST

ਸਰਕਾਰਾਂ ਵੱਲੋਂ ਫੌਜ਼ੀਆਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਜਾ ਰਿਹਾ ਹੈ। ਇਸੇ ਕਾਰਨ ਸਾਬਕਾ ਫੌਜ਼ੀ ਸਰਕਾਰਾਂ ਤੋਂ ਨਾਰਾਜ਼ ਹਨ ਅਤੇ ਸ਼ਹੀਦ ਹੋਏ ਫੌਜ਼ੀਆਂ ਦੀਆਂ ਯਾਦਗਾਰਾਂ ਬਣਾਉਣ ਦੀ ਮੰਗ ਕਰ ਰਹੇ ਹਨ।

Ex-servicemen's organizations demand to build a joint monument in memory of 69 martyrs of the district
Ex-servicemen: ਸਾਬਕਾ ਸੈਨਿਕ ਜਥੇਬੰਦੀਆਂ ਵਲੋਂ ਜ਼ਿਲ੍ਹੇ ਦੇ 69 ਸ਼ਹੀਦਾਂ ਦੀ ਯਾਦ ਵਿੱਚ ਸਾਂਝਾ ਸਮਾਰਕ ਬਣਾਉਣ ਦੀ ਮੰਗ

ਬਰਨਾਲਾ: ਇੰਡੋ-ਚਾਈਨਾ ਅਤੇ ਇੰਡੋ - ਪਾਕਿ ਜੰਗਾਂ ਵਿੱਚ ਸ਼ਹਾਦਤ ਪਾਉਣ ਵਾਲੇ 69 ਸੂਰਬੀਰ ਫੌਜੀ ਵੀਰਾਂ ਦੀ ਯਾਦ ਨੂੰ ਸਮਰਪਤ ਕਚਹਿਰੀ ਚੌਂਕ ਦੇ ਨਜ਼ਦੀਕ ਇੱਕ ਸ਼ਾਨਦਾਰ ਸ਼ਹੀਦੀ ਸਮਾਰਕ ਬਣਾਇਆ ਜਾਵੇ। ਇਸ ਮੰਗ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਸਾਬਕਾ ਸੈਨਿਕਾਂ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਇੱਕ ਮੈਮੋਰੈਂਡਮ ਡਿਪਟੀ ਕਮਿਸ਼ਨਰ ਮੈਡਮ ਜ਼ਿਲ੍ਹਾ ਬਰਨਾਲਾ ਨੂੰ ਦਿੱਤਾ ਗਿਆ।

ਲਾਸਾਨੀ ਕੁਰਬਾਨੀਆਂ: ਜ਼ਿਲ੍ਹਾ ਪ੍ਰਧਾਨ ਸਾਬਕਾ ਸੈਨਿਕ ਯੂਨੀਅਨ ਸੂਬੇਦਾਰ ਸੰਪੂਰਨ ਸਿੰਘ ਚੂੰਘਾਂ ਅਤੇ ਭਾਜਪਾ ਪੰਜਾਬ ਸੈਨਿਕ ਵਿੰਗ ਦੇ ਇੰਚਾਰਜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਨਾ ਤਾਂ ਪਹਿਲੀਆਂ ਅਤੇ ਨਾ ਹੀ ਮੌਜੂਦਾ ਸਰਕਾਰਾਂ ਫੌਜੀਆਂ ਵੱਲੋਂ ਕੀਤੀਆਂ ਲਾਸਾਨੀ ਕੁਰਬਾਨੀਆਂ ਲਈ ਸੰਜ਼ੀਦਾ ਹਨ। ਸ਼ਹੀਦ ਫੌਜੀਆਂ ਦੀਆਂ ਯਾਦਗਾਰਾਂ ਬਣਵਾਉਣ ਲਈ ਸ਼ਹੀਦ ਪਰਿਵਾਰਾਂ ਨੂੰ ਲੇਲੜੀਆਂ ਕੱਢਣੀਆਂ ਪੈਂਦੀਆਂ ਹਨ। ਪਿੰਡ ਕਰਮਗੜ੍ਹ, ਉੱਗੋਕੇ, ਢਿਲਵਾਂ ਬਖਤਗੜ੍ਹ, ਮਹਿਲਕਲਾਂ ਅਤੇ ਝਲੂਰ ਆਦਿ ਪਿੰਡਾਂ ਵਿੱਚ ਸ਼ਹੀਦ ਪਰਿਵਾਰਾਂ ਨੇ ਆਪਣੀਆਂ ਜੇਬਾਂ ਵਿੱਚੋਂ ਲੱਖਾਂ ਰੁਪਏ ਖਰਚ ਕੇ ਆਪਣੇ ਦੇਸ਼ ਲਈ ਸ਼ਹੀਦ ਹੋਏ ਪਿਆਰਿਆਂ ਦੀਆਂ ਯਾਦਾਂ ਖੁਦ ਬਣਵਾਈਆਂ ਹਨ। ਜਦਕਿ ਇਹ ਸਰਕਾਰਾ ਦਾ ਫਰਜ਼ ਬਣਦਾ ਹੈ।

