ਪੰਜਾਬ

punjab

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਿਸਾਨਾਂ ਦੇ ਹੱਕ ’ਚ ਕਰਗੇ ਇਕੱਠ: ਬ੍ਰਹਮਪੁਰਾ

By

Published : Mar 3, 2021, 10:18 PM IST

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਿਸਾਨੀ ਸੰਘਰਸ਼ ਬਾਰੇ ਬੋਲਦੇ ਕਿਹਾ ਕਿ ਇਸ ਦਾ ਹੱਲ ਜਲਦ ਤੋਂ ਜਲਦ ਹੋਣਾ ਚਾਹੀਦਾ ਹੈ ਤੇ ਇਹ ਸੰਘਰਸ਼ ਖ਼ਤਮ ਹੋਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ’ਤੇ ਟਕਸਾਲੀਆਂ ਨੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਹੁਣ ਕਿਸਾਨੀ ਹਿਤੈਸ਼ੀ ਬਣਿਆ ਫਿਰਦਾ ਹੈ ਪਹਿਲਾਂ ਇਹ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਹੋਣ ਦਾ ਰੌਲਾ ਪਾ ਰਹੇ ਸਨ

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਿਸਾਨਾਂ ਦੇ ਹੱਕ ’ਚ ਕਰਗੇ ਇਕੱਠ: ਬ੍ਰਹਮਪੁਰਾ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਿਸਾਨਾਂ ਦੇ ਹੱਕ ’ਚ ਕਰਗੇ ਇਕੱਠ: ਬ੍ਰਹਮਪੁਰਾ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਿਸਾਨੀ ਸੰਘਰਸ਼ ਬਾਰੇ ਬੋਲਦੇ ਕਿਹਾ ਕਿ ਇਸ ਦਾ ਹੱਲ ਜਲਦ ਤੋਂ ਜਲਦ ਹੋਣਾ ਚਾਹੀਦਾ ਹੈ ਤੇ ਇਹ ਸੰਘਰਸ਼ ਖ਼ਤਮ ਹੋਣਾ ਚਾਹੀਦਾ ਹੈ।

ਸ਼੍ਰੋਮਣੀ ਅਕਾਲੀ ਦਲ ’ਤੇ ਟਕਸਾਲੀਆਂ ਨੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਹੁਣ ਕਿਸਾਨੀ ਹਿਤੈਸ਼ੀ ਬਣਿਆ ਫਿਰਦਾ ਹੈ ਪਹਿਲਾਂ ਇਹ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਹੋਣ ਦਾ ਰੌਲਾ ਪਾ ਰਹੇ ਸਨ ਤੇ ਅੱਜ ਇਹ ਕਿਸਾਨਾਂ ਅੱਗੇ ਸੱਚੇ ਬਣੇ ਫਿਰਦੇ ਹਨ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਭ ਕੁਝ ਅੰਬਾਨੀਆਂ-ਅਡਾਨੀਆਂ ਦੇ ਹੱਕ ’ਚ ਕਰ ਰਹੀ ਹੈ ਜੋ ਕਿ ਦੇਸ਼ ਲਈ ਬਹੁਤ ਮਾੜਾ ਹੈ।

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਿਸਾਨਾਂ ਦੇ ਹੱਕ ’ਚ ਕਰਗੇ ਇਕੱਠ: ਬ੍ਰਹਮਪੁਰਾ

ਇਹ ਵੀ ਪੜੋ: ਯੂ.ਟੀ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਕਮੇਟੀ ਵੱਲੋਂ ਭੁੱਖ ਹੜਤਾਲ ਸ਼ੁਰੂ

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ 21 ਮਾਰਚ ਤਰਨਤਾਰਨ ਵਿਖੇ ਵੱਡਾ ਇਕੱਠ ਕਰੇਗਾ ਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰੇਗਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਿਸਾਨਾਂ ਦੇ ਨਾਲ ਖੜਾ ਹੈ ਤੇ ਕਿਸਾਨਾਂ ਦੀ ਹਰ ਮਦਦ ਕੀਤੀ ਜਾਵੇਗੀ।

ABOUT THE AUTHOR

...view details