ਅੰਮ੍ਰਿਤਸਰ : ਪੰਜਾਬ ਵਿੱਚ ਕੋਈ ਹਫਤਾ ਅਜਿਹਾ ਨਹੀਂ ਬੀਤਿਆ ਹੋਵੇਗਾ ਜਦੋਂ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਨਾ ਆਇਆ ਹੋਵੇ। ਅੰਮ੍ਰਿਤਸਰ ਵਿੱਚ ਲਾਅ ਐਂਡ ਆਰਡਰ ਰੱਬ ਦੇ ਸਹਾਰੇ ਹੀ ਹੈ ਅਤੇ ਥਾਂ-ਥਾਂ ਉਤੇ ਗੋਲੀਆਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਦੀ ਸੂਚਨਾ ਵੀ ਪ੍ਰਾਪਤ ਹੁੰਦੀ ਹੈ। ਉਥੇ ਹੀ ਅੱਜ ਇਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਉਤੇ ਇਕ ਨੌਜਵਾਨ, ਜੋ ਕਿ ਸਲੂਨ ਦਾ ਕੰਮ ਕਰਦਾ ਸੀ, ਉਸ ਉਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ। ਇਸ ਦੌਰਾਨ ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਹੈ।
Firing in Amritsar: ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਨੌਜਵਾਨ ਉਤੇ ਚਲਾਈਆਂ ਗੋਲ਼ੀਆਂ
ਅੰਮ੍ਰਿਤਸਰ ਦੇ ਲੁਹਾਰਕਾ ਰੋਡ ਉਤੇ ਹਮਲਾਵਰਾਂ ਵੱਲੋਂ ਇਕ ਸਲੂਨ ਉਤੇ ਰੰਜ਼ਿਸ਼ਨ ਗੋਲੀਆਂ ਚਲਾਈਆਂ ਗਈਆਂ ਹਨ। ਮਾਮਲਾ ਪੁਰਾਣੇ ਝਗੜੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ਉਤੇ ਪਰਚਾ ਦਰਜ ਕਰ ਲਿਆ ਹੈ।
ਪੁਰਾਣੇ ਝਗੜੇ ਵਿੱਚ ਰਾਜ਼ੀਨਾਮੇ ਤੋਂ ਬਾਅਦ ਵੀ ਕੀਤੀ ਫਾਇਰਿੰਗ :ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਦੇ ਲੁਹਾਰਕਾ ਰੋਡ ਉਤੇ ਇਕ ਸਲੂਨ ਵਿੱਚ ਨੌਜਵਾਨ ਉੱਤੇ ਗੋਲੀਆਂ ਚਲਾਈਆਂ ਗਈਆਂ। ਉਕਤ ਨੌਜਵਾਨ ਦਾ ਕਹਿਣਾ ਹੈ ਕਿ ਉਸ ਦੀ ਕੁਝ ਦਿਨ ਪਹਿਲਾਂ ਲੜਾਈ ਹੋਈ ਸੀ ਅਤੇ ਅਤੇ ਉਸ ਦਾ ਰਾਜ਼ੀਨਾਮਾ ਵੀ ਹੋ ਚੁਕਾ ਹੈ, ਪਰ ਜਿਸ ਨੌਜਵਾਨ ਦੇ ਨਾਲ ਉਸ ਦਾ ਰਾਜ਼ੀਨਾਮਾ ਹੋਇਆ ਸੀ ਉਸ ਵੱਲੋਂ ਹੀ ਉਸ ਉੱਤੇ ਗੋਲੀਆਂ ਚਲਾ ਕੇ ਉਸਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਨੌਜਵਾਨ ਨੇ ਹਮਲਾਵਰਾਂ ਉਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
- CM Mann in Sangrur: ਸੰਗਰੂਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, 200 ਤੋਂ ਵੱਧ ਜੇਲ੍ਹ ਵਾਰਡਨਾਂ ਨੂੰ ਦੇਣਗੇ ਨਿਯੁਕਤੀ ਪੱਤਰ
- ਰਿਸ਼ਵਤ ਤੇ ਜਾਤੀਵਾਦੀ ਟਿੱਪਣੀ ਕਰਨ ਦੇ ਇਲਜ਼ਾਮ 'ਚ ਵਿਧਾਨ ਸਭਾ ਕਮੇਟੀ ਨੇ ਵਿਸ਼ੇਸ਼ ਸਕੱਤਰ ਵਾਈਵੀਵੀ ਰਾਜਸ਼ੇਖਰ ਨੂੰ ਕੀਤਾ ਤਲਬ
- ਸਿੱਧੂ ਤੇ ਮਾਨ ਦੀ ਲੜਾਈ ਵਿੱਚ ਬੀਬੀ ਨਵਜੋਤ ਸਿੱਧੂ ਦੀ ਐਂਟਰੀ, ਕਿਹਾ- CM ਜਿਸ ਕੁਰਸੀ ਉਤੇ ਬੈਠਾ, ਉਹ ਨਵਜੋਤ ਸਿੱਧੂ ਨੇ ਤੋਹਫ਼ੇ ਵਜੋਂ ਦਿੱਤੀ...
ਪੁਲਿਸ ਕਰ ਰਹੀ ਜਾਂਚ :ਉਥੇ ਹੀ ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਗੋਲ਼ੀ ਚੱਲਣ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੁਹਾਰਕਾ ਰੋਡ ਉਤੇ ਗੋਲੀ ਚੱਲੀ ਹੈ। ਇਸ ਉਤੇ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ ਤੇ ਪੀੜਤ ਧਿਰ ਦੇ ਬਿਆਨ ਦਰਜ ਕਰ ਕੇ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ। ਪੁਲਿਸ ਵੱਲੋਂ ਪੁਰਾਣੀ ਰੰਜ਼ਿਸ਼ ਦਾ ਕੋਈ ਮਾਮਲਾ ਨਹੀਂ ਦੱਸਿਆ ਗਿਆ ਹੈ।
ਅੰਮ੍ਰਿਤਸਰ ਵਿੱਚ ਕਾਨੂੰਨ ਪ੍ਰਬੰਧ ਰੱਬ ਸਹਾਰੇ :ਇਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ ਲਗਾਤਾਰ ਹੀ ਗੋਲ਼ੀ ਚੱਲਣ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਅੰਮ੍ਰਿਤਸਰ ਦਾ ਅਮਨ-ਕਾਨੂੰਨ ਰੱਬ ਸਹਾਰੇ ਹੀ ਚੱਲ ਰਿਹਾ ਹੈ। ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਇਸ ਨੌਜਵਾਨਾਂ ਉੱਤੇ ਗੋਲੀਆਂ ਚਲਾਉਣ ਦੀ ਵਾਰਦਾਤ ਅੰਮ੍ਰਿਤਸਰ ਵਿੱਚ ਕੋਈ ਪਹਿਲੀ ਵਾਰਦਾਤ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਪਰ ਪੁਲਿਸ ਵੱਲੋਂ ਸਿਰਫ਼ ਤੇ ਸਿਰਫ਼ ਕਾਰਵਾਈ ਕਰਨ ਦੇ ਨਾਮ ਉਤੇ ਭਰੋਸਾ ਦਿੱਤਾ ਜਾਂਦਾ ਹੈ ਅਤੇ ਕਾਰਵਾਈ ਕਰਨ ਦੀ ਗੱਲ ਕਹੀ ਜਾਂਦੀ ਹੈ।