ਪੰਜਾਬ

punjab

Two terrorists of LTE arrested: ਭਾਰੀ ਵਿਸਫੋਟਕ ਅਤੇ ਅਸਲੇ ਨਾਲ ਲਸ਼ਕਰ ਦੇ ਕਾਬੂ ਕੀਤੇ ਦੋ ਅੱਤਵਾਦੀ ਅਦਾਲਤ 'ਚ ਪੇਸ਼, ਦਸ ਦਿਨ ਦਾ ਮਿਲਿਆ ਰਿਮਾਂਡ, ਪੰਜਾਬ ਦਹਿਲਾਉਣ ਦੀ ਸੀ ਸਾਜ਼ਿਸ਼

By ETV Bharat Punjabi Team

Published : Oct 14, 2023, 10:49 AM IST

Updated : Oct 14, 2023, 9:49 PM IST

ਅੰਮ੍ਰਿਤਸਰ ਵਿੱਚ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਪੰਜਾਬ ਪੁਲਿਸ ਦੀ ਸਪੈਸ਼ਲ SSOC ਟੀਮ ਅੰਮ੍ਰਿਤਸਰ (SSOC Team Amritsar) ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਵਿਸਫੋਟਕ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਇੰਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੇ ਦਸ ਦਿਨ ਦਾ ਰਿਮਾਂਡ ਮਿਲਿਆ ਹੈ।

Two terrorists of terrorist organization Lashkar-e-Toiba arrested in Amritsar
Two terrorists of LTE arrested: ਪੰਜਾਬ ਨੂੰ ਤਿਉਹਾਰਾਂ ਦੇ ਸੀਜਨ ਦੌਰਾਨ ਦਹਿਲਾਉਣ ਦੀ ਸਾਜ਼ਿਸ਼ ਨਕਾਮ, ਲਸ਼ਕਰ ਦੇ ਦੋ ਅੱਤਵਾਦੀ ਗ੍ਰਿਫ਼ਤਾਰ, ਭਾਰੀ ਵਿਸਫੋਟਕ ਅਤੇ ਅਸਲਾ ਬਰਾਮਦ

ਪੁਲਿਸ ਅਦਾਲਤ 'ਚ ਲਿਜਾਂਦੀ ਹੋਈ

ਅੰਮ੍ਰਿਤਸਰ: ਤਿਉਹਾਰਾਂ ਦੇ ਸੀਜਨ ਦੌਰਾਨ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ (Terrorist activities in Punjab) ਨਾਲ ਦਹਿਸ਼ਤ ਫੈਲਾਉਣ ਦੀ ਯੋਜਨਾ ਨੂੰ ਨਕਾਮ ਕਰ ਦਿੱਤਾ ਗਿਆ ਹੈ। ਦਰਅਸਲ ਅੰਮ੍ਰਿਤਸਰ ਵਿੱਚ ਕੇਂਦਰ ਦੀਆਂ ਖੂਫੀਆ ਏਜੰਸੀਆਂ ਨਾਲ ਮਿਲ ਕੇ SSOC ਟੀਮ ਨੇ ਪੰਜਾਬ ਨੂੰ ਦਹਿਲਾਉਣ ਦੇ ਮਨਸੂਬੇ ਲੈਕੇ ਆਏ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਤਵਾਦੀਆਂ ਕੋਲੋਂ ਪੁਲਿਸ ਨੇ 2 ਆਈ.ਈ.ਡੀ., 2 ਹੈਂਡ ਗ੍ਰਨੇਡ, 2 ਮੈਗਜ਼ੀਨਾਂ ਸਮੇਤ 1 ਪਿਸਤੌਲ, 24 ਕਾਰਤੂਸ, 1 ਟਾਈਮਰ ਸਵਿੱਚ, 8 ਡੈਟੋਨੇਟਰ ਅਤੇ 4 ਬੈਟਰੀਆਂ ਬਰਾਮਦ ਕੀਤੀਆਂ ਹਨ। ਇਸ ਗ੍ਰਿਫ਼ਤਾਰੀ ਅਤੇ ਬਰਾਮਦਗੀ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ (Punjab DGP Gaurav Yadav) ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ।

ਇੱਕ ਵੱਡੀ ਸਫਲਤਾ ਵਿੱਚ, SSOC-ਅੰਮ੍ਰਿਤਸਰ ਨੇ ਕੇਂਦਰੀ ਏਜੰਸੀ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਲਸ਼ਕਰ ਦੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਜੰਮੂ-ਕਸ਼ਮੀਰ ਦੇ ਵਸਨੀਕ ਹਨ। ਜ਼ਬਤ: 2 ਆਈ.ਈ.ਡੀ., 2 ਹੈਂਡ ਗ੍ਰਨੇਡ, 2 ਮੈਗਜ਼ੀਨਾਂ ਸਮੇਤ 1 ਪਿਸਤੌਲ, 24 ਕਾਰਤੂਸ, 1 ਟਾਈਮਰ ਸਵਿੱਚ, 8 ਡੈਟੋਨੇਟਰ ਅਤੇ 4 ਬੈਟਰੀਆਂ...ਗੌਰਵ ਯਾਦਵ,ਡੀਜੀਪੀ,ਪੰਜਾਬ

