ਪੰਜਾਬ

punjab

Continue to Set Fire to Stubble in Amritsar: ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ, ਕਿਸਾਨ ਕਹਿੰਦੇ ਸਾਡੀ ਮਜ਼ਬੂਰੀ

By ETV Bharat Punjabi Team

Published : Oct 29, 2023, 2:31 PM IST

ਜ਼ਿਲ੍ਹਾਂ ਅੰਮ੍ਰਿਤਸਰ ਵਿੱਚ ਵੀ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ ਹੈ। ਉੱਥੇ ਹੀ ਕਿਸਾਨ ਮੀਡੀਆ ਸਾਹਮਣੇ ਆਏ ਤੇ ਕਿਹਾ ਕਿ ਅਸੀਂ ਪਰਾਲੀ ਨੂੰ ਅੱਗ ਲਗਾਉਣ ਲਈ ਮਜ਼ਬੂਰ ਹਾਂ, ਸਰਕਾਰ ਵੱਲੋਂ ਕੋਈ ਵੀ ਸਾਨੂੰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ।

Continue to Set Fire to Stubble in Amritsar
Continue to Set Fire to Stubble in Amritsar

ਗੱਲਬਾਤ ਕਰਦਿਆ ਕਿਸਾਨ ਆਗੂ ਦਾ ਕਹਿਣਾ ਸੀ

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਬੇਸ਼ੱਕ ਪਰਾਲੀ ਨੂੰ ਅੱਗ ਨਾ ਲਗਾਉਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਤੇ ਸਰਕਾਰ ਵੱਲੋਂ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਲਗਾਤਾਰ ਪਰਾਲੀ ਜਲਾਈ ਜਾ ਰਹੀ ਹੈ। ਜ਼ਿਲ੍ਹਾਂ ਅੰਮ੍ਰਿਤਸਰ ਵਿੱਚ ਵੀ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ ਹੈ। ਉੱਥੇ ਹੀ ਕਿਸਾਨ ਮੀਡੀਆ ਸਾਹਮਣੇ ਆਏ ਤੇ ਕਿਹਾ ਕਿ ਅਸੀਂ ਪਰਾਲੀ ਨੂੰ ਅੱਗ ਲਗਾਉਣ ਲਈ ਮਜ਼ਬੂਰ ਹਾਂ, ਸਰਕਾਰ ਵੱਲੋਂ ਕੋਈ ਵੀ ਸਾਨੂੰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਕਿਸਾਨ ਅੱਗ ਨਹੀਂ ਲਗਾਉਣਾ ਚਾਹੁੰਦਾ, ਪਰ ਮਜ਼ਬੂਰੀ ਅੱਗ ਲਗਾਉਣ ਨੂੰ ਲੈ ਕੇ ਹਰ ਵਾਰ ਕਿਸਾਨ ਉੱਤੇ ਹੀ ਦੋਸ਼ ਲਗਾਇਆ ਜਾਂਦਾ ਹੈ।

ਕਿਸਾਨਾਂ ਨੇ ਅੱਗ ਲਗਾਉਣ ਦਾ ਦੱਸਿਆ ਕਾਰਨ:-ਇਸ ਦੌਰਾਨ ਹੀ ਗੱਲਬਾਤ ਕਰਦਿਆ ਕਿਸਾਨ ਆਗੂ ਦਾ ਕਹਿਣਾ ਸੀ ਕਿ ਪਿਛਲੇ ਦਿਨੀ ਦੁਸ਼ਹਿਰਾ ਗਿਆ ਹੈ, ਜਿੱਥੇ ਰਾਵਣ ਦੇ ਪੁਤਲੇ ਸਾੜੇ ਗਏ ਹਨ, ਉਸ ਨਾਲ ਪ੍ਰਦੂਸ਼ਣ ਨਹੀਂ ਫੈਲਦਾ, ਜਿਹੜਾ ਫੈਕਟਰੀਆਂ ਵਿੱਚੋਂ ਧੂੰਆਂ ਨਿਕਲਦਾ ਪਿਆ ਹੈ, ਉਸ ਨੂੰ ਵੀ ਬੰਦ ਕੀਤਾ ਜਾਵੇ, ਜਿਸ ਨਾਲ ਕਿੰਨੀਆਂ ਬਿਮਾਰੀਆਂ ਫੈਲਦੀਆਂ ਹਨ। ਉਹਨਾਂ ਕਿਹਾ ਕਿਸਾਨ ਕਿੱਥੇ ਜਾਵੇ, ਜਿਹੜੀ ਮਸ਼ੀਨਰੀ ਹੈ, ਪੰਜ ਤੋਂ 10 ਲੱਖ ਰੁਪਏ ਦੀ ਹੈ, ਮਾੜਾ ਕਿਸਾਨ ਇਸ ਮਸ਼ੀਨਰੀ ਨੂੰ ਲੈ ਨਹੀਂ ਸਕਦਾ। ਕਿਸਾਨ ਆਗੂ ਦਾ ਕਹਿਣਾ ਹੈ ਕਿ ਨਾ ਹੀ ਕੋਈ ਮਸ਼ੀਨਰੀ ਹੈ ਤੇ ਨਾ ਹੀ ਕੋਈ ਸਰਕਾਰ ਵੱਲੋਂ ਕਿਸਾਨਾਂ ਨੂੰ ਸਹੂਲਤ ਦਿੱਤੀ ਗਈ ਹੈ। ਹੁਣ ਕਣਕ ਦੀ ਬਜਾਈ ਸਿਰ ਦੇ ਉੱਤੇ ਹੈ ਤੇ ਕਿਸਾਨ ਕਿੱਥੇ ਜਾਵੇ, ਜਿਸ ਕਰਕੇ ਕਿਸਾਨਾਂ ਨੂੰ ਅੱਗ ਲਗਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ।

