ਪੰਜਾਬ

punjab

ਜ਼ਮੀਨ ਅਤੇ ਪੈਸੇ ਦੇ ਝਗੜੇ ਨੂੰ ਲੈਕੇ ਮੋਬਾਇਲ ਟਾਵਰ ਉੱਤੇ ਚੜ੍ਹਿਆ ਬਜ਼ਰਗ, ਪੜ੍ਹੋ ਅੱਗੇ ਕੀ ਹੋਇਆ..

By

Published : May 11, 2023, 7:34 PM IST

ਬਰਨਾਲਾ ਸ਼ਹਿਰ ਵਿੱਚ ਇੱਕ ਬਜ਼ੁਰਗ ਵਿਅਕਤੀ ਆਪਣੀਆਂ ਮੰਗਾਂ ਨੂੰ ਲੈ ਕੇ ਮੋਬਾਈਲ ਟਾਵਰ 'ਤੇ ਚੜ੍ਹ ਗਿਆ, ਜਿਸ ਨਾਲ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਵਿਅਕਤੀ ਦੇ ਟਾਵਰ ਦੇ ਚੜ੍ਹਨ ਉਪਰੰਤ ਤੇਜ਼ੀ ਨਾਲ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਪੁਲਿਸ ਨੇ ਬਜ਼ੁਰਗ ਨੂੰ ਮਨਾ ਕੇ ਟਾਵਰ ਤੋਂ ਹੇਠਾਂ ਉਤਾਰਿਆ ਅਤੇ ਇਨਸਾਫ਼ ਦਾ ਭਰੋਸਾ ਦਿੱਤਾ।

An old man climbed the mobile tower over land and money dispute in Barnala city
ਜ਼ਮੀਨ ਅਤੇ ਪੈਸੇ ਦੇ ਝਗੜੇ ਨੂੰ ਲੈਕੇ ਮੋਬਾਇਲ ਟਾਵਰ ਉੱਤੇ ਚੜ੍ਹਿਆ ਬਜ਼ਰਗ, ਪੜ੍ਹੋ ਅੱਗੇ ਕੀ ਹੋਇਆ..

ਜ਼ਮੀਨ ਅਤੇ ਪੈਸੇ ਦੇ ਝਗੜੇ ਨੂੰ ਲੈਕੇ ਮੋਬਾਇਲ ਟਾਵਰ ਉੱਤੇ ਚੜ੍ਹਿਆ ਬਜ਼ਰਗ, ਪੜ੍ਹੋ ਅੱਗੇ ਕੀ ਹੋਇਆ..

ਬਰਨਾਲਾ:ਮੋਬਾਈਲ ਟਾਵਰ 'ਤੇ ਚੜ੍ਹੇ ਬਜ਼ੁਰਗ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ 2017 ਤੋਂ ਜ਼ਮੀਨ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਸ ਨੇ ਕੁੱਝ ਲੋਕਾਂ ਨੂੰ ਪੈਸੇ ਵੀ ਦਿੱਤੇ ਸਨ ਪਰ ਉਨ੍ਹਾਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਪੁਲਿਸ ਅਤੇ ਪ੍ਰਸ਼ਾਸਨ ਤੋਂ ਤੰਗ ਆ ਕੇ ਉਹ ਮੋਬਾਇਲ ਟਾਵਰ 'ਤੇ ਚੜ੍ਹ ਗਿਆ। ਉਸ ਨੇ ਕਿਹਾ ਕਿ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਉਸ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਹ ਹੇਠਾਂ ਉਤਰਿਆ। ਉਸ ਨੇ ਕਿਹਾ ਕਿ ਉਸ ਦੀ ਜ਼ਮੀਨ ਸਬੰਧੀ ਝਗੜਾ ਚੱਲ ਰਿਹਾ ਸੀ, ਕਿਸੇ ਵਿਅਕਤੀ ਨੇ ਇਹ ਕਹਿ ਕੇ ਕੇਸ ਬੰਦ ਕਰਵਾ ਦਿੱਤਾ ਕਿ ਉਸ ਦਾ ਭਰਾ ਸਮਝੌਤਾ ਕਰ ਗਿਆ ਹੈ। ਜਿਸ ਕਾਰਨ ਹੁਣ ਪੀੜਤ ਇਹ ਸਮਝੌਤਾ ਰੱਦ ਨਹੀਂ ਕਰਵਾ ਸਕਦਾ। ਉਸ ਨੇ ਇਸ ਪੂਰੇ ਮਾਮਲੇ 'ਤੇ ਪੁਲਿਸ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।

