ਪੰਜਾਬ

punjab

ਨਿਹੰਗ ਬਾਣੇ 'ਚ ਨੌਜਵਾਨਾਂ ਨੇ ਲੁੱਟ ਕਰਨ ਨੂੁੰ ਲੈ ਕੇ ਫਾਇਨਾਂਸਰ ਦਾ ਵੱਢਿਆ ਹੱਥ

By

Published : May 18, 2021, 9:29 PM IST

Updated : May 18, 2021, 9:45 PM IST

ਸੂਬੇ ‘ਚ ਅਪਰਾਧ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਦੇ ਨੌਸ਼ਹਿਰਾ ਨੰਗਲੀ ਪਿੰਡ ਵਿੱਚ ਇੱਕ ਨੌਜਵਾਨ ਦਾ ਪੈਸਿਆਂ ਦੀ ਲੁੱਟ ਨੂੰ ਲੈ ਕੇ ਮੋਟਰਸਾਇਕਲ ਸਵਾਰ 2 ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਬੇਰਹਿਮੀ ਦੇ ਨਾਲ ਹੱਥ ਵੱਢ ਦਿੱਤਾ।ਮੋਟਰਸਾਇਕਲ ਤੇ ਪਿੱਛੇ ਬੈਠੇ ਸ਼ਖਸ ਦੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਸੀ।

ਨਿਹੰਗਾਂ ਦੇ ਬਾਣੇ ਚ ਨੌਜਵਾਨਾਂ ਨੇ ਲੁੱਟ ਕਰਨ ਨੂੁੰ ਲੈਕੇ ਫਾਇਨੈਂਸ ਦਾ ਵੱਢਿਆ ਹੱਥ
ਨਿਹੰਗਾਂ ਦੇ ਬਾਣੇ ਚ ਨੌਜਵਾਨਾਂ ਨੇ ਲੁੱਟ ਕਰਨ ਨੂੁੰ ਲੈਕੇ ਫਾਇਨੈਂਸ ਦਾ ਵੱਢਿਆ ਹੱਥ

ਅੰਮ੍ਰਿਤਸਰ:ਮਾਮਲਾ ਅੰਮ੍ਰਿਤਸਰ ਦੇ ਥਾਣਾ ਕੰਬੋਅ ਦੇ ਅਧੀਨ ਆਉਦੇ ਨੌਸ਼ਹਿਰਾ ਨੰਗਲੀ ਪਿੰਡ ਦਾ ਹੈ ਜਿੱਥੇ ਪ੍ਰਾਈਵੇਟ ਫਾਇਨਾਂਸ਼ ਦਾ ਕੰਮ ਕਰਨ ਵਾਲੇ ਨੌਜਵਾਨ ਨਾਲ ਹੋਈ ਲੁੱਟ ਦੌਰਾਨ ਦੋ ਮੋਟਰਸਾਈਕਲ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਉਸਦਾ ਹੱਥ ਵੱਢ ਦਿੱਤਾ ਤੇ ਉਸ ਕੋਲੋਂ ਉਗਰਾਹੀ ਦੇ 1500 ਰੁਪਏ ਲੈ ਕੇ ਲੁਟੇਰੇ ਫਰਾਰ ਹੋ ਗਏ। ਇਸ ਘਟਨਾ ਦੀਆਂ ਤਸਵੀਰਾਂ ਰਸਤੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਜੋ ਕਿ ਦੋ ਸਿੱਖ ਨੌਜਵਾਨ ਹਨ ਅਤੇ ਇੱਕ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਹੈ।

ਨਿਹੰਗਾਂ ਦੇ ਬਾਣੇ ਚ ਨੌਜਵਾਨਾਂ ਨੇ ਲੁੱਟ ਕਰਨ ਨੂੁੰ ਲੈਕੇ ਫਾਇਨੈਂਸ ਦਾ ਵੱਢਿਆ ਹੱਥ

ਥਾਣਾ ਕੰਬੋਅ ਦੇ ਪੁਲਿਸ ਜਾਂਚ ਅਧਿਕਾਰੀ ਮੁਤਾਬਿਕ ਲੁੱਟ ਦਾ ਸ਼ਿਕਾਰ ਹੋਇਆ ਇਹ ਨੌਜਵਾਨ ਵੈਸਟ ਬੰਗਾਲ ਦਾ ਰਹਿਣ ਵਾਲਾ ਹੈ।ਪੁਲਿਸ ਨੇ ਦੱਸਿਆ ਕਿ ਪੀੜਤ ਨੂੁੂੰ ਆਲੇ ਦੁਆਲੇ ਦੇ ਲੋਕਾਂ ਵਲੋਂ ਜ਼ਖ਼ਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕੌਣ ਹਨ ਨਿਹੰਗ,ਉਨ੍ਹਾਂ ਦੇ ਇਤਿਹਾਸ ‘ਤੇ ਇੱਕ ਝਾਤ

