ਪੰਜਾਬ

punjab

Kartarpur Sahib: ਕਰਤਾਰਪੁਰ ਸਾਹਿਬ ਦੇ ਗੁਰੂ ਘਰ ਨੇੜੇ ਹੋਈ ਮਰਿਆਦਾ ਭੰਗ ਨੂੰ ਲੈਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

By ETV Bharat Punjabi Team

Published : Nov 21, 2023, 10:07 AM IST

Alcohol, Meat Served At Pakistan Kartarpur Sahib: ਪਾਕਿਸਤਾਨ 'ਚ ਸਥਿੱਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨਾਲ ਸ਼ਰਾਬ ਅਤੇ ਮੀਟ ਪਰੋਸ ਕੇ ਨਾਚ ਗਾਣੇ ਵਾਲੀ ਹੋਈ ਪਾਰਟੀ ਖਿਲਾਫ ਸਿੱਖ ਕੌਮ ਵਿੱਚ ਰੋਸ ਪਾਇਆ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਇਹ ਘਟਨਾਂ ਨਿੰਦਨਯੋਗ ਹੈ। (Kartarpur Sahib was served with alcohol and meat)

Giani Harpreet Singh's reaction to the breach of etiquette near the Guru Ghar of Kartarpur Sahib
ਕਰਤਾਰਪੁਰ ਸਾਹਿਬ ਦੇ ਗੁਰੂ ਘਰ ਨੇੜੇ ਹੋਈ ਮਰਿਆਦਾ ਭੰਗ ਨੂੰ ਲੈਕੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੀ ਪ੍ਰਤੀਕ੍ਰਿਆ

ਕਰਤਾਰਪੁਰ ਸਾਹਿਬ ਦੇ ਗੁਰੂ ਘਰ ਨੇੜੇ ਹੋਈ ਮਰਿਆਦਾ ਭੰਗ ਨੂੰ ਲੈਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਅੰਮ੍ਰਿਤਸਰ :ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬੀਤੇ ਦਿਨ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਪਹੁੰਚੇ। ਜਿਥੇ ਉਹਨਾ ਵੱਖ ਵੱਖ ਮੁਦਿਆਂ ਉੱਤੇ ਬਿਆਨ ਦਿੱਤਾ ਨਾਲ ਹੀ ਉਹਨਾਂ ਕਿਹਾ ਕਿ ਜਿਸ ਤਰੀਕੇ ਪੂਰੇ ਦੇਸ਼ ਵਿੱਚ ਸਿੱਖਾਂ ਦੇ ਉੱਪਰ ਹਮਲੇ ਹੋ ਰਹੇ ਹਨ। ਇਸ ਦਾ ਕਾਰਨ ਹੈ ਕਿ ਬੀਜੇਪੀ ਦੇ ਆਗੂਆਂ ਵੱਲੋਂ ਸਿੱਖਾਂ ਨੂੰ ਅਤੇ ਗੁਰਦੁਆਰਿਆਂ ਨੂੰ ਨਸੂਰ ਕਿਹਾ ਜਾ ਰਿਹਾ ਉਹਨਾਂ ਕਿਹਾ ਕਿ ਜਬਲਪੁਰ ਵਿੱਚ ਵਾਪਰੀ ਘਟਨਾ ਵੀ ਬਹੁਤ ਦੁਖਦਾਈ ਹੈ। ਅਜਿਹਾ ਲੱਗ ਰਿਹਾ ਹੈ ਕਿ ਲੋਕਰਾਜ ਅਤੇ ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਭਾਰਤ ਵਿੱਚ ਨਹੀਂ ਹੈ।

ਕਰਤਾਰਪੁਰ ਸਾਹਿਬ ਦੀ ਘਟਨਾ ਦੀ ਨਿੰਦਾ : ਇਸ ਮੌਕੇ ਕਰਤਾਰਪੁਰ ਸਾਹਿਬ ਵਿਖੇ ਹੋਈ ਮਰਿਆਦਾ ਭੰਗ ਨੂੰ ਲੈਕੇ ਆਪਣਾ ਪ੍ਰਤੀਕਰਮ ਦਿੱਤਾ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਤੇ ਘਟਨਾ ਵਾਪਰੀ ਹੈ ਇਸ ਤੇ ਪਾਕਿਸਤਾਨ ਸਰਕਾਰ ਨੂੰ ਵੀ ਵੱਡਾ ਐਕਸ਼ਨ ਲੈਣ ਦੀ ਜਰੂਰਤ ਹੈ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਜਿਸ ਤਰੀਕੇ ਐਨਆਰਆਈ ਲੋਕਾਂ ਤੋਂ ਕਰਤਾਰਪੁਰ ਸਾਹਿਬ ਦਰਸ਼ਨਾਂ ਦੇ ਲਈ ਪੰਜ ਡਾਲਰ ਫੀਸ ਲਿੱਤੀ ਜਾ ਰਹੀ ਹੈ, ਅਜਿਹਾ ਲੱਗ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਐਨਆਰਆਈ ਤੇ ਜਜੀਆ ਟੈਕਸ ਲਗਾਇਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਨਿੰਦਨਯੋਗ ਹੈ।

ਉਹਨਾਂ ਕਿਹਾ ਕਿ ਅਗਰ ਪਾਕਿਸਤਾਨ ਦੇ ਵਿੱਚ ਕਿਸੇ ਦਰਗਾਹ ਦੇ ਉੱਪਰ ਹੱਜ ਜਾਂ ਉਮਰਾ ਕਰਨ ਵਾਲੇ ਉਹਨਾਂ ਤੋਂ ਪੈਸੇ ਲਿੱਤੇ ਜਾਣ ਤੇ ਉਹਨਾਂ ਦੇ ਦਿਲਾਂ 'ਤੇ ਜੋ ਬੀਤੇਗੀ। ਉਹ ਹੀ ਇਸ ਸਮੇਂ ਸਿੱਖਾਂ ਦੇ ਦਿਲਾਂ 'ਤੇ ਬੀਤ ਰਹੀ ਹੈ।ਉਹਨਾਂ ਵੱਖ-ਵੱਖ ਥਾਵਾਂ 'ਤੇ ਹੋ ਰਹੀਆਂ ਮਨਮੱਤਾਂ ਦੀ ਵੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਘੱਟ ਗਿਣਤੀਆਂ ਨਾਲ ਹਮੇਸ਼ਾ ਹੀ ਵਿਤਕਰਾ ਹੁੰਦਾ ਆਇਆ ਹੈ । ਹੁਣ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਲੋੜ ਹੈ ਪਾਕਿਸਤਾਨ ਸਰਕਾਰ ਵੱਲੋਂ ਐਕਸ਼ਨ ਲੈਣ ਦੀ।

ਸਿਆਸੀ ਆਗੂਆਂ ਵੱਲੋਂ ਵੀ ਨਿੰਦਾ :ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਵਿਖੇ ਹੋਈ ਇਸ ਘਟਨਾ ਨੂੰ ਲੈਕੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਵੀ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਇਸ ਸ਼ਰਮਨਾਕ ਘਟਨਾ ਦੀ ਨਿੰਦਾ ਕਰਦੀ ਹੈ। ਮੈਂ ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਬੇਨਤੀ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਸੰਬੰਧੀ ਆਪਣਾ ਸਟੈਂਡ ਸਪੱਸ਼ਟ ਕਰਨ।

ABOUT THE AUTHOR

...view details