ਚਸ਼ਮਦੀਦ ਨੇ ਕੀਤੇ ਖੁਲਾਸੇ: ਇਸ ਮਾਮਲੇ 'ਤੇ ਚਸ਼ਮਦੀਦ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਜਗ੍ਹਾ ਉਸ ਨੇ ਮੋਬਾਈਲ ਕੰਪਨੀ ਨੂੰ ਟਾਵਰ ਲਗਾਉਣ ਲਈ ਕਿਰਾਏ 'ਤੇ ਦਿੱਤੀ ਸੀ । ਅੱਜ ਸਵੇਰੇ 5 ਵਜੇ ਦੇ ਕਰੀਬ ਗੁਆਂਢੀਆਂ ਨੇ ਉਸ ਨੂੰ ਦੱਸਿਆ ਕਿ ਇੱਕ ਬਜ਼ੁਰਗ ਵਿਅਕਤੀ ਟਾਵਰ 'ਤੇ ਚੜ੍ਹ ਗਿਆ ਹੈ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਜ਼ੁਰਗ ਨੂੰ ਮਨਾ ਕੇ ਹੇਠਾਂ ਉਤਾਰਿਆ। ਉਨ੍ਹਾਂ ਦੱਸਿਆ ਕਿ ਉਕਤ ਬਜ਼ੁਰਗ ਮੋਬਾਈਲ ਟਾਵਰ ਉੱਤੇ ਚੜ੍ਹਨ ਦਾ ਕਾਰਨ ਉਸ ਦੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਪੈਸੇ ਦਾ ਲੈਣ-ਦੇਣ ਅਤੇ ਜ਼ਮੀਨ ਦਾ ਝਗੜਾ ਹੈ।

  1. ਨੰਗਲ 'ਚ ਗੈਸ ਲੀਕ ਦੇ ਮਾਮਲੇ ਤੋਂ ਬਾਅਦ ਮੰਤਰੀ ਅਤੇ ਡੀਸੀ ਦੀ ਅਪੀਲ, ਕਿਹਾ- ਪੈਨਿਕ ਨਾ ਕੀਤਾ ਜਾਵੇ ਪੈਦਾ ਸਾਰੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ 'ਚ
  2. Explosion Near Golden Temple: ਅੰਮ੍ਰਿਤਸਰ 'ਚ ਮੁੜ ਧਮਾਕਾ, ਡੀਜੀਪੀ ਨੇ ਕਿਹਾ- "5 ਮੁਲਜ਼ਮ ਗ੍ਰਿਫਤਾਰ, ਸਰਾਂ ਦੇ ਬਾਥਰੂਮ ਵਿੱਚ IED ਅਸੈਂਬਲ ਕੀਤਾ ਗਿਆ ਸੀ"
  3. ਬਰਨਾਲਾ ਦਾ ਫ਼ੌਜੀ ਜਵਾਨ ਜੰਮੂ ਵਿੱਚ ਸ਼ਹੀਦ, ਪਰਿਵਾਰ ਤੇ ਇਲਾਕੇ 'ਚ ਸੋਗ ਦੀ ਲਹਿਰ



ਪੁਲਿਸ ਨੇ ਦਿੱਤਾ ਕਾਰਵਾਈ ਦਾ ਭਰੋਸਾ: ਇਸ ਮਾਮਲੇ ਵਿੱਚ ਡੀਐਸਪੀ ਕਰਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਬਜ਼ੁਰਗ ਵਿਅਕਤੀ ਮੋਬਾਈਲ ਟਾਵਰ ’ਤੇ ਚੜ੍ਹਿਆ ਹੋਇਆ ਹੈ। ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਪਹਿਲਾਂ ਉਸ ਬਜ਼ੁਰਗ ਵਿਅਕਤੀ ਨੂੰ ਮੋਬਾਈਲ ਫੋਨ ’ਤੇ ਸਮਝਾਇਆ ਅਤੇ ਫਿਰ 3 ਪੁਲਿਸ ਮੁਲਾਜ਼ਮ ਮੋਬਾਈਲ ਟਾਵਰ 'ਤੇ ਚੜ੍ਹ ਕੇ ਬਜ਼ੁਰਗ ਵਿਅਕਤੀ ਨੂੰ ਮਨਾ ਕੇ ਹੇਠਾਂ ਉਤਾਰਿਆ ਗਿਆ। ਉਹਨਾਂ ਦੱਸਿਆ ਕਿ ਉਕਤ ਬਜ਼ੁਰਗ ਦਾ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਉਕਤ ਬਜ਼ੁਰਗ ਵੱਲੋਂ ਪੈਸੇ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੇ ਗਏ ਅਤੇ ਜਿੱਥੇ ਉਹ ਨੌਕਰੀ ਕਰਦਾ ਸੀ, ਉੱਥੇ ਵੀ ਉਸ ਦੇ ਪੈਸੇ ਨਹੀਂ ਮਿਲੇ। ਜਿਸ ਤੋਂ ਪ੍ਰੇਸ਼ਾਨ ਹੋ ਕੇ ਉਹ ਅੱਜ ਟਾਵਰ ਉਪਰ ਚੜਿਆ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਵਿਅਕਤੀ ਦੀ ਕਾਊਂਸਲਿੰਗ ਕਰਨ ਤੋਂ ਬਾਅਦ ਬਜ਼ੁਰਗ ਵਿਅਕਤੀ ਨੂੰ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਵਿਅਕਤੀ ਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਪੁਲਿਸ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਹੈ ਅਤੇ ਉਸ ਨੂੰ ਜ਼ਰੂਰ ਇਨਸਾਫ ਮਿਲੇਗਾ।

ABOUT THE AUTHOR

...view details