ਪੰਜਾਬ

punjab

ਫੀਸ refund ਲਈ ਵਿਦਿਆਰਥੀ ਨੇ ਦਿੱਤਾ IELTS ਸੈਂਟਰ ਬਾਹਰ ਧਰਨਾ

By

Published : Oct 29, 2022, 1:56 PM IST

ਮਾਨਸਾ ਦੇ ਇੱਕ ਅਜਿਹੇ ਹੀ ਆਈਲੈੱਟਸ ਸੈਂਟਰ (IELTS CENTER) ਦੇ ਵਿਚ ਵਿਦਿਆਰਥੀ ਆਈਲੈੱਟਸ ਕਰ ਰਹੇ ਹਨ ਜਿਸਦਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਉਦਘਾਟਨ ਕੀਤਾ ਗਿਆ ਸੀ। ਇਕ ਵਿਦਿਆਰਥੀ ਦੇ 7 ਬੈਂਡ ਆਉਣ 'ਤੇ ਉਸ ਦੀ ਫੀਸ ਰੀਫੰਡ ਨਾ ਕਰਨ ਦੇ ਰੋਸ ਵਜੋਂ ਵਿਦਿਆਰਥੀਆਂ ਵੱਲੋਂ (IELTS) ਆਈਲੈਟਸ ਸੈਂਟਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ।

withdraw fees from IELTS center in mansa
withdraw fees from IELTS center in mansa

ਮਾਨਸਾ: ਆਈਲਟਸ ਸੈਂਟਰਾਂ ਵੱਲੋਂ ਆਪਣੇ ਸੈਂਟਰਾਂ ਦੇ ਵਿਚ ਵਿਦੇਸ਼ ਜਾਣ ਵਾਲੇ ਬੱਚਿਆਂ ਨੂੰ ਆਈਲੈੱਟਸ (IELTS) ਕਰਵਾਉਣ ਦੇ ਲਈ ਵਿਦਿਆਰਥੀਆਂ ਨੂੰ ਸਕੀਮਾਂ ਵੀ ਦਿੱਤੀਆਂ ਜਾਂਦੀਆਂ ਹਨ। ਕਈ ਆਈਲੈੱਟਸ (IELTS) ਸੈਂਟਰਾਂ ਵੱਲੋਂ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਕਿਸਾਨਾਂ ਦੇ ਬੱਚਿਆਂ ਨੂੰ ਫਰੀ ਆਈਲਟਸ (FREE IELTS) ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 7 ਬੈਂਡ ਆਉਣ 'ਤੇ ਪੂਰੀ ਫੀਸ ਰੀਫੰਡ (refund) ਕਰਨ ਦਾ ਵੀ ਵਾਅਦਾ ਕੀਤਾ ਗਿਆ ਸੀ।

ਵਿਦਿਆਰਥੀ ਨੇ ਦੱਸਿਆ ਕਿ ਉਹ ਮਾਰਚ ਮਹੀਨੇ ਤੋਂ ਡਰੀਮ ਵੇ ਆਈਲੈਟਸ ਸੈਂਟਰ (Dream way IELTS center) ਦੇ ਵਿਚ ਸਟੱਡੀ ਕਰ ਰਿਹਾ ਹੈ। ਸੈਂਟਰ ਵੱਲੋਂ ਓਵਰਆਲ ਸੱਤ ਬੈਂਡ ਆਉਣ ਤੇ ਫੀਸ ਰਿਫੰਡ (Fee refund on arrival of overall seven band) ਹੋਵੇਗੀ। ਉਸ ਨੇ ਦੱਸਿਆ ਕਿ ਮੇਰੇ 6.9 ਸਕੋਰ ਬਣਦੇ ਹਨ ਜਦਕਿ 6.5 ਸਕੋਰ ਤੇ 7 ਬੰਦ ਬਣ ਜਾਂਦੇ ਹਨ ਵਿਦਿਆਰਥੀਆਂ ਨੇ ਦੱਸਿਆ ਕਿ ਜਦ ਉਸ ਨੇ ਆਪਣੀ ਫੀਸ ਰਿਫੰਡ ਕਰਨ ਦੇ ਲਈ ਕਿਹਾ ਤਾਂ ਸੈਂਟਰ ਵੱਲੋਂ ਉਸਦੇ ਨਾਲ ਮਿਸਬੀਹੇਵ (misbehavior) ਕੀਤਾ ਗਿਆ। ਸੈਟਰ ਵਾਲਿਆਂ ਨੇ ਕਿਹਾ ਕਿ ਤੁਹਾਡੇ ਪੇਪਰ ਹੋ ਚੁੱਕੇ ਹਨ ਅਤੇ ਹੁਣ ਤੁਸੀਂ ਜਾ ਸਕਦੇ ਹੋ।

