ਪੰਜਾਬ

punjab

ਸਾਂਸਦ ਗੁਰਜੀਤ ਔਜਲਾ ਨੇ 'ਆਪ' 'ਚ ਸ਼ਮਿਲ ਹੋਣ ਦੀ ਖ਼ਬਰ ਦਾ ਕੀਤਾ ਖੰਡਨ, ਕਿਹਾ- ਫਰਜ਼ੀ ਖ਼ਬਰ ਛਾਪਣ ਵਾਲੇ ਪੱਤਰਕਾਰ ਖ਼ਿਲਾਫ਼ ਕਰਾਂਗੇ ਮਾਣਹਾਨੀ ਦਾ ਕੇਸ

By

Published : Jul 5, 2023, 12:39 PM IST

ਇੱਕ ਨਿੱਜੀ ਵੈੱਬਸਾਈਟ ਉੱਤੇ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਦੇ 'ਆਪ' ਵਿੱਚ ਸ਼ਾਮਿਲ ਹੋਣ ਸਬੰਧੀ ਛਪੀ ਖ਼ਬਰ ਉੱਤੇ ਹੁਣ ਗੁਰਜੀਤ ਔਜਲਾ ਨੇ ਐਕਸ਼ਨ ਲੈਣ ਦੀ ਤਿਆਰੀ ਕਰ ਲਈ। ਗੁਰਜੀਤ ਔਜਲਾ ਨੇ ਕਿਹਾ ਕਿ ਜਿਸ ਪੱਤਰਕਾਰ ਨੇ ਇਹ ਖ਼ਬਰ ਛਾਪੀ ਸੀ ਉਸ ਉੱਤੇ ਮਾਣਹਾਨੀ ਦਾ ਕੇਸ ਕਰਨ ਦੀ ਤਿਆਰੀ ਉਨ੍ਹਾਂ ਨੇ ਕਰ ਲਈ ਹੈ।

In Amritsar, MP Gurjit Aujla denied the news of joining 'AAP'
ਸਾਂਸਦ ਗੁਰਜੀਤ ਔਜਲਾ ਨੇ 'ਆਪ' 'ਚ ਸ਼ਮਿਲ ਹੋਣ ਦੀ ਖ਼ਬਰ ਦਾ ਕੀਤਾ ਖੰਡਨ, ਕਿਹਾ- ਫਰਜ਼ੀ ਖ਼ਬਰ ਛਾਪਣ ਵਾਲੇ ਪੱਤਰਕਾਰ ਖ਼ਿਲਾਫ਼ ਕਰਾਂਗੇ ਮਾਣਹਾਨੀ ਦਾ ਕੇਸ

ਪੱਤਰਕਾਰ ਮੰਗੇ ਮੁਆਫੀ ਨਹੀਂ ਤਾਂ ਕਰਾਂਗੇ ਐਕਸ਼ਨ




ਅੰਮ੍ਰਿਤਸਰ:
ਸਾਂਸਦ ਗੁਰਜੀਤ ਸਿੰਘ ਔਜਲਾ ਦੀ ਬੀਤੇ ਕੱਲ ਇੱਕ ਵੈੱਬਸਾਈਟ ਮੀਡੀਆ ਉੱਤੇ ਖ਼ਬਰ ਵਾਇਰਲ ਹੋਈ ,ਜਿਸ ਵਿੱਚ ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪੁਖਤਾ ਗੱਲ ਲਿਖੀ ਗਈ ਸੀ। ਇਸ ਤੋਂ ਬਾਅਦ ਹੁਣ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਅੰਮ੍ਰਿਤਸਰ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਇਹ ਖਬਰ ਮੇਰੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਸਬੰਧੀ ਲਗਾਈ ਗਈ ਹੈ। ਇਸ ਨੂੰ ਲੈ ਕੇ ਹੁਣ ਉਹ ਖ਼ਬਰ ਲਿਖਣ ਵਾਲੇ ਪੱਤਰਕਾਰ ਦੇ ਖਿਲਾਫ ਮਾਣਹਾਨੀ ਦਾ ਕੇਸ ਕਰਨ ਜਾ ਰਹੇ ਹਨ। ਔਜਲਾ ਨੇ ਕਿਹਾ ਕਿ ਉਹ ਪੱਤਰਕਾਰ ਨੂੰ ਇੱਕ ਮੌਕਾ ਜ਼ਰੂਰ ਦੇਣਗੇ। ਜੇਕਰ ਉਹ ਪੱਤਰਕਾਰ ਮੁਆਫੀ ਮੰਗਦਾ ਹੈ, ਤਾਂ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇਗਾ ਨਹੀਂ, ਤਾਂ ਮਾਣਹਾਨੀ ਦੇ ਕੇਸ ਲਈ ਪੱਤਰਕਾਰ ਤਿਆਰ ਰਹੇ।

