ਪੰਜਾਬ

punjab

ਅਕਾਲੀ ਵਰਕਰਾਂ ਵੱਲੋਂ ਦਾਣਾ ਮੰਡੀ ਰਈਆ ਵਿੱਚ ਰੋਸ਼ ਪ੍ਰਦਰਸ਼ਨ

By

Published : Apr 21, 2021, 9:31 PM IST

ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਚੁਕਾਈ, ਲਿਪਟਿੰਗ ਬਾਰਦਾਨੇ ਆਦਿ ਨਾਲ ਸਬੰਧਿਤ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲ਼ੀ ਦਲ ਵਲੋਂ ਡਵੀਜਨ ਪੱਧਰ ਤੇ ਦਾਣਾ ਮੰਡੀਆਂ ਵਿੱਚ ਰੋਸ ਧਰਨੇ ਜਾਰੀ ਹਨ।

Former Parliamentary Secretary Manna led a protest by Akali workers in Dana Mandi Raiya
Former Parliamentary Secretary Manna led a protest by Akali workers in Dana Mandi Raiya

ਅੰਮ੍ਰਿਤਸਰ:ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਚੁਕਾਈ, ਲਿਪਟਿੰਗ ਬਾਰਦਾਨੇ ਆਦਿ ਨਾਲ ਸਬੰਧਿਤ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲ਼ੀ ਦਲ ਵਲੋਂ ਡਵੀਜਨ ਪੱਧਰ ਤੇ ਦਾਣਾ ਮੰਡੀਆਂ ਵਿੱਚ ਰੋਸ ਧਰਨੇ ਜਾਰੀ ਹਨ।
ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਸਾਬਕਾ ਸੰਸਦੀ ਸਕੱਤਰ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਵਿੱਚ ਦਾਣਾ ਮੰਡੀ ਰਈਆ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਾਬਕਾ ਵਿਧਾਇਕ ਮੰਨਾ ਅਤੇ ਅਕਾਲੀ ਆਗੂਆਂ ਵਰਕਰਾਂ ਨੇ ਸਾਂਝੈ ਤੌਰ ਤੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਕਿਸਾਨ 10 ਦਿਨ ਤੋਂ ਆਪਣੀ ਕਣਕ ਦੀ ਫਸਲ ਵੇਚਣ ਲਈ ਮੰਡੀਆਂ ਵਿੱਚ ਬੈਠਾ ਹੋਇਆ ਹੈ ਪਰ ਨਾ ਕਣਕ ਦੀ ਖਰੀਦ ਹੋ ਰਹੀ ਹੈ ਅਤੇ ਨਾ ਹੀ ਮੰਡੀ ਵਿੱਚ ਬਾਰਦਾਨਾ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਮੰਡੀਆਂ ਵਿਚ ਬਾਰਦਾਨਾ ਭੇਜ ਕੇ ਖਰੀਦ ਨੂੰ ਯਕੀਨੀ ਬਣਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਜਿਕਰਯੋਗ ਹੈ ਕਿ ਬੀਤੀ ਕੱਲ੍ਹ ਸਾਬਕਾ ਮਾਲ ਮੰਤਰੀ ਅਤੇ ਮੌਜੂਦਾ ਵਿਧਾਇਕ ਮਜੀਠਾ ਬਿਕਰਮ ਸਿੰਘ ਮਜੀਠੀਆ ਵਲੋਂ ਵੀ ਮਜੀਠਾ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਖੁੱਲ ਕੇ ਬੋਲਦਿਆਂ ਸਰਕਾਰ ਦੀਆਂ ਨਾਕਾਮੀਆਂ ਗਿਣਵਾਈਆਂ ਸਨ। ਸੂਬੇ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਪੱਧਰ ਤੇ ਰੋਸ ਪ੍ਰਦਰਸ਼ਨ ਜਾਰੀ ਹਨ ਅਤੇ ਦੂਸਰੀ ਤਰਫ਼ ਪੰਜਾਬ ਸਰਕਾਰ ਦੇ ਫੇਸਬੁੱਕ ਪੇਜ ਤੇ ਸਰਕਾਰ ਵਲੋਂ ਮੰਡੀਆਂ ਦੇ ਪੁਖਤਾ ਪ੍ਰਬੰਧ ਅਤੇ ਮੰਡੀ ਵਿੱਚ ਪੁਖਤਾ ਪ੍ਰਬੰਧਾਂ ਤਹਿਤ ਸੁਚੱਜੇ ਢੰਗ ਨਾਲ ਫਸਲ ਵੇਚ ਕੇ ਜਾ ਰਹੇ ਕਿਸਾਨਾਂ ਦੀਆਂ ਵੀਡਿਓ ਅਪਲੋਡ ਕਰ ਸਹੀ ਕਾਰਗੁਜਾਰੀ ਦਰਸਾਈ ਜਾ ਰਹੀ ਹੈ।

ABOUT THE AUTHOR

...view details