ਪੰਜਾਬ

punjab

Barnala Policeman Murder Case Update: ਹੌਲਦਾਰ ਦੇ ਕਤਲ ਮਾਮਲੇ 'ਚ 4 ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗ੍ਰਿਫਤਾਰ

By ETV Bharat Punjabi Team

Published : Oct 24, 2023, 10:28 AM IST

ਬਰਨਾਲਾ ਵਿਖੇ ਹੌਲਦਾਰ ਦਰਸ਼ਨ ਸਿੰਘ ਦੀ ਹਸਪਤਾਲ ਵਿੱਚ ਜ਼ੇਰੇ ਇਲਾਜ ਮੌਤ ਹੋ ਗਈ ਜਿਸ ਦੀ ਕੱਬਡੀ ਖਿਡਾਰੀਆਂ ਵਲੋਂ ਕੁੱਟਮਾਰ ਕੀਤੀ ਗਈ ਸੀ। ਇਸ ਮਾਮਲੇ ਵਿੱਚ ਸਾਰੇ ਚਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗ੍ਰਿਫਤਾਰ (Barnala Policeman Murder) ਕਰ ਲਏ ਗਏ ਹਨ।

Barnala Policeman Murder Case Update
Barnala Policeman Murder Case Update

ਬਰਨਾਲਾ: ਐਤਵਾਰ ਦੇਰ ਰਾਤ ਕਬੱਡੀ ਖਿਡਾਰੀਆਂ ਹੱਥੋਂ ਕਤਲ ਹੋਏ ਪੁਲਿਸ ਮੁਲਾਜ਼ਮ ਦੇ ਮਾਮਲੇ ਵਿੱਚ ਪੁਲਿਸ ਨੇ ਚਾਰੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਚੋਂ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਦੇ ਪੈਰ ਵਿੱਚ ਪੁਲਿਸ ਵਲੋਂ ਗੋਲੀ ਮਾਰੀ ਗਈ ਹੈ ਜਿਸ ਨੂੰ ਇਲਾਜ ਲਈ ਬੀਤੀ ਰਾਤ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੁਲਜ਼ਮ ਪੰਮਾ ਠੀਕਰੀਵਾਲਾ ਦਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਇਲਾਜ ਕਰਵਾਇਆ (Policeman Murder Case Update) ਗਿਆ। ਮੁਲਜ਼ਮ ਪਰਮਜੀਤ ਪੰਮਾ ਨੂੰ ਬਰਨਾਲਾ ਥਾਣਾ ਸਿਟੀ ਦੀ ਪੁਲਿਸ ਹਸਪਤਾਲ ਲੈ ਕੇ ਆਈ ਸੀ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਕੁੱਝ ਵੀ ਕਹਿਣ ਤੋਂ ਗੁਰੇਜ਼ ਕੀਤਾ ਹੈ।

ਡੀਜੀਪੀ ਨੇ ਕੀਤਾ ਟਵੀਟ, ਚਾਰੋਂ ਗ੍ਰਿਫਤਾਰ:ਦਰਸ਼ਨ ਸਿੰਘ ਦੇ ਕਤਲ ਮਾਮਲੇ ਵਿੱਚ ਚਾਰੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਕੋਲੋਂ ਇੱਕ ਪਿਸਟਲ ਅਤੇ 2 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ। ਡੀਜੀਪੀ ਨੇ ਐਕਸ ਉੱਤੇ ਇਹ ਜਾਣਕਾਰੀ ਸਾਂਝੀ ਕਰਦਿਆ (accused International Kabaddi Players Arrested) ਟਵੀਟ ਕੀਤਾ ਹੈ।

10.30 ਵਜੇ ਐਸਐਸਪੀ ਕਰਨਗੇ ਪ੍ਰੈਸ ਕਾਨਫ਼ਰੰਸ: ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੇ ਕਤਲ ਮਾਮਲੇ ਸਬੰਧੀ ਜਾਣਕਾਰੀ ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਕਰਨਗੇ। ਪੁਲਿਸ ਵਲੋਂ ਇਸ ਸਬੰਧੀ 10.30 ਵਜੇ ਪ੍ਰੈਸ ਕਾਨਫ਼ਰੰਸ ਰੱਖੀ ਗਈ ਹੈ। ਇਸ ਮਾਮਲੇ ਵਿੱਚ ਚਾਰ ਮੁਲਜ਼ਮ ਕਬੱਡੀ ਖਿਡਾਰੀਆਂ ਪਰਮਜੀਤ ਸਿੰਘ ਪੰਮਾ ਠੀਕਰੀਵਾਲਾ, ਜਗਰਾਜ ਸਿੰਘ ਰਾਜਾ ਰਾਏਸਰ, ਗੁਰਮੀਤ ਸਿੰਘ ਚੀਮਾ ਅਤੇ ਵਜ਼ੀਰ ਸਿੰਘ ਅਮਲਾ ਸਿੰਘ ਵਾਲਾ ਵਿਰੁੱਧ ਕਤਲ ਦਾ ਮਾਮਲਾ ਦਰਜ਼ ਹੋਇਆ ਹੈ। ਪਰਮਜੀਤ ਪੰਮਾ ਸਣੇ ਚਾਰੋਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰੈਸ ਕਾਨਫ਼ਰੰਸ ਮੌਕੇ ਐਸਐਸਪੀ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਣਕਾਰੀ ਸਾਂਝੀ ਕਰਨਗੇ।

ਕੀ ਹੈ ਮਾਮਲਾ: ਐਤਵਾਰ ਦੇਰ ਰਾਤ ਇੱਕ ਰੈਸਟੋਰੈਂਟ ਵਿੱਚ ਮੁਲਜ਼ਮ ਕਬੱਡੀ ਖਿਡਾਰੀਆਂ ਦਾ ਬਿੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਜਿੱਥੇ ਮੌਕੇ ਉਪਰ ਬਰਨਾਲਾ ਸਿਟੀ ਥਾਣੇ ਦੀ ਪੁਲਿਸ ਗਈ ਸੀ। ਜਿੱਥੇ ਮੁਲਜ਼ਮ ਕਬੱਡੀ ਖਿਡਾਰੀਆਂ ਵਲੋਂ ਪੁਲਿਸ ਨਾਲ ਵੀ ਝੜਪ ਕੀਤੀ ਗਈ ਅਤੇ ਇਸੇ ਝੜਪ ਦੌਰਾਨ ਮੁਲਜ਼ਮਾਂ ਨੇ ਹੌਲਦਾਰ ਦਰਸ਼ਨ ਸਿੰਘ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਸ ਦੀ ਹਸਪਤਾਲ ਜਾ ਕੇ ਮੌਤ ਹੋ ਗਈ।

ABOUT THE AUTHOR

...view details