ਪੱਤਰਕਾਰ ਖ਼ਿਲਾਫ਼ ਕੱਢੀ ਭੜਾਸ: ਔਜਲਾ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਦੇ ਰਾਜਨੀਤਕ ਕਰੀਅਰ ਨੂੰ ਲੈ ਕੇ ਜੋ ਖਬਰ ਮੀਡੀਆ ਵੈੱਬਸਾਈਟ ਦੇ ਉਪਰ ਸਾਂਝੀ ਕੀਤੀ ਗਈ ਹੈ, ਉਹ ਸਖ਼ਤ ਸ਼ਬਦਾਂ ਵਿੱਚ ਇਸ ਖ਼ਬਰ ਦਾ ਖੰਡਨ ਕਰਦੇ ਹਨ। ਉਨਾਂ ਕਿਹਾ ਕਿ ਮੈਂ ਕਿਸੇ ਵੀ ਪਾਰਟੀ ਵਿੱਚ ਨਾ ਨਹੀਂ ਜਾ ਰਿਹਾ ਹਾਂ, ਕਿਉਂਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਦੋ ਵਾਰ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੋਂ ਬਣਨ ਲਈ ਮੌਕਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਸ਼ਾਇਦ ਕੁੱਝ ਪੈਸਿਆਂ ਵਾਸਤੇ ਉਸ ਪੱਤਰਕਾਰ ਵੱਲੋਂ ਉਨ੍ਹਾਂ ਦੇ ਖਿਲਾਫ਼ ਇਹ ਖਬਰ ਲਗਾਈ ਗਈ ਹੋਵੇ। ਉਨ੍ਹਾਂ ਕਿਹਾ ਕਿ ਉਕਤ ਪੱਤਰਕਾਰ ਨੇ ਖ਼ਬਰ ਛਾਪਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਉਨ੍ਹਾਂ ਨਾਲ ਨਹੀਂ ਕੀਤੀ ਅਤੇ ਮਨ ਮੁਤਾਬਿਕ ਖਬਰ ਛਾਪ ਦਿੱਤੀ।



ਮਨਮਰਜ਼ੀ ਦੀਆਂ ਸਾਰੀਆਂ ਹੱਦਾਂ ਟੱਪੀਆਂ: ਗੁਰਜੀਤ ਔਜਲਾ ਨੇ ਕਿਹਾ ਕਿ ਜਸਬੀਰ ਸਿੰਘ ਡਿੰਪਾ ਅਤੇ ਉਨ੍ਹਾਂ ਦੀ ਤਸਵੀਰ ਲਗਾ ਕੇ ਪੱਤਰਕਾਰ ਨੇ ਮਨਮਰਜ਼ੀ ਦੀਆਂ ਸਾਰੀਆਂ ਹੱਦਾਂ ਟੱਪਦਿਆ ਛਾਪਿਆ ਕਿ ਕਾਂਗਰਸ ਦੇ ਇਹ ਲੀਡਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਖ਼ਬਰ ਦੀ ਨਿਖੇਧੀ ਕਰਦੇ ਹਾਂ। ਔਜਲਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਅਤੇ ਹੋਰ ਵੀ ਕਈ ਵੱਡੇ ਲੀਡਰਾਂ ਨੂੰ ਮਿਲਦੇ ਹਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਾਂ। ਗੁਰਜੀਤ ਔਜਲਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਹੈ ਕਿ ਜਸਬੀਰ ਸਿੰਘ ਡਿੰਪਾ ਜੋ ਕਿ ਲੰਮੇ ਚਿਰ ਤੋਂ ਕਾਂਗਰਸ ਪਾਰਟੀ ਦੇ ਵਿੱਚ ਬਤੌਰ ਸਿਪਾਹੀ ਦੇ ਤੌਰ ਉੱਤੇ ਕੰਮ ਕਰ ਰਹੇ ਹਨ, ਉਹ ਕਾਂਗਰਸ ਪਾਰਟੀ ਕਦੇ ਵੀ ਨਹੀਂ ਛੱਡ ਸਕਦੇ ਕਿਉਂਕਿ ਉਨ੍ਹਾਂ ਦਾ ਪਰਿਵਾਰ ਕਾਂਗਰਸ ਪਾਰਟੀ ਦਾ ਸਿਪਾਹੀ ਰਿਹਾ ਹੈ ਅਤੇ ਰਹੇਗਾ।

ABOUT THE AUTHOR

...view details