ਨਿਹੰਗਾਂ ਦਾ ਇਤਿਹਾਸ ਕਾਫੀ ਪੁਰਾਣਾ ਰਿਹਾ ਹੈ। ਉਹ ਆਪਣੇ ਆਪ ਨੂੰ ਸਿੱਖਾਂ ਦਾ ਯੋਧਾ ਮੰਨਦੇ ਹਨ। ਖਾਲਸਾ ਪੰਥ ਤੋਂ ਉਨ੍ਹਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਸਨ 1699 ਵਿੱਚ ਕੀਤੀ ਸੀ। ਨਿਹੰਗ ਆਪਣੇ ਆਪ ਨੂੰ ਗੁਰੂ ਦੀ ਲਾਡਲੀ ਫੌਜ ਮੰਨਦੇ ਹਨ।

18ਵੀਂ ਸਦੀ ਵਿੱਚ ਅਫਗਾਨ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਕਈ ਵਾਰ ਹਮਲਾ ਕੀਤਾ ਸੀ। ਨਿਹੰਗਾਂ ਨੇ ਉਨ੍ਹਾਂ ਦੇ ਖਿਲਾਫ਼ ਸਿੱਖਾਂ ਦੇ ਵੱਲੋਂ ਲੜਾਈ ਲੜੀ ਸੀ।

ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਨਿਹੰਗਾਂ ਦੀ ਕਾਫੀ ਖਾਸ ਭੂਮਿਕਾ ਸੀ। ਨਿਹੰਗਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਹਨ। ਕੁਝ ਇਸ ਨੂੰ ਖ਼ਾਲਸਾ ਫੌਜ ਤੋਂ ਬਾਹਰ ਸਮਝਦੇ ਹਨ। ਜਿਸ ਤਰ੍ਹਾਂ ਉਦਾਸੀ ਸੰਪਰਦਾ ਅਤੇ ਨਿਰਮਲ ਸੰਪਰਦਾ ਦਾ ਇਤਿਹਾਸ ਸਪਸ਼ਟ ਤੌਰ ਉੱਤੇ ਪ੍ਰਗਟ ਹੁੰਦਾ ਹੈ, ਨਿਹੰਗਾਂ ਦੇ ਮੂਲ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ।

ਉਹ ਚਮੜੇ ਦੀਆਂ ਜੁੱਤੀਆਂ ਅਤੇ ਨੀਲੇ ਕੱਪੜੇ ਪਹਿਨਦੇ ਹਨ। ਉਨ੍ਹਾਂ ਦੀਆਂ ਜੁੱਤੀਆਂ ਦੇ ਅਗਲੇ ਹਿੱਸੇ ਵਿੱਚ ਧਾਤ ਲੱਗਾ ਹੁੰਦਾ ਹੈ। ਉਨ੍ਹਾਂ ਦੀ ਪੱਗ ਆਕਰਸ਼ਕ ਹੁੰਦੀ ਹੈ। ਪੱਗ ਬਹੁਤ ਵੱਡੀ ਹੁੰਦੀ ਹੈ। ਪੱਗ ਵਿੱਚ ਖੰਡਾ ਸਾਹਿਬ ਦੀ ਨਿਸ਼ਾਨੀ ਲੱਗਾ ਹੁੰਦਾ ਹੈ। ਨਿਹੰਗਾਂ ਦੇ ਆਪਣੇ ਡੇਰੇ ਹੁੰਦੇ ਹਨ। ਉਨ੍ਹਾਂ ਦੀ ਜੀਵਨ ਸ਼ੈਲੀ ਬਿਲਕੁੱਲ ਵੱਖਰੀ ਹੁੰਦੀ ਹੈ।

ਇਹ ਸੀ ਨਿਹੰਗ ਸਿੰਘਾਂ ਦਾ ਗੌਰਵਮਈ ਇਤਿਹਾਸ ਜਿਸਨੂੰ ਦੇਖ ਕੇ ਜਾਂ ਫਿਰ ਪੜ੍ਹ ਸੁਣ ਕੇ ਹਰ ਕੋਈ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਹੈ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ ਕੁਝ ਸਮੇਂ ਤੋਂ ਵਾਪਰੀਆਂ ਹਨ ਉਸਨੇ ਹਰ ਇੱਕ ਦੇ ਮਨ ਨੂੰ ਡੂੰਘੀ ਠੇਸ ਪਹੁੰਚਾਈ ਹੈ।

