ਪੰਜਾਬ

punjab

ਰਿਸ਼ਵਤਖੋਰ ਥਾਣੇਦਾਰ ਚੜ੍ਹੇ ਵਿਜੀਲੈਂਸ ਦੇ ਧੱਕੇ, ਦੋ 'ਤੇ ਪਰਚਾ ਦਰਜ, ਇੱਕ ਰੰਗੇ ਹੱਥੀਂ ਕਾਬੂ

By

Published : Oct 22, 2020, 6:09 PM IST

ਖੇਤ ਦੀ ਵੱਟ ਦੇ ਝਗੜੇ ਨੂੰ ਲੈ ਕੇ ਦਰਜ ਹੋਏ ਮਾਮਲੇ ਵਿੱਚ ਰਿਸ਼ਵਤ ਦੀ ਮੰਗ ਕਰਨ ਵਾਲੇ 2 ਏ.ਐੱਸ.ਆਈ ਖ਼ਿਲਾਫ਼ ਬਰਨਾਲਾ ਦੀ ਵਿਜੀਲੈਂਸ ਟੀਮ ਮਾਮਲਾ ਦਰਜ ਕੀਤਾ ਹੈ ਜਦਕਿ ਇੱਕ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਰਿਸ਼ਵਤਖੋਰ ਥਣੇਦਾਰ ਚੜ੍ਹੇ ਵਿਜੀਲੈਂਸ ਦੇ ਧੱਕੇ, ਦੋ 'ਤੇ ਪਰਚਾ ਦਰਜ, ਇੱਕ ਰੰਗੇ ਹੱਥੀਂ ਕਾਬੂ
ਰਿਸ਼ਵਤਖੋਰ ਥਣੇਦਾਰ ਚੜ੍ਹੇ ਵਿਜੀਲੈਂਸ ਦੇ ਧੱਕੇ, ਦੋ 'ਤੇ ਪਰਚਾ ਦਰਜ, ਇੱਕ ਰੰਗੇ ਹੱਥੀਂ ਕਾਬੂ

ਬਰਨਾਲਾ: ਥਾਣਾ ਸਿਟੀ-2 ਦੇ 2 ਏਐਸਆਈ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਵਿਜੀਲੈਂਸ ਦੇ ਧੱਕੇ ਚੜ੍ਹੇ ਹਨ। ਜਿਨ੍ਹਾਂ ਵਿੱਚੋਂ ਇੱਕ ਨੂੰ ਵਿਜੀਲੈਂਸ ਬਰਨਾਲਾ ਦੀ ਟੀਮ ਨੇ ਮੌਕੇ ਤੋਂ ਕਾਬੂ ਕਰ ਲਿਆ ਹੈ, ਜਦੋਂਕਿ ਇੱਕ ਅਜੇ ਫ਼ਰਾਰ ਹੈ। ਦੋਵਾਂ ਵਿਰੁੱਧ ਪੁਲਿਸ ਕੇਸ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਵਿਜੀਲੈਂਸ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਗੁਰਜੀਤ ਸਿੰਘ ਨਾਂਅ ਦੇ ਇੱਕ ਵਿਅਕਤੀ ਦਾ ਆਪਣੇ ਗੁਆਂਢੀ ਨਾਲ ਜ਼ਮੀਨ ਦਾ ਕੋਈ ਝਗੜਾ ਹੋਇਆ ਸੀ। ਜਿਸ ਦੀ ਸ਼ਿਕਾਇਤ ਥਾਣਾ ਸਿਟੀ-2 ਬਰਨਾਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ।

ਵੇਖੋ ਵੀਡੀਓ।

ਇਸ ਮਾਮਲੇ ਦੀ ਏ.ਐੱਸ.ਆਈ ਮਨੋਹਰ ਸਿੰਘ ਅਤੇ ਹਾਕਮ ਸਿੰਘ ਜਾਂਚ ਕਰ ਰਹੇ ਸਨ। ਪਰ ਇਨ੍ਹਾਂ ਦੋਵਾਂ ਮੁਲਾਜ਼ਮਾਂ ਨੇ ਮੁਲਜ਼ਮ ਵਿਰੁੱਧ ਕਾਰਵਾਈ ਕਰਨ ਦੀ ਥਾਂ ਉਲਟਾ ਗੁਰਜੀਤ ਸਿੰਘ ਵਿਰੁੱਧ ਕਾਰਵਾਈ ਕਰਕੇ ਉਸ ਦਾ ਟਰੈਕਟਰ ਵੀ ਕਬਜ਼ੇ ਵਿੱਚ ਲੈ ਲਿਆ। ਜਿਸ ਤੋਂ ਬਾਅਦ ਦੋਵੇਂ ਥਾਣੇਦਾਰਾਂ ਨੇ ਗੁਰਜੀਤ ਸਿੰਘ ਤੋਂ 50 ਹਜ਼ਾਰ ਦੀ ਮੰਗ ਕੀਤੀ, ਪਰ 25,000 ਰੁਪਏ ਦਾ ਹਮ-ਮਸ਼ਵਰਾ ਹੋਇਆ, ਜਿਸ ਤੋਂ ਬਾਅਦ ਗੁਰਜੀਤ ਸਿੰਘ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ। ਵਿਜੀਲੈਂਸ ਵਿਭਾਗ ਦੀ ਟੀਮ ਨੇ ਇਸ ਉਪਰੰਤ ਏ.ਐਸ.ਆਈ. ਮਨੋਹਰ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਏ.ਐੱਸ.ਆਈ ਨੂੰ ਲਿਜਾਂਦੀ ਹੋਈ ਪੁਲਿਸ।

ਜਦੋਂ ਕਿ ਏ.ਐੱਸ.ਆਈ ਹਾਕਮ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਦੋਵੇਂ ਥਾਣੇਦਾਰਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਕਾਬੂ ਕੀਤੇ ਗਏ ਏ.ਐੱਸ.ਆਈ. ਮਨੋਹਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ।

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਸਰਕਾਰੀ ਵਿਭਾਗ ਵਿੱਚ ਕੋਈ ਵੀ ਅਧਿਕਾਰੀ ਰਿਸ਼ਵਤ ਮੰਗਦਾ ਹੈ ਤਾਂ ਵਿਜੀਲੈਂਸ ਨਾਲ ਸੰਪਰਕ ਕੀਤਾ ਜਾਵੇ। ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details