withdraw fees from IELTS center in mansa

ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾ ਨਾਲ ਧੋਖਾਧੜੀ ਹੋਈ ਹੈ। ਉਨ੍ਹਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਸੈਂਟਰ ਮਾਲਕਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦਾ ਨਾਮ ਵਰਤਿਆ ਜਾ ਰਿਹਾ। ਉਧਰ ਸੈਂਟਰ ਮਾਲਕ ਰਮਨਦੀਪ ਜਵੰਦਾ ਨੇ ਕਿਹਾ ਕਿ ਇਸ ਬੱਚੇ ਦੇ ਨਾਲ ਸੈਂਟਰ ਦਾ ਡਿਸਪਿਊਟ ਚਲਦਾ ਹੈ ਜੋ ਕਿ ਆਮ ਟੀਚਰਾਂ ਨੂੰ ਵੀ ਬੁਰਾ ਭਲਾ ਬੋਲਿਆ ਹੈ। ਜਿਸ ਕਾਰਨ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਪਰ ਫਿਰ ਇਹ ਬੱਚਾ ਆਈਲੈਟਸ ਸੈਂਟਰ (IELTS Centre) ਦੇ ਵਿਚ ਆ ਗਿਆ ਸੀ ਜਿਸ ਦੇ ਲਈ ਇਸ ਨੂੰ ਦੁਬਾਰਾ ਰੱਖ ਲਿਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਹੁਣ ਇਸ ਬੱਚੇ ਦੇ 6.9 ਸਕੋਰ ਆਏ ਹਨ ਜਦੋਂ ਕਿ ਓਵਰਆਲ 7 ਬੈਂਡ ਵਾਲੇ ਬੱਚਿਆਂ ਦੀ ਹੀ ਫੀਸ ਰਿਫੰਡ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚਾ ਫੋਨ 'ਤੇ ਵੀ ਧਮਕੀਆਂ ਦੇ ਰਿਹਾ ਹੈ ਅਤੇ ਹੁਣ ਆਈਲੈਟਸ ਸੈਂਟਰ (IELTS Centre) ਦੇ ਬਾਹਰ ਧਰਨਾ ਲਗਾਇਆ ਹੈ ਉਨ੍ਹਾਂ ਕਿਹਾ ਕਿ ਜਿਸ ਬੱਚੇ ਦੇ ਓਵਰਆਲ 7 ਬੈਂਡ ਆਏ ਹਨ ਉਸ ਦੀ ਅਸੀਂ ਪੂਰੀ ਫੀਸ ਰਿਫੰਡ ਕਰ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਸਕੀਮ ਸਿਰਫ IELTS ਵਾਲੇ ਵਿਦਿਆਰਥੀਆਂ ਲਈ ਹੀ ਹੈ ਪਰ ਵਿਸ਼ਵਦੀਪ ਨੇ PTE ਕੀਤੀ ਹੈ ਇਸ ਲਈ ਉਹ ਫੀਸ ਰੀਫੰਡ ਕਰਵਾਉਣ ਦਾ ਹੱਕਦਾਰ ਨਹੀਂ ਹੈ।

ਇਹ ਵੀ ਪੜ੍ਹੋ:ਰਾਕੇਸ਼ ਟਕੈਤ ਨੇ ਕਿਸਾਨਾਂ ਨੂੰ ਇੱਕਜੁੱਟ ਹੋਣ ਦੀ ਕੀਤੀ ਅਪੀਲ, ਕਿਹਾ ਵੱਡੇ ਅੰਦੋਲਨ ਲਈ ਰਹੋ ਤਿਆਰ

ABOUT THE AUTHOR

...view details