ਦਸ ਦਿਨ ਦਾ ਮਿਲਿਆ ਪੁਲਿਸ ਨੂੰ ਰਿਮਾਂਡ:ਪੁਲਿਸ ਵਲੋਂ ਕਾਬੂ ਕੀਤੇ ਗਏ ਇੰਨ੍ਹਾਂ ਗਏ ਲਸ਼ਕਰ ਦੇ ਇੰਨ੍ਹਾਂ ਦੋਵਾਂ ਅੱਤਵਾਦੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਮਾਣਯੋਗ ਜੱਜ ਵਲੋਂ ਇੰਨ੍ਹਾਂ ਦੋਵਾਂ ਅੱਤਵਾਦੀਆਂ ਦਾ ਪੁਲਿਸ ਨੂੰ ਦਸ ਦਿਨਾਂ ਦਾ ਰਿਮਾਂਡ ਦਿੱਤਾ ਹੈ। ਉਥੇ ਹੀ ਪੁਲਿਸ ਵਲੋਂ ਇਸ ਮਾਮਲੇ ਨੂੰ ਲੈਕੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਕਾਬਿਲੇਗੌਰ ਹੈ ਕਿ ਤਿਉਹਾਰਾਂ ਦਾ ਸੀਜਨ ਹੋਣ ਕਾਰਨ ਬਾਜ਼ਾਰਾਂ 'ਚ ਆਮ ਹੀ ਭੀੜ ਦੇਖਣ ਨੂੰ ਮਿਲਦੀ ਹੈ, ਇਸ ਲਈ ਕਿਆਸ ਲਾਏ ਜਾ ਰਹੇ ਹਨ ਕਿ ਇੰਨ੍ਹਾਂ ਅੱਤਵਾਦੀਆਂ ਵਲੋਂ ਇਸ ਮੌਕੇ ਭੀੜਭਾੜ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਉਧਰ ਪੁਲਿਸ ਵੀ ਰਿਮਾਂਡ ਦੌਰਾਨ ਇੰਨ੍ਹਾਂ ਤੋਂ ਪੁੱਛਗਿਛ ਕਰੇਗੀ ਕਿ ਭਾਰੀ ਮਾਤਰਾ 'ਚ ਇੰਨ੍ਹਾਂ ਕੋਲ ਅਸਲਾ ਕਿਥੋਂ ਪਹੁੰਚਿਆ ਹੈ ਅਤੇ ਹੋਰ ਕਿੰਨੇ ਸਾਥੀ ਇੰਨ੍ਹਾਂ ਦੇ ਪੰਜਾਬ ਜਾਂ ਦੇਸ਼ 'ਚ ਕੰਮ ਕਰ ਰਹੇ ਹਨ।

ਅੱਤਵਾਦੀਆਂ ਤੋਂ ਬਰਾਮਦ ਹੋਇਆ ਸਮਾਨ

ਪਹਿਲਾਂ ਵੀ ਹੋਈ ਸੀ ਗ੍ਰਿਫ਼ਤਾਰੀ: 2011 ਵਿੱਚ ਵੀ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਨਿਵਾਸੀ ਲਸ਼ਕਰ-ਏ-ਤੋਇਬਾ ਦੇ ਦੋ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਗ੍ਰਿਫ਼ਤਾਰੀ ਨੇ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਵਾਦੀ ਵਿੱਚ ਹਥਿਆਰਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਦੋਵੇਂ ਅੱਤਵਾਦੀਆਂ ਨੂੰ ਪਠਾਨਕੋਟ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜੋ ਆਟੋਮੈਟਿਕ ਹਥਿਆਰਾਂ ਅਤੇ ਹੈਂਡ ਗ੍ਰਨੇਡਾਂ ਦੀ ਪੰਜਾਬ ਤੋਂ ਕਸ਼ਮੀਰ ਵਿੱਚ ਹਥਿਆਰਾਂ ਦੀ ਸਰਗਰਮੀ ਨਾਲ ਤਸਕਰੀ ਵਿੱਚ ਸ਼ਾਮਲ ਸਨ।

ਪਠਾਨਕੋਟ ਪੁਲਿਸ ਨੇ ਪੁਲਿਸ ਥਾਣਾ ਸਦਰ ਖੇਤਰ ਵਿੱਚ ਅੰਮ੍ਰਿਤਸਰ-ਜੰਮੂ ਹਾਈਵੇਅ ਉੱਤੇ ਇੱਕ ਨਾਕੇ 'ਤੇ ਇੱਕ ਟਰੱਕ ਨੂੰ ਫੜਿਆ ਸੀ। ਮੁਲਜ਼ਮਾਂ ਨੇ ਮੁੱਢਲੀ ਜਾਂਚ ਦੌਰਾਨ ਇਹ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਇਸ਼ਫਾਕ ਅਹਿਮਦ ਡਾਰ ਉਰਫ ਬਸ਼ੀਰ ਅਹਿਮਦ ਖ਼ਾਨ, ਜੋ ਜੰਮੂ ਤੇ ਕਸ਼ਮੀਰ ਵਿੱਚ ਸਿਪਾਹੀ ਰਹਿ ਚੁੱਕਿਆ ਹੈ ਉਸ ਵੱਲੋਂ ਪੰਜਾਬ ਤੋਂ ਇਹ ਹਥਿਆਰਾਂ ਦੀ ਖੇਪ ਲਿਆਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਮੌਜੂਦਾ ਸਮੇਂ ਕਸ਼ਮੀਰ ਵਾਦੀ ਵਿੱਚ ਲਸ਼ਕਰ-ਏ-ਤੋਇਬਾ ਦਾ ਇਹ ਸਰਗਰਮ ਅੱਤਵਾਦੀ ਇਸ਼ਫਾਕ ਡਾਰ ਸਾਲ 2017 ਵਿੱਚ ਪੁਲਿਸ ਵਿੱਚੋਂ ਭਗੌੜਾ ਹੋ ਗਿਆ ਸੀ।

Last Updated : Oct 14, 2023, 9:49 PM IST

ABOUT THE AUTHOR

...view details