ਪੰਜਾਬ

punjab

ਬਰਨਾਲਾ: ਪਾਣੀ ਦੀ ਟੈਂਕੀ 'ਤੇ ਚੜ੍ਹੇ ਪਿੰਡ ਨਾਈਵਾਲ ਦੇ ਵਸਨੀਕ

By

Published : Dec 24, 2019, 3:49 PM IST

ਸਕੂਲ ਦੇ ਬੱਚਿਆ ਦੇ ਪਰਿਵਾਰਕ ਮੈਬਰ ਤੇ ਪਿੰਡ ਵਾਸੀ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਸਕੂਲ ਦੇ ਅਧਿਆਪਕਾਂ 'ਤੇ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਲਾਏ ਹਨ।

ਪਾਣੀ ਦੀ ਟੈਂਕੀ 'ਤੇ ਚੜ੍ਹੇ ਪਿੰਡ ਨਾਈਵਾਲ ਦੇ ਵਸਨੀਕ
ਪਾਣੀ ਦੀ ਟੈਂਕੀ 'ਤੇ ਚੜ੍ਹੇ ਪਿੰਡ ਨਾਈਵਾਲ ਦੇ ਵਸਨੀਕ

ਬਰਨਾਲਾ: ਸਕੂਲ ਦੇ ਅਧਿਆਪਕਾਂ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਜਾਤੀਸੂਚਕ ਸ਼ਬਦ ਬੋਲੇ, ਜਿਸ ਤੋਂ ਬਾਅਦ ਸਕੂਲ ਦੇ ਬੱਚਿਆ ਦੇ ਪਰਿਵਾਰਕ ਮੈਬਰ ਤੇ ਪਿੰਡ ਵਾਸੀ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਲਗ ਪਏ।

ਦੱਸਣਯੋਗ ਹੈ ਕਿ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਅਤੇ ਮੁਫਤ ਟਿਊਸ਼ਨ ਦੇਣ ਵਾਲੇ ਅਧਿਆਪਕ ਜਤਿੰਦਰ ਕੁਮਾਰ ਦੀ ਸਕੂਲ ਅਧਿਆਪਕਾਂ ਨੇ ਖਿਝਬਾਜ਼ੀ ਕਾਰਨ ਸ਼ਿਕਾਇਤ ਕਰਕੇ ਬਦਲੀ ਕਰਵਾ ਦਿੱਤੀ ਸੀ। ਜਿਸਦੇ ਰੋਸ ਵਿੱਚ ਪਿੰਡ ਦੀ ਪੰਚਾਇਤ ਅਤੇ ਸਕੂਲ ਦੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਕੁਝ ਦਿਨ ਪਹਿਲਾਂ ਸਰਕਾਰੀ ਸਕੂਲ ਨੂੰ ਤਾਲਾ ਲਾ ਕੇ ਗੇਟ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਸੀ।

ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਪਿੰਡ ਦੇ 25 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਸੀ। ਸਕੂਲ ਦੇ ਛੋਟੇ ਬੱਚੇ ਲਗਾਤਾਰ ਆਪਣੇ ਪਿਆਰੇ ਅਧਿਆਪਕ ਦੀ ਵਾਪਸੀ ਦੀ ਮੰਗ ਕਰ ਰਹੇ ਹਨ। ਮਾਹੌਲ ਖ਼ਰਾਬ ਹੋਣ ਤੋਂ ਬਚਾਉਣ ਲਈ ਪੁਲਿਸ ਮੌਕੇ 'ਤੇ ਪਹੁੰਚੀ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਪਿੰਡ ਵਾਸੀ 'ਤੇ ਦਰਜ਼ ਪਰਚੇ ਰੱਦ ਕੀਤੇ ਜਾਣ, ਦੋਸ਼ੀ ਅਧਿਆਪਕਾਂ 'ਤੇ ਕਾਰਵਾਈ ਅਤੇ ਅਧਿਆਪਕ ਜਤਿੰਦਰ ਸਿੰਘ ਦੀ ਬਦਲੀ ਜਲਦ ਰੱਦ ਕੀਤੀ ਜਾਵੇ।

Barnala 


Conclusion:

ABOUT THE AUTHOR

...view details