ਪੰਜਾਬ

punjab

ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖ਼ਰੇ ਕੌਮ ਅਵਾਰਡ ਵਾਪਸ ਲੈਣ ਦੀ ਉੱਠੀ ਮੰਗ

By ETV Bharat Punjabi Team

Published : Jan 16, 2024, 8:54 PM IST

ਸਿੱਖ ਜੱਥੇਬੰਦੀਆਂ ਵੱਲੋਂ ਮੁੜ ਤੋਂ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖ਼ਰੇ ਕੌਮ ਅਵਾਰਡ ਅਤੇ ਪੰਥ ਰਤਨ ਦਾ ਅਵਾਰਡ ਵਾਪਸ ਲੈਣ ਦੀ ਮੰਗ ਉੱਠੀ ਹੈ।ਹੁਣ ਇਹ ਮੰਗ ਕਿਸ ਜੱਥੇਬੰਦੀ ਵੱਲੋਂ ਉਠਾਈ ਗਈ ਹੈ ਪੜ੍ਹੋ ਪੂਰੀ ਖ਼ਬਰ

Parkash Singh Badal to withdraw the Fakhr-E-Qaum awards demand raised
ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖ਼ਰੇ ਕੌਮ ਅਵਾਰਡ ਵਾਪਸ ਲੈਣ ਦੀ ਉੱਠੀ ਮੰਗ

ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖ਼ਰੇ ਕੌਮ ਅਵਾਰਡ ਵਾਪਸ ਲੈਣ ਦੀ ਉੱਠੀ ਮੰਗ

ਅੰਮ੍ਰਿਤਸਰ ਸਾਹਿਬ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਐਕਟਿੰਗ ਜਥੇਦਾਰ ਗੁਰਦੇਵ ਸਿੰਘ ਕਾਂਉਕੇ ਦੇ ਮਾਮਲੇ 'ਚ ਇਨਸਾਫ਼ ਦਿਵਾਉਣ ਲਈ ਪੰਥਕ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਇੱਕ ਪੰਥਕ ਮੀਟਿੰਗ ਰੱਖੀ ਗਈ ।ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਥਕ ਆਗੂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਐਕਟਿੰਗ ਜਥੇਦਾਰ ਭਾਈ ਗੁਰਦੇਵ ਸਿੰਘ ਕਾਂਉਕੇ ਨੂੰ ਇਨਸਾਫ਼ ਦਵਾਉਣ ਲਈ ਅੱਜ ਪੰਥਕ ਵਿਚਾਰਾਂ ਹੋਈਆਂ ਹਨ ।

10 ਫ਼ਰਵਰੀ ਨੂੰ ਪੰਥਕ ਇਕੱਠ: ਸਾਬਕਾ ਜਥੇਦਾਰ ਨੇ ਆਖਿਆ ਕਿ ਮੀਟਿੰਗ 'ਚ ਫੈਸਲਾ ਲਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲਾਂ ਵੱਲੋਂ ਬਣਾਈ ਗਈ ਵਕੀਲਾਂ ਦੀ ਟੀਮ ਨਾਲ ਅਸੀਂ ਤਾਲਮੇਲ ਬਣਾ ਕੇ ਪੰਥਕ ਨੁਮਾਇੰਦਿਆਂ 'ਚ ਇੱਕ ਸਾਂਝਾ ਗਰੁੱਪ ਤਿਆਰ ਕਰਾਂਗੇ ਇਸ ਸੰਬੰਧ ਵਿੱਚ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਪੰਥਕ ਇਕੱਠ ਰੱਖਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਇੱਕਠ 'ਚ ਵਿੱਚ ਖੁੱਲ੍ਹੀ ਵਿਚਾਰ ਚਰਚਾ ਹੋਵੇਗੀ ਕਿ ਸਾਨੂੰ ਅਗਾਂਹ ਕੀ ਕਰਨਾ ਚਾਹੀਦਾ ਅਤੇ ਇਨਸਾਫ ਕਿਸ ਤਰੀਕੇ ਲੈਣਾ ਚਾਹੀਦਾ ਹੈ ।

ਫਖ਼ਰੇ ਕੌਮ ਅਵਾਰਡ: ਉਹਨਾਂ ਨੇ ਕਿਹਾ ਕਿ 1 ਜਨਵਰੀ 2024 ਨੂੰ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖ਼ਰੇ ਕੌਮ ਦਾ ਅਵਾਰਡ ਵਾਪਸ ਲਿਆ ਜਾਵੇ। ਉਸ ਸੰਬੰਧ ਵਿੱਚ ਵੀ ਅਸੀਂ ਫਿਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਖ਼ਰੇ ਕੌਮ ਦਾ ਅਵਾਰਡ ਅਤੇ ਪੰਥ ਰਤਨ ਦਾ ਅਵਾਰਡ ਵਾਪਸ ਲਿਆ ਜਾਵੇ ।ਜਿਸ ਸਬੰਧ ਵਿੱਚ ਬਹੁਤ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਕਮੇਟੀਆਂ ਵੱਲੋਂ ਪੱਤਰ ਲਿਖ ਕੇ ਭੇਜੇ ਜਾ ਚੁੱਕੇ ਹਨ।

ਇਨਸਾਫ਼ ਲਈ ਮਾਰਚ:ਸਾਬਕਾ ਜਥੇਦਾਰ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗੁਰਦੇਵ ਸਿੰਘ ਕਾਂਉਕੇ ਦੇ ਇਨਸਾਫ ਲਈ ਇੱਕ ਮਾਰਚ ਵੀ ਕੀਤਾ ਜਾਵੇਗਾ ।ਜਿਸ ਦੀ ਤਰੀਕ 10 ਫਰਵਰੀ ਨੂੰ ਤੈਅ ਕੀਤੀ ਜਾਵੇਗੀ ਅਤੇ ਉਹ ਮਾਰਚ ਗੁਰਦੁਆਰਾ ਦੀਨਾ ਸਾਹਿਬ ਤੋਂ ਸ਼ੁਰੂ ਹੋ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੱਕ ਜਾਵੇਗਾ। ਉਹਨਾਂ ਕਿਹਾ ਕਿ ਸਾਡੇ ਪੰਥਕ ਜੱਥੇਬੰਦੀਆਂ ਵਿੱਚ ਆਪਸੀ ਵਖਰੇਵੇਂ ਹੋ ਸਕਦੇ ਹਨ ਪਰ ਸਾਨੂੰ ਸਭ ਨੂੰ ਇਕੱਠੇ ਹੋ ਕੇ ਜਥੇਦਾਰ ਗੁਰਦੇਵ ਸਿੰਘ ਕਾਂਉਕੇ ਲਈ ਇਨਸਾਫ ਲੈਣਾ ਪਵੇਗਾ ਅਗਰ ਅਸੀਂ ਗੁਰਦੇਵ ਸਿੰਘ ਕਾਂਉਕੇ ਲਈ ਇਨਸਾਫ਼ ਲੈਣ ਵਿੱਚ ਕਾਮਯਾਬ ਹੋ ਗਏ ਤਾਂ ਅਸੀਂ ਆਪਣੇ ਬੰਦੀ ਸਿੰਘਾਂ ਨੂੰ ਵੀ ਜਲਦ ਹੀ ਰਿਹਾ ਕਰਵਾ ਲਵਾਂਗੇ।

ABOUT THE AUTHOR

...view details