ਪੰਜਾਬ

punjab

ਗੁਰੂਨਗਰੀ ਵਿੱਚ ਪੁਰਾਣੀ ਰੰਜਿਸ਼ ਕਾਰਨ ਚੱਲੀ ਗੋਲੀ, ਘਟਨਾ ਸੀਸੀਟੀਵੀ ਵਿੱਚ ਕੈਦ

By

Published : Apr 24, 2023, 12:56 PM IST

ਅੰਮ੍ਰਿਤਸਰ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਵਿਅਕਤੀ ਨੂੰ ਗੋਲੀ ਮਾਰੀ ਦਿੱਤੀ। ਇਸ ਦੌਰਾਨ ਇੱਕ ਵਿਅਕਤੀ ਜਖਮੀ ਹੋ ਗਿਆ, ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਇਹ ਗੋਲੀਬਾਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

Shot in Old Logdat in Amritsar
ਅੰਮ੍ਰਿਤਸਰ ਵਿੱਚ ਪੁਰਾਣੀ ਲਾਗਡਾਟ ਵਿੱਚ ਮਾਰੀ ਗੋਲੀ, ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ

ਗੁਰੂਨਗਰੀ ਵਿੱਚ ਪੁਰਾਣੀ ਰੰਜਿਸ਼ ਕਾਰਨ ਚੱਲੀ ਗੋਲੀ

ਅੰਮ੍ਰਿਤਸਰ:ਗੁਰੂਨਗਰੀ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ਵਿੱਚ ਸਾਫ ਦਿਖ ਰਿਹਾ ਹੈ ਕਿ ਇੱਕ ਵਿਅਕਤੀ ਸ਼ਰ੍ਹੇਆਮ ਇੱਕ ਨੌਜਵਾਨ ਗੋਲੀ ਚਲਾ ਰਿਹਾ ਹੈ। ਇਸ ਘਟਨਾ ਵਿੱਚ ਸੁਰਜੀਤ ਨਾਂ ਦਾ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ। ਦੂਜੇ ਪਾਸੇ ਇਸ ਘਟਨਾ ਦੇ ਚਸ਼ਮਦੀਦ ਲੋਕਾਂ ਦਾ ਕਹਿਣਾ ਹੈ ਕਿ ਜਿਸ ਲੜਕੇ ਦੇ ਹੱਥ ਵਿੱਚ ਪਿਸਤੌਲ ਸੀ , ਉਸਨੇ ਹੀ ਘਰ ਦੇ ਬਾਹਰ ਬੈਠੇ ਸੁਰਜੀਤ ਸਿੰਘ ਨੂੰ ਗੋਲੀ ਮਾਰੀ ਹੈ, ਹਾਲਾਂਕਿ ਗੋਲੀ ਮਾਰਨ ਵਾਲੇ ਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ।

ਪੀੜਤ ਨੇ ਮਾਮਲੇ ਬਾਰੇ ਦਿੱਤੀ ਜਾਣਕਾਰੀ:ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਸੁਰਜੀਤ ਸਿੰਘ ਨੇ ਕਿਹਾ ਕਿ ਉਸ ਵਲੋਂ ਘਰ ਦੇ ਸਾਹਮਣੇ ਹੀ ਗਲੀ ਵਿੱਚ ਰਹਿੰਦੇ ਮੁੰਡਿਆਂ ਨੂੰ ਕੋਈ ਕੰਮ ਕਰਨ ਤੋਂ ਮਨ੍ਹਾਂ ਕੀਤਾ ਸੀ। ਇਸੇ ਨੂੰ ਲੈ ਕੇ ਉਨ੍ਹਾਂ ਵਲੋਂ ਗੋਲੀ ਚਲਾਈ ਗਈ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਲੋਂ ਉਸ ਉੱਤੇ ਗੋਲੀ ਚਲਾਈ ਗਈ ਹੈ, ਉਨ੍ਹਾਂ ਦਾ ਵੀ ਪਤਾ ਲੱਗ ਗਿਆ ਹੈ। ਦੂਜੇ ਪਾਸੇ ਪੁਲਿਸ ਵਲੋਂ ਵੀ ਕਾਰਵਾਈ ਕਰਨ ਦਾ ਭਰੋਸਾ ਮਿਲਿਆ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਉਸਦੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ।

ਇਹ ਵੀ ਪੜ੍ਹੋ :Release of Captive Singhs : ਬੰਦੀ ਸਿੰਘਾਂ ਦੀ ਰਿਹਾਈ ਲਈ ਭਰੇ ਪ੍ਰੋਫਾਰਮੇ ਪੰਜਾਬ ਦੇ ਗਵਰਨਰ ਨੂੰ ਸੌਂਪੇ ਜਾਣਗੇ

ਇਨਸਾਫ ਦੀ ਲਾਈ ਗੁਹਾਰ:ਇਸੇ ਘਟਨਾ ਵਿੱਚ ਇਕ ਹੋਰ ਲੜਕੇ ਵਲੋਂ ਵੀ ਬਿਆਨ ਦਿੱਤਾ ਗਿਆ ਹੈ। ਸੁਰਜੀਤ ਦੇ ਮੋਢੇ ਉੱਤੇ ਗੋਲੀ ਲੱਗੀ ਹੈ ਅਤੇ ਉਹ ਸਥਾਨਕ ਹਸਪਤਾਲ ਵਿੱਚ ਜੇਰੇ ਇਲਾਜ ਹੈ। ਸੁਰਜੀਤ ਸਿੰਘ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸਦੀ ਮਦਦ ਕੀਤੀ ਜਾਵੇ ਅਤੇ ਗੋਲੀ ਮਾਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਹਾਲਾਂਕਿ ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ।

ABOUT THE AUTHOR

...view details