ਪੰਜਾਬ

punjab

ਕਾਲੇਕੇ ਵਿਖੇ ਦੋ ਰੋਜ਼ਾ ਜੋੜ ਮੇਲਾ ਧੂਮਧਾਮ ਨਾਲ ਸਮਾਪਤ

By

Published : Apr 3, 2021, 5:21 PM IST

ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੋਲਾ ਸਾਹਿਬ ਕਾਲੇਕੇ ਵਿਖੇ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਬੜ੍ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਾਲੇਕੇ ਕਲੱਬ ਦਾ ਕਬੱਡੀ ਦਾ ਮੇੈਚ ਵੀ ਕਰਵਾਇਆ ਗਿਆ।

ਕਾਲੇਕੇ ਵਿਖੇ ਦੋ ਰੋਜ਼ਾ ਜੋੜ ਮੇਲਾ ਧੂਮਧਾਮ ਨਾਲ ਸਮਾਪਤ
ਕਾਲੇਕੇ ਵਿਖੇ ਦੋ ਰੋਜ਼ਾ ਜੋੜ ਮੇਲਾ ਧੂਮਧਾਮ ਨਾਲ ਸਮਾਪਤ

ਅੰਮ੍ਰਿਤਸਰ: ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੋਲਾ ਸਾਹਿਬ ਕਾਲੇਕੇ ਵਿਖੇ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਬੜ੍ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਦੋ ਰੋਜ਼ਾ ਜੋੜ ਮੇਲੇ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇੈਨੇਜਰ ਸਹਿਬਾਨ ਗੁਰਵਿੰਦਰਪਾਲ ਸਿੰਘ, ਸਰਪੰਚ ਗੁਰਚਰਨ ਸਿੰਘ ਰਾਣਾ ਅਤੇ ਸਮੁੱਚੀ ਗ੍ਰਾਮ ਪੰਚਾਇਤ ਕਾਲੇਕੇ, ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੇਲੇ ਦੇ ਪਹਿਲੇ ਦਿਨ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਅਨਾਜ ਮੰਡੀ ਦੇ ਖੁੱਲ੍ਹੇ ਮੈਦਾਨ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਦੀਵਾਨ ਸਜਾਏ ਗਏ। ਵੱਖ-ਵੱਖ ਰਾਗੀ ਢਾਡੀ ਅਤੇ ਕੀਰਤਨੀ ਜਥਿਆਂ ਵਲੋਂ ਗੁਰੁ ਜੱਸ ਸੁਣਾ ਕਿ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਾਲੇਕੇ ਕਲੱਬ ਦਾ ਕਬੱਡੀ ਦਾ ਮੇੈਚ ਵੀ ਕਰਵਾਇਆ ਗਿਆ। ਜਿਸ ਵਿੱਚ ਬਾਬਾ ਹਰੀ ਦਾਸ ਕਲੱਬ ਰੁਮਾਣਾ ਚੱਕ ਜੇਤੂ ਰਿਹਾ। ਮੇਲੇ ਦੇ ਦੂਸਰੇ ਦਿਨ ਨੂੰ ਵੀ ਦੀਵਾਨ ਸਜਾਇਆ ਗਿਆ ਜਿਸ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਖਾਸਤੌਰ ’ਤੇ ਸੱਦੇ ਗਏ ਅੰਤਰਰਾਸ਼ਟਰੀ ਗੋਲਡ ਮੈਡਲਿਸਟ ਕਵੀਸ਼ਰ ਜਥਾ ਭਾਈ ਮੱਖਣ ਸਿੰਘ ਦਸ਼ਮੇਸ਼ ਨਗਰੀਆ ਅਤੇ ਭਾਈ ਦਿਲਬਾਗ ਸਿੰਘ ਕਾਲੇਕੇ ਦੇ ਜਥੇ ਅਤੇ ਵੱਖ-ਵੱਖ ਜਗ੍ਹਾ ਤੋਂ ਆਏ ਜਥਿਆਂ ਵਲੋਂ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ ਗਿਆ।

ਇਹ ਵੀ ਪੜੋ: ਕਣਕ ਦੀ ਖ਼ਰੀਦ ਆੜ੍ਹਤੀਆਂ ਜ਼ਰੀਏ ਕਰਾਂਗੇ: ਆਸ਼ੂ

ਇਸ ਤੋਂ ਬਾਅਦ ਖੇਡ ਮੈਦਾਨ ਵਿੱਚ ਬਾਬਾ ਹੰਦਾਲ ਕਬੱਡੀ ਕਲੱਬ ਬੋਪਾਰਾਏ ਅਤੇ ਮੀਰੀ ਪੀਰੀ ਕਲੱਬ ਯੂ.ਐਸ ਏ ਦਾ ਫਸਵਾਂ ਕਬੱਡੀ ਮੈਚ ਕਰਵਾਇਆ ਗਿਆ। ਜੇਤੂ ਰਹੀਆਂ ਟੀਮਾਂ ਚ ਉਤਸ਼ਾਹ ਭਰਨ ਲਈ ਉਨ੍ਹਾਂ ਨੂੰ ਇਨਾਮ ਵੀ ਦਿੱਤੇ ਗਏ। ਇਸ ਦੌਰਾਨ ਵੱਖ ਵੱਖ ਜਥੇਬੰਦੀਆਂ ਵੱਲੋਂ ਸੰਗਤਾਂ ਲਈ ਲੰਗਰ ਵੀ ਲਗਾਏ ਗਏ।

ABOUT THE AUTHOR

...view details