ਪੰਜਾਬ

punjab

ਚਾਈਨਾ ਡੋਰ ਦਾ ਕਹਿਰ

By

Published : Dec 6, 2021, 10:18 PM IST

58 ਸਾਲਾਂ ਵਿਅਕਤੀ ਇਸ ਦਾ ਸ਼ਿਕਾਰ ਹੋ ਗਿਆ। ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਰਕੇ ਮਨਜੀਤ ਸਿੰਘ ਨਾਮ ਦਾ ਵਿਅਕਤੀ ਦਾ ਜਬਾੜਾ ਕੱਟ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਪੀੜਤ ਵਿਅਕਤੀ ਨੂੰ ਇਲਾਜ ਦੌਰਾਨ 60 ਟਾਂਕੇ (Stitches) ਲਗਾਏ ਗਏ ਹਨ। ਹਾਲਾਂਕਿ ਹੁਣ ਪੀੜਤ ਵਿਅਕਤੀ ਦੀ ਹਾਲਾਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਚਾਈਨਾ ਡੋਰ ਦਾ ਕਹਿਰ
ਚਾਈਨਾ ਡੋਰ ਦਾ ਕਹਿਰ

ਅੰਮ੍ਰਿਤਸਰ: ਸ਼ਹਿਰ ‘ਚ ਚਾਈਨਾ ਡੋਰ (China door) ਦਾ ਕਹਿਰ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਲੋਹੜੀ ਦਾ ਤਿਉਹਾਰ ਜਿਵੇਂ ਹੀ ਨੇੜੇ ਆਉਂਦਾ ਹੈ ਤਾਂ ਚਾਈਨਾ ਡੋਰ ਦੇ ਨਾਲ ਹੋਣ ਵਾਲੇ ਹਾਦਸੇ ਸਾਹਮਣੇ ਆਉਣ ਲੱਗ ਪੈਂਦੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ 58 ਸਾਲਾਂ ਵਿਅਕਤੀ ਇਸ ਦਾ ਸ਼ਿਕਾਰ ਹੋ ਗਿਆ। ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਰਕੇ ਮਨਜੀਤ ਸਿੰਘ ਨਾਮ ਦਾ ਵਿਅਕਤੀ ਦਾ ਜਬਾੜਾ ਕੱਟ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਪੀੜਤ ਵਿਅਕਤੀ ਨੂੰ ਇਲਾਜ ਦੌਰਾਨ 60 ਟਾਂਕੇ (Stitches) ਲਗਾਏ ਗਏ ਹਨ। ਹਾਲਾਂਕਿ ਹੁਣ ਪੀੜਤ ਵਿਅਕਤੀ ਦੀ ਹਾਲਾਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।


ਮੀਡੀਆ ਨੂੰ ਜਾਣਕਾਰੀ ਦਿੰਦੇ ਡਾਕਟਰ ਨੇ ਦੱਸਿਆ ਕਿ ਜਦੋਂ ਪੀੜਤ ਵਿਅਕਤੀ ਨੂੰ ਹਸਪਤਾਲ (hospital) ‘ਚ ਇਲਾਜ ਲਈ ਲਿਆਉਦਾ ਗਿਆ ਸੀ ਉਸ ਸਮੇਂ ਪੀੜਤਦੀ ਹਾਲਾਤ ਬਹੁਤ ਹੀ ਨਾਜ਼ੁਕ ਸੀ। ਉਨ੍ਹਾਂ ਦੱਸਿਆ ਕਿ ਜੇਕਰ ਸਮੇਂ ਸਿਰ ਪੀੜਤ ਵਿਅਕਤੀ ਨੂੰ ਇਲਾਜ ਨਾ ਮਿਲਦਾ ਤਾਂ ਵੱਡੀ ਘਟਨਾ ਹੋ ਸਕਦੀ ਸੀ।

ਚਾਈਨਾ ਡੋਰ ਨਾਲ ਹੋਣ ਵਾਲਾ ਇਹ ਕੋਈ ਪਹਿਲਾਂ ਹਾਦਸਾ ਨਹੀਂ ਹੈ ਸਗੋਂ ਹਾਦਸੇ ਅਕਸਰ ਹੀ ਸਾਹਮਣੇ ਆਉਦੇ ਰਹਿੰਦੇ ਹਨ, ਪਰ ਫਿਰ ਵੀ ਦੁਕਾਨਦਾਰ ਚਾਈਨਾ ਡੋਰ (China door) ਨੂੰ ਵੇਚਣਾ ਬੰਦ ਨਹੀਂ ਕਰਦੇ, ਹਾਲਾਂਕਿ ਕਿ ਪੰਜਾਬ ਸਰਕਾਰ (Government of Punjab) ਵੱਲੋਂ ਇਸ ਦੀ ਵਿਕਰੀ ‘ਤੇ ਰੋਕ ਲਗਾਈ ਗਈ ਹੈ।

ਇਹ ਵੀ ਪੜ੍ਹੋ:ਭਾਰਤ-ਪਾਕਿ ਸਰਹੱਦ ‘ਤੇ ਫਿਰ ਦਿਖਿਆ ਡਰੋਨ, ਫਾਇਰਿੰਗ ਤੋਂ ਬਾਅਦ ਗਿਆ ਵਾਪਿਸ

ABOUT THE AUTHOR

...view details