ਫੌਜੀ ਵੀਰਾਂ ਦੀ ਯਾਦ ਨੂੰ ਸਮਰਪਿਤ ਯਾਦਗਰ (69 martyrs): ਸੈਨਿਕਾਂ ਦੀਆ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਡੀਸੀ ਮੈਡਮ ਤੋਂ ਪੁਰਜ਼ੋਰ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕਚਹਿਰੀ ਚੌਂਕ ਦੇ ਨੇੜੇ ਕੋਈ ਢੁੱਕਵੀਂ ਜਗਾਹ ਨਿਰਧਾਰਤ ਕਰਕੇ 69 ਵੱਖ ਵੱਖ ਜੰਗਾਂ ਵਿੱਚ ਸ਼ਹਾਦਤਾਂ ਪਾਉਣ ਵਾਲੇ ਫੌਜੀ ਵੀਰਾਂ ਦੀ ਯਾਦ ਨੂੰ ਸਮਰਪਿਤ ਯਾਦਗਰ ਬਣਾਈ ਜਾਵੇ। ਜਿੰਨਾਂ ਸ਼ਹੀਦਾਂ ਦੇ ਨਾ 'ਤੇ ਸਬੰਧਤ ਪਿੰਡਾਂ ਵਿੱਚ ਸਕੂਲਾਂ ਦੇ ਜਾ ਸਟੇਡੀਅਮ ਵਗੈਰਾ ਦੇ ਨਾ ਨਹੀਂ ਰੱਖੇ ਗਏ, ਉਹ ਰੱਖੇ ਜਾਣ ਅਤੇ ਤੀਸਰੀ ਮੰਗ ਰਾਹੀ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਦਾਨਗੜ੍ਹ ਦਾ ਬੁੱਤ ਕਿਸੇ ਚੌਂਕ ਵਿੱਚ ਲਗਾਈਆ ਜਾਵੇ ਅਤੇ ਉਸ ਚੌਂਕ ਦਾ ਨਾਮ ਉਹਨਾਂ ਦੇ ਨਾਮ 'ਤੇ ਰੱਖਿਆ ਜਾਵੇ। ਇਸ ਮੌਕੇ ਕੈਪਟਨ ਵਿਕਰਮ ਸਿੰਘ, ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ, ਵਾਨੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਚਮਕੌਰ ਸਿੰਘ ਮੱਲੀਆਂ, ਸੂਬੇਦਾਰ ਧੰਨਾ ਸਿੰਘ ਧੌਲਾ, ਜਥੇਦਾਰ ਗੁਰਤੇਜ ਸਿੰਘ ਦਾਨਗੜ੍ਹ, ਸਾਰਜੈਂਟ ਅਵਤਾਰ ਸਿੰਘ ਭੂਰੇ, ਹੌਲਦਾਰ ਬਸੰਤ ਸਿੰਘ ਉੱਗੋਕੇ, ਹੌਲਦਾਰ ਕਮਲਪ੍ਰੀਤ ਸਿੰਘ ਭੋਤਨਾ ਅਤੇ ਹੌਲਦਾਰ ਮੇਘ ਸਿੰਘ ਚੀਮਾ ਹਾਜ਼ਰ ਸਨ।

ABOUT THE AUTHOR

...view details