ਪੰਜਾਬ

punjab

ਕੇਜਰੀਵਾਲ ਆਪਣੇ MLA ਦੀ ਗਾਰੰਟੀ ਨਹੀਂ ਲੈ ਸਕਦਾ :ਬਿਕਰਮ ਮਜੀਠੀਆ

By

Published : Feb 16, 2022, 7:39 PM IST

ਕੇਜਰੀਵਾਲ(Kejriwal) ਪੰਜਾਬ ਦੇ ਲੋਕਾਂ ਨੂੰ ਵੋਟਾਂ ਲਈ ਝੂਠੀਆਂ ਗਰੰਟਿਆਂ ਦੇ ਰਹੇ ਹਨ। ਉਨ੍ਹਾਂ ਦੀ ਗਰੰਟੀ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕੇਜਰੀਵਾਲ ਵੱਲੋ ਆਪਣੀ ਪਾਰਟੀ ਦੇ ਐਮ ਐਲ ਏ (MLA) ਦੀ ਗਾਰੰਟੀ ਨਹੀ ਲਈ ਜਾ ਰਹੀ।

ਕੇਜਰੀਵਾਲ ਆਪਣੇ MLA ਦੀ ਗਾਰੰਟੀ ਨਹੀਂ ਲੈ ਸਕਦਾ :ਬਿਕਰਮ ਮਜੀਠੀਆ
ਕੇਜਰੀਵਾਲ ਆਪਣੇ MLA ਦੀ ਗਾਰੰਟੀ ਨਹੀਂ ਲੈ ਸਕਦਾ :ਬਿਕਰਮ ਮਜੀਠੀਆ

ਅੰਮ੍ਰਿਤਸਰ:- ਜਿਓ ਜਿਓ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਸਿਆਸੀ ਆਗੂਆਂ ਦਾ ਚੋਣ ਪ੍ਰਚਾਰ ਤੇਜ਼ ਹੋ ਰਿਹਾ ਹੈ। ਇਸ ਤਹਿਦ ਹੀ ਅੰਮ੍ਰਿਤਸਰ ਦੇ ਹਲਕਾ ਪੂਰਬੀ ਵਿਚ ਚੋਣ ਪ੍ਰਚਾਰ ਕਰਨ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਬਸਪਾ (Shiromani Akali Dal BSP) ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ (Bikram Singh Majithia) ਆਪ ਪਾਰਟੀ (AAP party) ਅਤੇ ਕਾਂਗਰਸ ਤੇ ਵਰਦੇ ਨਜ਼ਰ ਆਏ।

ਉਹਨਾ ਵਿਰੋਧੀ ਪਾਰਟੀਆਂ ਤੇ ਤੰਜ ਕਸਦੇ ਹੋਏ ਕਿਹਾ ਪੰਜਾਬ ਵਿਚ ਝੂਠ ਦੀ ਰਾਜਨੀਤੀ ਕੀਤੀ ਹੈ। ਲੋਕ ਇਨ੍ਹਾਂ ਤੇ ਯਕੀਨ ਨਹੀਂ ਕਰਨਗੇ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਸਪਾ (Shiromani Akali Dal BSP) ਦੀ ਸਰਕਾਰ ਪੂਰਨ ਬਹੁਮਤ ਨਾਲ ਬਣੇਗੀ।

ਕੇਜਰੀਵਾਲ ਆਪਣੇ MLA ਦੀ ਗਾਰੰਟੀ ਨਹੀਂ ਲੈ ਸਕਦਾ :ਬਿਕਰਮ ਮਜੀਠੀਆ

ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਵੋਟਾਂ ਲਈ ਝੂਠੀਆਂ ਗਰੰਟਿਆਂ ਦੇ ਰਹੇ ਹਨ। ਉਨ੍ਹਾਂ ਦੀ ਗਰੰਟੀ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕੇਜਰੀਵਾਲ ਵੱਲੋ ਆਪਣੀ ਪਾਰਟੀ ਦੇ ਐਮ ਐਲ ਏ(MLA) ਦੀ ਗਾਰੰਟੀ ਨਹੀ ਲਈ ਜਾ ਰਹੀ।

ਉਹਨਾਂ ਕਿਹਾ 18 ਸਾਲ ਸਿੱਧੂ ਜੋੜੇ ਵੱਲੋਂ ਹਲਕੇ ਦੀ ਸਾਰ ਨਹੀਂ ਲਈ ਗਈ। ਇਸ ਵਾਰ ਹਲਕੇ ਦੇ ਲੋਕਾਂ ਵੱਲੋਂ ਸਿੱਧੂ ਜੋੜੇ ਨੂੰ ਮੂੰਹ ਨਹੀਂ ਲਗਾਨਾ। ਇਸ ਵਾਰ ਸਿੱਧੂ ਉੱਡ ਜਾਵੇਗਾ।

ਉਹਨਾਂ ਪ੍ਰਿਅੰਕਾ ਗਾਂਧੀ (Priyanka Gandhi) ਦੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਨੂੰ ਉਹਨਾ ਦਾ ਸੁਪਨਾ ਕਹਿੰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ (Congress Government) ਨੇ ਪੰਜ ਸਾਲਾ ਵਿਚ ਤੀਲਾ ਤੌੜ ਕੇ ਦੁਹਰਾ ਤਕ ਨਹੀਂ ਕੀਤਾ। ਇਹ ਪੰਜਾਬ ਵਿਚ ਸਰਕਾਰ ਬਣਾਉਣ ਦੀ ਗਲ ਕਿਹੜੇ ਮੂੰਹ ਨਾਲ ਕਰਦੇ ਹਨ।

ਬਿਕਰਮ ਮਜੀਠੀਆ (Bikram Singh Majithia) ਵੱਲੋਂ ਹਲਕਾ ਵੇਰਕੇ ਦੀ ਗਲੀ ਗਲੀ ਵਿੱਚ ਜਾ ਕੇ ਪ੍ਰਚਾਰ ਕੀਤਾ ਗਿਆ। ਲੋਕਾਂ ਵੱਲੋਂ ਉਨ੍ਹਾਂ ਦੇ ਸਵਾਗਤ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ।

ਇਹ ਵੀ ਪੜ੍ਹੋ:-ਕੇਜਰੀਵਾਲ 51 ਹਜ਼ਾਰ ਵਾਰ ਬੋਲ ਚੁੱਕੇ ਹਨ ਝੂਠ- ਸੀਐੱਮ ਚੰਨੀ

ABOUT THE AUTHOR

...view details