ਪੰਜਾਬ

punjab

ਇਨਸਾਨੀਅਤ ਸ਼ਰਮਸਾਰ: 40 ਸਾਲਾ ਵਿਅਕਤੀ ਨੇ 8 ਸਾਲਾ ਬੱਚੇ ਨਾਲ ਕੀਤਾ ਕੁਕਰਮ, ਪਰਚਾ ਦਰਜ਼

By

Published : Apr 30, 2022, 6:58 AM IST

ਥਾਣਾ ਠੁੱਲੀਵਾਲ ਦੇ ਨਜ਼ਦੀਕੀ ਪਿੰਡ ਵਿੱਚ ਇਕ ਚਾਲੀ ਸਾਲਾ ਵਿਅਕਤੀ ਵਲੋਂ ਅੱਠ ਸਾਲ ਦੇ ਬੱਚੇ ਨਾਲ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਤੇ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

40 ਸਾਲਾ ਵਿਅਕਤੀ ਨੇ 8 ਸਾਲਾ ਬੱਚੇ ਨਾਲ ਕੀਤਾ ਕੁਕਰਮ
40 ਸਾਲਾ ਵਿਅਕਤੀ ਨੇ 8 ਸਾਲਾ ਬੱਚੇ ਨਾਲ ਕੀਤਾ ਕੁਕਰਮ

ਬਰਨਾਲਾ: ਜ਼ਿਲ੍ਹਾ ਦੇ ਥਾਣਾ ਠੁੱਲੀਵਾਲ ਦੇ ਨਜ਼ਦੀਕੀ ਪਿੰਡ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਪਿੰਡ ਦੇ ਹੀ ਇੱਕ ਕਰੀਬ 40 ਸਾਲ ਦੇ ਵਿਅਕਤੀ ਵਲੋਂ 8 ਸਾਲ ਦੇ ਮਾਸੂਮ ਬੱਚੇ ਦੇ ਨਾਲ ਕੁਕਰਮ ਕੀਤਾ ਗਿਆ।

ਪੁਲਿਸ ਨੇ ਬੱਚੇ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਕੇ ਮੁਲਜ਼ਮ ਦੇ ਖ਼ਿਲਾਫ਼ ਪੋਸਕੋ ਅਤੇ ਹੋਰ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਬੱਚੇ ਦੇ ਪਰਿਵਾਰ ਨੇ ਮੁਲਜ਼ਮ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸ਼ਰਮਨਾਕ ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦਾ ਹੀ ਇੱਕ ਵਿਅਕਤੀ ਬਲਬੀਰ ਸਿੰਘ ਗਰਾਊਂਡ ਵਿੱਚ ਖੇਡ ਰਹੇ ਉਨ੍ਹਾਂ ਦੇ 8 ਸਾਲ ਦੇ ਬੱਚੇ ਨੂੰ ਚੁੱਕ ਕੇ ਲੈ ਗਿਆ ਅਤੇ ਉਸਨੇ ਬੱਚੇ ਦੇ ਨਾਲ ਕੁਕਰਮ ਕੀਤਾ।

40 ਸਾਲਾ ਵਿਅਕਤੀ ਨੇ 8 ਸਾਲਾ ਬੱਚੇ ਨਾਲ ਕੀਤਾ ਕੁਕਰਮ

ਉਨ੍ਹਾਂ ਦੱਸਿਆ ਕਿ ਉਹਨਾਂ ਨੇ ਮੁਲਜ਼ਮ ਨੂੰ ਬੱਚੇ ਨੂੰ ਚੁੱਕਦੇ ਹੋਏ ਵੇਖ ਲਿਆ ਸੀ ਅਤੇ ਉਹ ਵੀ ਪਿੱਛੇ ਚਲੇ ਗਏ। ਜਿਸਦੇ ਬਾਅਦ ਮੁਲਜ਼ਮ ਨੇ ਪਹਿਲਾਂ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ ਅਤੇ ਉਸਦੇ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਅਤੇ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਬੱਚੇ ਨੂੰ ਦਾਖਲ ਕਰਵਾਉਣ ਆਏ ਤਾਂ ਉਨ੍ਹਾਂ ਨੂੰ ਇੱਥੋਂ ਜਵਾਬ ਦੇ ਦਿੱਤੇ ਗਿਆ।

ਉਨ੍ਹਾਂ ਦੱਸਿਆ ਕਿ ਬੱਚੇ ਨੂੰ ਧਨੌਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬੱਚੇ ਦੇ ਖੂਨ ਨਾਲ ਲਿਬੜੇ ਹੋਏ ਕੱਪੜੇ ਉਨ੍ਹਾਂ ਨੇ ਪੁਲਿਸ ਅਤੇ ਸਰਪੰਚ ਨੂੰ ਵੀ ਵਿਖਾ ਦਿੱਤੇ ਹੈ। ਉਨ੍ਹਾਂ ਇਸ ਪੂਰੀ ਦੁੱਖਦ ਘਟਨਾ 'ਤੇ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਪੂਰੇ ਮਾਮਲੇ 'ਤੇ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੱਚਾ ਸਕੂਲ ਦੇ ਗਰਾਊਂਡ ਵਿੱਚ ਖੇਡ ਰਿਹਾ ਸੀ। ਪਿੰਡ ਦਾ ਹੀ ਇੱਕ ਵਿਅਕਤੀ ਬਲਬੀਰ ਸਿੰਘ ਬੱਚੇ ਨੂੰ ਚੁੱਕ ਕੇ ਲੈ ਗਿਆ ਅਤੇ ਬੱਚੇ ਨਾਲ ਕੁਕਰਮ ਕੀਤਾ। ਜਿਸਦੇ ਬਾਅਦ ਪੁਲਿਸ ਨੇ ਪੀੜਤ ਬੱਚੇ ਦੇ ਦਾਦੇ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਖਿਲਾਫ਼ ਪੋਸਕੋ ਐਕਟ ਅਤੇ ਹੋਰ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਮਾਨ ਸਰਕਾਰ ਖਿਲਾਫ਼ ਚੁੱਕਿਆ ਝੰਡਾ

ABOUT THE AUTHOR

...view details