ਪੰਜਾਬ

punjab

ਅੰਮ੍ਰਿਤਸਰ ਵਿਖੇ ਭਗਵੰਤ ਦੀ ਧੰਨਵਾਦ ਯਾਤਰਾ 'ਚ ਸ਼ਾਮਿਲ ਹੋਣ ਲਈ ਵਰਕਰਾਂ ਨੇ ਖਿੱਚੀਆਂ ਤਿਆਰੀਆਂ

By

Published : Mar 12, 2022, 9:20 PM IST

ਆਪ ਦੀ ਜਿੱਤ ਦੀ ਖੁਸ਼ੀ ਵਿੱਚ ਭਗਵੰਤ ਮਾਨ ਭਲਕੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। ਇਸ ਮੌਕੇ ਉਨ੍ਹਾਂ ਵੱਲੋਂ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕੀਤਾ ਜਾਵੇਗਾ। ਉਨ੍ਹਾਂ ਦੇ ਇਸ ਸਮਾਮਗ ਵਿੱਚ ਸ਼ਾਮਿਲ ਹੋਣ ਲਈ ਭਲਕੇ ਵੱਡੀ ਗਿਣਤੀ ਵਿੱਚ ਵਰਕਰ ਅੰਮ੍ਰਿਤਸਰ ਲਈ ਰਵਾਨਾ ਹੋਣਗੇ।

ਅੰਮ੍ਰਿਤਸਰ ਵਿਖੇ ਭਗਵੰਤ ਦੀ ਧੰਨਵਾਦ ਯਾਤਰਾ ਚ ਸ਼ਾਮਿਲ ਹੋਣ ਲਈ ਵਰਕਰ ਨੇ ਖਿੱਚੀਆਂ ਤਿਆਰੀਆਂ
ਅੰਮ੍ਰਿਤਸਰ ਵਿਖੇ ਭਗਵੰਤ ਦੀ ਧੰਨਵਾਦ ਯਾਤਰਾ ਚ ਸ਼ਾਮਿਲ ਹੋਣ ਲਈ ਵਰਕਰ ਨੇ ਖਿੱਚੀਆਂ ਤਿਆਰੀਆਂ

ਬਰਨਾਲਾ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਚ ਆਪ ਨੂੰ ਵੱਡਾ ਬਹੁਮਤ ਪ੍ਰਾਪਤ ਹੋਇਆ ਹੈ। ਆਪ ਦੀ ਜਿੱਤ ਨੂੰ ਲੈਕੇ ਵਰਕਰਾਂ ਤੇ ਸਮਰਥਕਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਅੰਮ੍ਰਿਤਸਰ ਵਿਖੇ ਭਗਵੰਤ ਦੀ ਧੰਨਵਾਦ ਯਾਤਰਾ ਚ ਸ਼ਾਮਿਲ ਹੋਣ ਲਈ ਵਰਕਰ ਨੇ ਖਿੱਚੀਆਂ ਤਿਆਰੀਆਂ

ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਵੱਲੋਂ 13 ਮਾਰਚ ਦਿਨ ਐਤਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨਵਾਦ ਯਾਤਰਾ ਕੱਢਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਪ੍ਰੋਗਰਾਮ ਹੈ। ਭਗਵੰਤ ਮਾਨ ਦੀ ਇਸ ਧੰਨਵਾਦ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚੋਂ ਐਤਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਅੰਮ੍ਰਿਤਸਰ ਲਈ ਰਵਾਨਾ ਹੋ ਰਹੇ ਹਨ।

ਅੰਮ੍ਰਿਤਸਰ ਵਿਖੇ ਭਗਵੰਤ ਦੀ ਧੰਨਵਾਦ ਯਾਤਰਾ ਚ ਸ਼ਾਮਿਲ ਹੋਣ ਲਈ ਵਰਕਰ ਨੇ ਖਿੱਚੀਆਂ ਤਿਆਰੀਆਂ

ਇਸੇ ਤਹਿਤ ਵਿਧਾਨ ਸਭਾ ਹਲਕਾ ਭਦੌੜ ਤੋਂ ਵੀ ਐਤਵਾਰ ਸਵੇਰੇ ਵਰਕਰ ਤੇ ਅਹੁਦੇਦਾਰ ਰਵਾਨਾ ਹੋਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਕੀਰਤ ਸਿੰਗਲਾ, ਨਵਦੀਪ ਦੀਪੂ, ਅਮਨਦੀਪ ਦੀਪਾ,ਗਗਨ ਪੰਜੂ ਅਤੇ ‍ਅਜੇਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵੰਤ ਮਾਨ ਦੁਆਰਾ ਕੱਢੀ ਜਾ ਰਹੀ ਧੰਨਵਾਦ ਯਾਤਰਾ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਵਰਕਰ ਅਤੇ ਵਿਧਾਨ ਸਭਾ ਹਲਕਾ ਭਦੌੜ ਦੇ ਅਹੁਦੇਦਾਰ ਭਲੇਰੀਆਂ ਦੀ ਧਰਮਸ਼ਾਲਾ ਕੋਲੋਂ ਸਵੇਰੇ 7.30 ਵਜੇ ਰਵਾਨਾ ਹੋ ਰਹੇ ਹਨ।

ਅੰਮ੍ਰਿਤਸਰ ਵਿਖੇ ਭਗਵੰਤ ਦੀ ਧੰਨਵਾਦ ਯਾਤਰਾ ਚ ਸ਼ਾਮਿਲ ਹੋਣ ਲਈ ਵਰਕਰ ਨੇ ਖਿੱਚੀਆਂ ਤਿਆਰੀਆਂ

ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਮ ਆਦਮੀ ਵਰਕਰ ਹੋਣ ਜਾਂ ਆਮ ਲੋਕ ਵੱਧ ਤੋਂ ਵੱਧ ਇਸ ਧੰਨਵਾਦ ਯਾਤਰਾ ਵਿੱਚ ਸਮੇਂ ਸਿਰ ਪਹੁੰਚ ਕੇ ਸ਼ਾਮਿਲ ਹੋਣ।

ਇਹ ਵੀ ਪੜ੍ਹੋ:ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਹਨੇਰੀ ਅੱਗੇ ਨਹੀਂ ਟਿਕ ਸਕੇ ਬਾਲੀਵੁੱਡ ਸਿਤਾਰੇ

ABOUT THE AUTHOR

...view details