ਪੰਜਾਬ

punjab

ਤੁਸੀਂ ਵੀ ਵੇਖੋ ਠੱਗ ਨੇ ਸੁਨਿਆਰੇ ਨੂੰ ਕਿਵੇਂ ਲਗਾਇਆ ਚੂਨਾ !

By

Published : Sep 11, 2021, 9:57 PM IST

ਅੰਮ੍ਰਿਤਸਰ ਦੇ ਵਿੱਚ ਵੀ ਨਾਮੀ ਜਵੈਲਰ ਦੀ ਦੁਕਾਨ (Jeweler's shop) 'ਤੇ ਦੁਕਾਨ ਸੇਲਜ਼ਮੈਨ ਨੂੰ ਇੱਕ ਵਿਅਕਤੀ ਵੱਲੋਂ 2.50 ਲੱਖ ਰੁਪਏ ਦਾ ਚੂਨਾ ਲਗਾਇਆ ਗਿਆ ਹੈ। ਜਿਹੜੀ ਘਟਨਾ ਸੀਸੀਟੀਵੀ ਕੈਮਰੇ (CCTV camera) 'ਚ ਕੈਦ ਹੋਈ ਹੈ।

ਤੁਸੀ ਵੀ ਵੇਖੋ ਚੋਰ ਨੇ ਸੁਨਿਆਰੇ ਨੂੰ ਕਿਵੇਂ ਲਗਾਇਆ ਚੂਨਾ
ਤੁਸੀ ਵੀ ਵੇਖੋ ਚੋਰ ਨੇ ਸੁਨਿਆਰੇ ਨੂੰ ਕਿਵੇਂ ਲਗਾਇਆ ਚੂਨਾ

ਅੰਮ੍ਰਿਤਸਰ:ਅੱਜ ਕੱਲ੍ਹ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਕਿਸੇ ਵੀ ਦੁਕਾਨ ਨੂੰ ਉਹ ਆਪਣਾ ਸ਼ਿਕਾਰ ਬਣਾਉਣ ਵਾਸਤੇ ਟਾਇਮ ਨਹੀ ਲਾਉਂਦੇ ਹਨ। ਅੰਮ੍ਰਿਤਸਰ ਵਿੱਚ ਨਾਮੀ ਜਵੈਲਰ ਦੀ ਦੁਕਾਨ (Jeweler's shop) ਦੇ ਸੇਲਜ਼ਮੈਨ ਨੂੰ ਇੱਕ ਵਿਅਕਤੀ ਵੱਲੋਂ 2.50 ਲੱਖ ਰੁਪਏ ਦਾ ਚੂਨਾ ਲਗਾਇਆ ਗਿਆ ਹੈ। ਜਿਹੜੀ ਘਟਨਾ ਸੀਸੀਟੀਵੀ ਕੈਮਰੇ (CCTV camera) 'ਚ ਕੈਦ ਹੋਈ ਹੈ।

ਉਥੇ ਸੀ.ਸੀ.ਟੀ.ਵੀ ਕੈਮਰੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਦਾ ਇੱਕ ਨੌਜਵਾਨ ਨਾਮੀ ਜਵੈਲਰਜ਼ ਦੁਕਾਨ (Jeweler's shop) 'ਤੇ ਪਹੁੰਚਦਾ ਹੈ ਅਤੇ ਸੇਲਜ਼ਮੈਨ ਨੂੰ ਸਮਾਨ ਦਿਖਾਉਣ ਵਾਸਤੇ ਕਹਿੰਦਾ ਹੈ। ਲੇਕਿਨ ਸਮਾਨ ਦਿਖਾਉਂਦੇ ਦਿਖਾਉਂਦੇ ਉਸ ਵੱਲੋਂ 50 ਗ੍ਰਾਮ ਦੇ ਕਰੀਬ ਸੋਨਾ ਚੋਰੀ ਕੀਤਾ ਜਾਂਦਾ ਹੈ। ਉੱਥੇ ਹੀ ਇਹ ਸਾਰਾ ਸੋਨਾ ਕਰੀਬ 2.50 ਲੱਖ ਰੁਪਏ ਦਾ ਦੱਸਿਆ ਜਾ ਰਿਹਾ ਹੈ। ਉਥੇ ਹੀ ਸਮਾਪਤ ਹੋਈ ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਤੁਸੀ ਵੀ ਵੇਖੋ ਚੋਰ ਨੇ ਸੁਨਿਆਰੇ ਨੂੰ ਕਿਵੇਂ ਲਗਾਇਆ ਚੂਨਾ

ਪੁਲਿਸ ਅਧਿਕਾਰੀ ਸ਼ਿਵਦਰਸ਼ਨ ਸਿੰਘ (Shivdarshan Singh) ਨੇ ਦੱਸਿਆ ਕਿ ਅੰਮ੍ਰਿਤਸਰ ਦੇ ਨਾਮੀ ਜਵੈਲਰਜ਼ ਖੁਰਾਨਾ ਜਵੈਲਰ(Khurana Jeweler) ਦੇ ਉਤੇ ਇੱਕ ਨੌਜਵਾਨ ਵੱਲੋਂ 50 ਗ੍ਰਾਮ ਦੇ ਕਰੀਬ ਸੋਨਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸੀਸੀਟੀਵੀ ਫੁਟੇਜ (CCTV camera) ਸਾਹਮਣੇ ਆ ਚੁੱਕੀ ਹੈ। ਉਥੇ ਹੀ ਪੁਲਿਸ ਦਾ ਕਹਿਣਾ ਹੈ। ਇਸ ਦੀ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ (CCTV camera) ਵਿੱਚ ਕੈਦ ਹੋ ਗਈ ਹੈ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਆਰੋਪੀ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਇਸ ਦੀ ਪਛਾਣ ਵੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਏਗਾ ਅਤੇ ਇਸ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਹਰ ਦਿਨ ਕੋਈ ਨਾ ਕਈ ਵਾਰਦਾਤ ਵਾਪਰ ਦੀ ਹੀ ਰਹਿੰਦੀ ਹੈ। ਜਿਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਪਰ ਦੂਜੇ ਪਾਸੇ ਅੰਮ੍ਰਿਤਸਰ ਪੁਲਿਸ (Amritsar Police) ਵੀ ਇਹਨਾਂ ਚੋਰਾਂ ਦੇ ਲਗਾਮ ਪਾਉਣ ਲਈ ਤਿਆਰ ਪਰ ਤਿਆ ਰ ਦੇਖਣ ਨੂੰ ਮਿਲ ਰਹੀ ਹੈ। ਜਿਸ ਤਹਿਤ ਲਗਾਤਾਰ ਚੋਰਾਂ ਨੂੰ ਨੱਥ ਪਾਉਣ ਵਿੱਚ ਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ। ਜਿਸ ਤਹਿਤ ਅੰਮ੍ਰਿਤਸਰ ਪੁਲਿਸ ਬਹੁਤ ਸਾਰੇ ਚੋਰਾਂ ਨੂੰ ਲਗਾਮ ਵੀ ਪਾਉਦੀ ਜਾ ਰਹੀ ਹੈ।

ਇਹ ਵੀ ਪੜ੍ਹੋ:-ਕੈਪਟਨ ਨੇ ਲਾਇਆ ਇਹ ਜੁਗਾੜ, ਪੁਲਿਸ ਭਰਤੀ ਪ੍ਰੀਖਿਆ ‘ਚ ਰੁਕੇਗੀ ਗੜਬੜੀ

ABOUT THE AUTHOR

...view details