ਪੰਜਾਬ

punjab

Police arrested two: ਚੋਰੀ ਦੇ 13 ਵਾਹਨਾਂ ਸਮੇਤ ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

By

Published : Mar 1, 2023, 1:58 PM IST

ਅੰਮ੍ਰਿਤਸਰ ਵਿੱਚ ਪੁਲਿਸ ਨੇ ਚੋਰੀ ਦੇ 13 ਵਾਹਨਾਂ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਬੜੇ ਸ਼ਾਤਿਰ ਤਰੀਕੇ ਨਾਲ ਟਾਰਗੇਟ ਕਰਕੇ ਮੋਟਰਸਾਈਲਾਂ ਅਤੇ ਐਕਟਿਵਾ ਨੂੰ ਨਿਸ਼ਾਨੇ ਬਣਾਉਂਦੇ ਸਨ।

In Amritsar the police arrested two people who stole a vehicle
Police arrested two: ਚੋਰੀ ਦੇ 13 ਵਾਹਨਾਂ ਸਮੇਤ ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Police arrested two: ਚੋਰੀ ਦੇ 13 ਵਾਹਨਾਂ ਸਮੇਤ ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ






ਅੰਮ੍ਰਿਤਸਰ:
ਪੰਜਾਬ ਵਿੱਚ ਆਏ ਦਿਨ ਹੀ ਲੁੱਟਾਂ-ਖੋਹਾਂ ਨਤੇ ਨਸ਼ੇ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਕੁਝ ਲੋਕ ਆਪਣੇ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਵੀ ਕਰਦੇ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਦਾ ਹੈ ਦਾ ਹੈ ਜਿੱਥੇ ਪੁਲਿਸ ਵੱਲੋਂ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਗਈ ਹੈ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੀ ਪੁਲfਸ ਵੱਲੋਂ ਨਾਕਾਬੰਦੀ ਦੌਰਾਨ ਸ਼ੱਕ ਦੇ ਅਧਾਰ ਉੱਤੇ ਮੁਲਜ਼ਮਾਂ ਨੂੰ ਰੋਕਿਆ ਗਿਆ ਜੋ ਐਕਟਿਵਾ ਉੱਤੇ ਸਵਾਰ ਸਨ ਅਤੇ ਪੁਲਿਸ ਨੇ ਇੰਨ੍ਹਾਂ ਨੂੰ ਐਕਟਿਵਾ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ ਤਾਂ ਇਹ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ।



13 ਵਾਹਨ ਰਿਕਵਰ ਕੀਤੇ ਗਏ: ਇਸ ਤੋਂ ਬਾਅਦ ਪੁਲਿਸ ਨੂੰ ਮੁਲਜ਼ਮਾਂ ਉੱਤੇ ਸ਼ੱਕ ਹੋਇਆ ਤਾਂ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਨੇ ਮੁਲਜ਼ਮਾਂ ਕੋਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਚੋਰੀ ਦੇ ਕੁੱਲ 13 ਵਾਹਨ ਰਿਕਵਰ ਕੀਤੇ ਗਏ। ਪੁਲਿਸ ਮੁਤਾਬਿਕ ਚੋਰੀ ਦੇ 13 ਵਾਹਨਾਂ ਵਿੱਚੋਂ 9 ਮੋਟਰਸਾਈਕਲ ਸਨ ਅਤੇ 4 ਐਕਟਿਵਾ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕਿਸੇ ਗੈਂਗ ਨਾਲ ਸਬੰਧਿਤ ਨਹੀਂ ਨੇ ਸਗੋਂ ਇਹ ਆਪਣੇ ਨਸ਼ੇ ਦੀ ਪੂਰਤੀ ਲਈ ਚੋਰੀ ਕਰਦੇ ਸਨ ਅਤੇ ਮੋਟਰਸਾਈਕਲਾਂ ਨੂੰ ਅੱਗੇ ਵੇਚ ਕੇ ਨਸ਼ਾ ਪੂਰੇ ਕਰਦੇ ਸਨ।

ਪਾਰਕਿੰਗ ਦੇ ਬਾਹਰ ਖੜ੍ਹੇ ਵਾਹਨ: ਏਸੀਪੀ ਖੋਂਸਾ ਨੇ ਅੱਗੇ ਕਿਹਾ ਕਿ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਪਾਰਕਿੰਗ ਦੇ ਬਾਹਰ ਖੜ੍ਹੇ ਵਾਹਨਾਂ ਉੱਤੇ ਨਜ਼ਰ ਰੱਖਦੇ ਸਨ। ਉਨ੍ਹਾਂ ਕਿਹਾ ਕਿ ਪਾਰਕਿੰਗ ਦੇ ਬਾਹਰ ਖੜ੍ਹੇ ਵਾਹਨਾਂ ਦਾ ਕੋਈ ਰਿਕਾਰਡ ਕਿਸੇ ਕੋਲ ਨਹੀਂ ਹੁੰਦਾ ਇਸ ਲਈ ਇਹ ਚੋਰ ਅਸਾਨੀ ਨਾਲ ਵਾਹਨਾਂ ਨੂੰ ਚੋਰੀ ਕਰਕੇ ਫਰਾਰ ਹੋ ਜਾਂਦੇ ਸਨ। ਉਨ੍ਹਾਂ ਅੱਗੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਚੋਰਾਂ ਤੋਂ ਬਚਣ ਲਈ ਜਿੰਨ੍ਹਾਂ ਹੋ ਸਕੇ ਆਪਣੇ ਵਾਹਨ ਪਾਰਕਿੰਗ ਵਿੱਚ ਹੀ ਖੜ੍ਹੇ ਕਰਨ ਤਾਂ ਜੋ ਘੱਟੋ-ਘੱਟ ਵਾਹਨ ਸੁਰੱਖਿਅਤ ਰਹਿ ਸਕਣ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਮੁਲਜ਼ਮ ਉਨ੍ਹਾਂ ਵਾਹਨਾਂ ਨੂੰ ਵੀ ਟਾਰਗੇਟ ਕਰਦੇ ਸਨ ਜਿੰਨ੍ਹਾਂ ਦੇ ਲੌਕ ਵਗੈਰਾ ਪੁਰਾਣੇ ਹੋ ਚੁੱਕੇ ਹਨ, ਕਿਉਂਕਿ ਪੁਰਾਣੇ ਲੋਕ ਹੋਰ ਚਾਬੀਆਂ ਨਾਲ ਵੀ ਆਸਾਨੀ ਨਾਲ ਖੋਲ੍ਹੇ ਜਾ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਪੁਰਾਣੇ ਵਾਹਨਾਂ ਦੇ ਲੌਕ ਸੰਵਰਾਏ ਜਾਣ ਜਾਂ ਫਿਰ ਨਵੇਂ ਲਗਵਾਏ ਜਾਣ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ:Sisodia Emotional Letter : ਕੇਜਰੀਵਾਲ ਨੂੰ ਸਿਸੋਦੀਆ ਦਾ ਭਾਵੁਕ ਪੱਤਰ, ਕਿਹਾ- ਮੈਂ ਤੇ ਮੇਰਾ ਰੱਬ ਜਾਣੇ, 8 ਸਾਲ ਇਮਾਨਦਾਰੀ ਨਾਲ ਕੀਤਾ ਕੰਮ


ABOUT THE AUTHOR

...view details