ਪੰਜਾਬ

punjab

ਦੇਖੋਂ ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਅਲੌਕਿਕ ਅਤਿਸ਼ਬਾਜੀ

By

Published : Apr 13, 2021, 10:06 PM IST

ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਸੰਗਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕਾਂ ਵਲੌ ਅਤਿਸ਼ਬਾਜੀ ਚਲਾ ਅਲੌਕਿਕ ਨਜਾਰਾ ਪੇਸ਼ ਕੀਤਾ ਗਿਆ। ਇਸ ਮੌਕੇ ਕਾਫੀ ਖੁਸ਼ੀ ਦਾ ਮਾਹੌਲਸੰਗਤਾਂ ਪਾਇਆ ਗਿਆ ਤੇ ਦੀਪਮਾਲਾ ਵੀ ਕੀਤੀ ਗਈ।

ਖਾਲਸਾ ਸਾਜਨਾ ਦਿਵਸ ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਲੌਕਿਕ ਅਤਿਸ਼ਬਾਜੀ ਦਾ ਨਜਾਰਾ
ਖਾਲਸਾ ਸਾਜਨਾ ਦਿਵਸ ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਲੌਕਿਕ ਅਤਿਸ਼ਬਾਜੀ ਦਾ ਨਜਾਰਾ

ਅੰਮ੍ਰਿਤਸਰ:- ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਸੁਭ ਦਿਹਾੜੇ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਿਆ । ਜਿੱਥੇ ਇਸ ਮੌਕੇ ਸੰਗਤਾਂ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਮੱਥਾ ਟੇਕਿਆ ਗਿਆ। ਉੱਥੇ ਹੀ ਇਲਾਹੀ ਬਾਣੀ ਦਾ ਆਨੰਦ ਵੀ ਮਾਣਿਆ ਗਿਆ। ਇਸ ਮੌਕੇ ਸੰਗਤਾਂ ਵੱਲੋ ਗੱਲਬਾਤ ਕਰਦਿਆਂ ਦੱਸਿਆ ਗਿਆ, ਕਿ ਅੱਜ ਸਿੱਖ ਪੰਥ ਲਈ ਬਹੁਤ ਪਵਿੱਤਰ ਦਿਹਾੜਾ ਹੈ । ਜਿਸ ਦਿਨ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਦਿਆ, ਖਾਲਸੇ ਨੂੰ ਸਿੰਘ ਸਾਜਿਆ ਸੀ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ। ਇਸ ਪਾਵਨ ਪਵਿਤਰ ਦਿਹਾੜੇ ਅਸੀ ਗੁਰੂ ਘਰ ਨਤਮਸਤਕ ਹੋ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਾਂ। ਦੇਸ਼ਾ ਵਿਦੇਸ਼ਾਂ ਵਿਚ ਬੈਠਿਆ ਸੰਗਤਾਂ ਨੂੰ ਉਹਨਾ ਵੱਲੋ ਵਧਾਈ ਵੀ ਦਿੱਤੀ ਗਈ ਹੈ।

ਖਾਲਸਾ ਸਾਜਨਾ ਦਿਵਸ ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਲੌਕਿਕ ਅਤਿਸ਼ਬਾਜੀ ਦਾ ਨਜਾਰਾ

ABOUT THE AUTHOR

...view details