ਪਿੰਡਾਂ ਨੂੰ ਸਰਕਾਰ ਮਸ਼ੀਨਰੀ ਦੇਵੇ:-ਕਿਸਾਨ ਆਗੂ ਦਾ ਕਹਿਣਾ ਹੈ ਕਿ ਬੇਸ਼ੱਕ ਅੱਗ ਲਗਾਉਣ ਨਾਲ ਜ਼ਮੀਨ ਦੇ ਤੱਤ ਖ਼ਤਮ ਹੋ ਜਾਂਦੇ ਹਨ ਤੇ ਜ਼ਮੀਨ ਪੋਲੀ ਹੋ ਜਾਂਦੀ ਹੈ, ਜਿਸ ਕਰਕੇ ਬਜਾਈ ਚੰਗੀ ਹੁੰਦੀ ਹੈ। ਭਗਵੰਤ ਮਾਨ ਸਰਕਾਰ ਨੇ ਪਰਾਲੀ ਲਈ 1500 ਰੁਪਏ ਕਿੱਲੇ ਦਾ ਕਿਹਾ ਸੀ, ਉਹ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਕਿਸਾਨ ਆਗੂ ਨੇ ਕਿਹਾ ਇੱਥੋਂ ਤੱਕ ਕਿ ਦਿਹਾੜੀ ਤੱਕ ਨਹੀਂ ਮਿਲ ਰਹੀ, ਜਿਹੜਾ ਪਰਾਲੀ ਨੂੰ ਚੁੱਕ ਕੇ ਸਾਂਭ ਸਕੇ। ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਦੋ ਚਾਰ ਪਿੰਡਾਂ ਨੂੰ ਸਰਕਾਰ ਵੱਲੋਂ ਮਸ਼ੀਨਰੀ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਚਾਹੇ ਸਬਸਿਡੀ ਦਿੱਤੀ ਜਾ ਰਹੀ ਹੈ, ਪਰ ਛੋਟਾ ਕਿਸਾਨ ਸਬਸਿਡੀ ਉੱਤੇ ਵੀ ਮਸ਼ੀਨਰੀ ਨਹੀਂ ਲੈ ਸਕਦਾ, ਉਸ ਕੋਲੋਂ ਇੰਨੇ ਪੈਸੇ ਨਹੀਂ ਕਿ ਉਹ ਮਸ਼ੀਨਰੀ ਖਰੀਦ ਸਕੇ, ਉਲਟਾ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਉੱਤੇ ਪੁਲਿਸ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ।

ਕਿਸਾਨ ਕਹਿੰਦੇ ਪਰਚੇ ਰੱਦ ਕਰਵਾ ਲਵਾਂਗੇ:-ਇਸ ਮੌਕੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਕੋਈ ਗੱਲ ਨਹੀਂ ਸਰਕਾਰ ਜਿੰਨੇ ਮਰਜ਼ੀ ਪਰਚੇ ਕਰ ਲਵੇ, ਅਸੀਂ ਆਪੇ ਰੱਦ ਕਰਵਾ ਲਵਾਂਗੇ। ਜਦੋਂ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ, ਸਰਕਾਰ ਨੂੰ ਮਜ਼ਬੂਰਨ ਪਰਚੇ ਰੱਦ ਕਰਨੇ ਪੈਣਗੇ। ਸਰਕਾਰਾਂ ਹਮੇਸ਼ਾ ਕਿਸਾਨਾਂ ਦਾ ਹੀ ਦੋਸ਼ ਕੱਢਦੀਆਂ ਹਨ, ਆਪਣੀ ਗਲਤੀ ਨਹੀਂ ਮੰਨਦੀਆਂ। ਉਹਨਾਂ ਕਿਹਾ ਕਿ ਪਿੰਡਾਂ ਦੇ ਵਿੱਚ ਲੇਬਰ ਨਹੀਂ ਮਿਲ ਰਹੀ 5000 ਰੁਪਏ ਵੰਡਾਈ ਹੈ, ਜਿਸ ਕਰਕੇ ਮਜ਼ਬੂਰਨ ਪਰਾਲੀ ਨੂੰ ਅੱਗ ਲਗਾਣੀ ਪੈ ਰਹੀ ਹੈ, ਕਿਸਾਨਾਂ ਦਾ ਦਿਲ ਨਹੀਂ ਕਰਦਾ ਕੀ ਉਹ ਪਰਾਲੀ ਨੂੰ ਅੱਗ ਲਗਾਉਣ।

ABOUT THE AUTHOR

...view details