ਪਿਛਲੇ ਸਮੇਂ ‘ਚ ਵਾਪਰੀਆਂ ਘਟਨਾਵਾਂ ਦਾ ਵੇਰਵਾ

ਅੱਜ ਦੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਪਿਛਲੇ ਸਮੇਂ ‘ਚ ਵਾਪਰੀਆਂ ਉਨਾਂ ਘਟਨਾਵਾਂ ‘ਤੇ ਵੀ ਝਾਤ ਮਾਰਦੇ ਹਾਂ ਜਿੰਨਾਂ ਨੇ ਨਿਹੰਗ ਸਿੰਘਾਂ ਨੂੁੰ ਸਵਾਲਾਂ ਚ ਲਿਆਂਦਾ ਹੈ।

ਪੁਲਿਸ ਪਾਰਟੀ ‘ਤੇ ਹਮਲਾ, ਪੁਲਿਸ ਮੁਲਾਜ਼ਮ ਦਾ ਵੱਢਿਆ ਸੀ ਹੱਥ

12 ਅਪਰੈਲ 2020 ਨੂੰ ਪਟਿਆਲਾ 'ਚ ਦੀ ਸਨੌਰ ਸਬਜ਼ੀ ਮੰਡੀ ਵਿੱਚ ਨਿਹੰਗਾਂ ਨੇ ਡਿਊਟੀ 'ਤੇ ਤਾਇਨਾਤ ਪੁਲਿਸ ਦੇ 4 ਮੁਲਾਜ਼ਮਾਂ 'ਤੇ ਕਿਰਪਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਨੇ ਹਰ ਇੱਕ ਨੂੰ ਹਿੱਲਾ ਕੇ ਰੱਖ ਦਿੱਤਾ ਸੀ। ਨਿਹੰਗਾਂ ਵਲੋਂ ਕੀਤੇ ਇਸ ਹਮਲੇ ਚ ਇੱਕ ਪੁਲਿਸ ਮੁਲਾਜ਼ਮ ਦਾ ਹੱਥ ਵੱਢਿਆ ਗਿਆ ਸੀ।

ਬਠਿੰਡਾ ਚ ਦੁਕਾਨਾਦਾਰਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਉਸ ਤੋ ਬਾਅਦ 15 ਅਪਰੈਲ 2021 ਨੂੰ ਇੱਕ ਵਾਰ ਫੇਰ ਕੁਝ ਅਖੌਤੀ ਨਿਹੰਗਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਲਈ ਬਠਿੰਡਾ ਦੇ ਵਿੱਚ ਨਿਹੱਥੇ ਦੁਕਾਨਦਾਰਾਂ ’ਤੇ ਕਿਰਪਾਨਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ।ਇਸ ਹਮਲੇ ਚ ਦੁਕਾਨਦਾਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ।ਇਸ ਘਟਨਾ ਦੀਆਂ ਤਸਵੀਰਾਂ ਵੀ ਸੀਸੀਟੀਵੀ ਚ ਕੈਦ ਹੋਈਆਂ ਸਨ।

ਰਸਤੇ ‘ਚ ਜਾਂਦੇ ਨਿਹੰਗ ਸਿੰਘ ਦਾ ਕਤਲ

ਤਾਜ਼ਾ ਮਾਮਲਾ ਗੁਰਦਾਸਪੁਰ ਦੇ ਬਟਾਲਾ ਚ 16 ਮਈ 2021 ਨੂੰ ਵੀ ਵਾਪਰਿਆ ਹੈ ਜਿੱਥੇ ਨਿਹੰਗ ਸਿੰਘਾਂ ਦੇ ਦੋ ਗੁੱਟਾਂ ਵਿਚਾਲੇ ਚੱਲ ਰਹੀ ਪੁਰਾਣੀ ਰੰਜਿਸ਼ ਦੇ ਚਲਦੇ ਕੁਝ ਨਿਹੰਗ ਸਿੰਘਾਂ ਵੱਲੋਂ ਰਾਹ ਚਲਦੇ ਇਕ ਨਿਹੰਗ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ।
ਸੱਚ ਬੋਲਣ ਵਾਲਾ ਹਰ ਸ਼ਖਸ ਦੁਸ਼ਮਣ ਬਣ ਜਾਂਦਾ ਹੈ: ਸਿੱਧੂ

Last Updated : May 18, 2021, 9:45 PM IST

ABOUT THE AUTHOR

...view details