ਪੰਜਾਬ

punjab

ਪਤਨੀ ਦੀ ਖੁਦਕੁਸ਼ੀ ਤੋਂ ਬਾਅਦ ਪਤੀ ਨੇ ਹਵਾਲਾਤ ‘ਚ ਲਿਆ ਫਾਹਾ

By

Published : Oct 19, 2021, 12:58 PM IST

ਪਤੀ-ਪਤਨੀ ਵੱਲੋਂ ਫਾਹਾ ਲਗਾਕੇ ਖੁਦਕੁਸ਼ੀ (Suicide) ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪਤਨੀ ਦੀ ਖੁਦਕੁਸ਼ੀ (Suicide) ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਮਾਪਿਆ ਦੇ ਬਿਆਨ ‘ਤੇ ਮ੍ਰਿਤਕ ਦੇ ਭਰਾ ਨੂੰ ਗ੍ਰਿਫ਼ਤਾਰ (Arrested) ਕੀਤਾ ਸੀ। ਜਿਸ ਤੋਂ ਬਾਅਦ ਮ੍ਰਿਤਕ ਦੇ ਪਤੀ ਦਿਲਪ੍ਰੀਤ ਸਿੰਘ ਨੂੰ ਹਵਾਲਾਤ ਵਿੱਚ ਰਾਤ ਨੂੰ ਰੱਖਿਆ ਗਿਆ ਸੀ, ਪਰ ਰਾਤ ਨੂੰ ਦਿਲਪ੍ਰੀਤ ਸਿੰਘ ਨੇ ਵੀ ਫਾਹਾ ਲਗਾਕੇ ਹਵਾਲਾਤ ਵਿੱਚ ਹੀ ਖੁਦਕੁਸ਼ੀ (Suicide) ਕਰ ਲਈ।

ਪਤਨੀ ਦੀ ਖੁਦਕੁਸ਼ੀ ਤੋਂ ਬਾਅਦ ਪਤੀ ਨੇ ਹਵਾਲਾਤ ‘ਚ ਲਿਆ ਫਾਹਾ
ਪਤਨੀ ਦੀ ਖੁਦਕੁਸ਼ੀ ਤੋਂ ਬਾਅਦ ਪਤੀ ਨੇ ਹਵਾਲਾਤ ‘ਚ ਲਿਆ ਫਾਹਾ

ਅੰਮ੍ਰਿਤਸਰ: 19 ਅਕਤੂਬਰ (October) ਦਿਨ ਮੰਗਲਵਾਰ ਨੂੰ ਸ਼ਹਿਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਪਤੀ-ਪਤਨੀ ਵੱਲੋਂ ਫਾਹਾ ਲਗਾਕੇ ਖੁਦਕੁਸ਼ੀ (Suicide) ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪਤਨੀ ਦੀ ਖੁਦਕੁਸ਼ੀ (Suicide) ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਮਾਪਿਆ ਦੇ ਬਿਆਨ ‘ਤੇ ਮ੍ਰਿਤਕ ਦੇ ਭਰਾ ਨੂੰ ਗ੍ਰਿਫ਼ਤਾਰ (Arrested) ਕੀਤਾ ਸੀ। ਜਿਸ ਤੋਂ ਬਾਅਦ ਮ੍ਰਿਤਕ ਦੇ ਪਤੀ ਦਿਲਪ੍ਰੀਤ ਸਿੰਘ ਨੂੰ ਹਵਾਲਾਤ ਵਿੱਚ ਰਾਤ ਨੂੰ ਰੱਖਿਆ ਗਿਆ ਸੀ, ਪਰ ਰਾਤ ਨੂੰ ਦਿਲਪ੍ਰੀਤ ਸਿੰਘ ਨੇ ਵੀ ਫਾਹਾ ਲਗਾਕੇ ਹਵਾਲਾਤ ਵਿੱਚ ਹੀ ਖੁਦਕੁਸ਼ੀ (Suicide) ਕਰ ਲਈ। ਮ੍ਰਿਤਕ ਦਿਲਪ੍ਰੀਤ ਨੇ ਖੁਦਕੁਸ਼ੀ ਤੋਂ ਪਹਿਲਾਂ ਹਵਾਲਾਤ ਦੀ ਕੰਧ ‘ਤੇ ਲਿਖ ਕੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।

ਪਤਨੀ ਦੀ ਖੁਦਕੁਸ਼ੀ ਤੋਂ ਬਾਅਦ ਪਤੀ ਨੇ ਹਵਾਲਾਤ ‘ਚ ਲਿਆ ਫਾਹਾ

ਸਵੇਰੇ ਜਦੋਂ ਪਰਿਵਾਰਿਕ ਮੈਂਬਰ ਥਾਣੇ ਪੁੱਜੇ ਤਾਂ ਕਿਸੇ ਪੁਲਿਸ ਅਧਿਕਾਰੀ ਨੇ ਸੰਤੋਖਜਨਕ ਜਵਾਬ ਨਹੀਂ ਦਿੱਤਾ। ਕੁਝ ਦੇਰ ਬਾਅਦ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਹਵਾਲਾਤਾ 'ਚ ਆਤਮਹੱਤਿਆ (Suicide) ਕਰ ਲਈ ਹੈ। ਮ੍ਰਿਤਕ ਪਤਨੀ ਦੀ ਪਛਾਣ ਪਰਮਜੀਤ ਕੌਰ ਤੇ ਮ੍ਰਿਤਕ ਪਤੀ ਦੀ ਪਛਾਣ ਦਿਲਪ੍ਰੀਤ ਸਿੰਘ ਵਜੋਂ ਹੋਈ ਹੈ। ਦੱਸ ਦੇਈਏ ਕਿ ਦਿਲਪ੍ਰੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਸੋਮਵਾਰ ਰਾਤ ਬਾਥਰੂਮ (Bathroom) 'ਚ ਜਾ ਕੇ ਫਾਹਾ ਲਗਾ ਕੇ ਆਤਮਹੱਤਿਆ (Suicide) ਕੀਤੀ ਸੀ।

ਉੱਥੇ ਹੀ ਮ੍ਰਿਤਕ ਦਿਲਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਹੈ ਕਿ ਉਸ ਦੀ ਪਤਨੀ ਦੇ ਬਾਹਰ ਕਿਸੇ ਨਾਲ ਨਾਜਾਇਜ਼ ਸੰਬੰਧ (Illegal relationship) ਸੀ। ਜਿਸ ਬਾਰੇ ਦਿਲਪ੍ਰੀਤ ਦੇ ਸਹੁਰਾ ਪਰਿਵਾਰ ਨੂੰ ਵੀ ਪਤਾ ਸੀ, ਦਿਲਪ੍ਰੀਤ ਦਾ ਸੁਹਰਾ ਪਰਿਵਾਰ ਲਗਾਤਾਰ ਦਿਲਪ੍ਰੀਤ ਨੂੰ ਧਮਕੀਆਂ ਦੇ ਰਿਹਾ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ‘ਤੇ ਝੂਠਾ ਪਰਚਾ ਕਰਵਾਉਣਗੇ।

ਉਧਰ ਮਾਮਲੇ ਦੀ ਜਾਂਚ ਕਰ ਰਹੇ ਏ.ਡੀ.ਸੀ.ਪੀ. ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਿਸ (Police) ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਵੱਲੋਂ ਜੋ ਕੰਧ ‘ਤੇ ਲਿਖਿਆ ਗਿਆ ਹੈ ਉਸ ਬਾਰੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਜੋ ਵੀ ਮੁਲਜ਼ਮ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ:ਰਣਜੀਤ ਕਤਲ ਕੇਸ: ਫੈਸਲੇ ਤੋਂ ਬਾਅਦ ਮ੍ਰਿਤ ਰਣਜੀਤ ਦੇ ਬੇਟੇ ਨੇ ਕਹੀ ਇਹ ਵੱਡੀ ਗੱਲ

ABOUT THE AUTHOR

...view details