ਪੰਜਾਬ

punjab

ਅਜਨਾਲਾ ਵਿੱਚ ਨਸ਼ੇੜੀ ਪੁੱਤ ਨੇ ਪਿਓ ਤੇ ਦਾਦੀ ਦੀ ਲਈ ਜਾਨ

By

Published : Mar 20, 2020, 3:58 PM IST

ਅਜਨਾਲਾ ਵਿਖੇ ਇੱਕ ਨਸ਼ੇੜੀ ਪੁੱਤਰ ਵਲੋਂ ਆਪਣੇ ਪਿਉ ਤੇ ਦਾਦੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Drug addicted Son killed his father
ਫ਼ੋਟੋ

ਅੰਮ੍ਰਿਤਸਰ: ਅਜਨਾਲਾ ਵਿੱਚ ਨਸ਼ੇੜੀ ਪੁੱਤ ਨੇ ਪਿਓ ਤੇ ਦਾਦੀ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਲੜਕੇ ਦੇ ਉੱਤੇ ਪਹਿਲੇ ਵੀ ਐਨਡੀਪੀਸੀ ਦੇ ਤਹਿਤ ਮਾਮਲੇ ਦਰਜ ਹਨ। ਜੇਲ੍ਹ ਵਿੱਚ ਰਹਿੰਦੇ ਹੋਏ ਵੀ ਮੁਲਜ਼ਮ ਨੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਅਜਨਾਲਾ ਵਿੱਚ ਇਕ ਨਸ਼ਾ ਕਰਨ ਵਾਲੇ ਲੜਕੇ ਵਲੋਂ ਆਪਣੇ ਪਿਤਾ ਅਤੇ ਦਾਦੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੇ ਗੁਆਂਢੀ ਨੇ ਦੱਸਿਆ ਕਿ ਵਿਦੇਸ਼ ਤੋਂ ਉਨ੍ਹਾਂ ਦੇ ਪੁੱਤਰ ਦਾ ਫੋਨ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਘਰ ਜਾ ਕੇ ਵੇਖਿਆ ਤਾਂ ਵੇਖਿਆਂ ਮਾਂ-ਪੁੱਤ ਲਹੂ ਲੁਹਾਨ ਹੋਏ ਪਏ ਸਨ। ਉਨ੍ਹਾਂ ਕਿਹਾ ਕਿ ਲੜਕਾ ਨਸ਼ੇੜੀ ਸੀ ਜਿਸ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਅਤੇ ਬੀਤੀ ਰਾਤ ਲੜਕੇ ਨੇ ਆਪਣੇ ਪਿਤਾ ਅਤੇ ਦਾਦੀ ਨਾਲ ਝਗੜੇ ਤੋਂ ਬਾਅਦ, ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਖੁਦ ਫ਼ਰਾਰ ਹੋ ਗਿਆ।

ਵੇਖੋ ਵੀਡੀਓ

ਪੁਲਿਸ ਅਧਿਕਾਰੀ ਸੂਚਨਾ ਮਿਲਣ ਉੱਤੇ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧ ਵਿੱਚ ਮ੍ਰਿਤਕ ਦੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਦੇ ਦੂਸਰੇ ਲੜਕੇ ਦਾ ਬਾਹਰ ਤੋਂ ਫੋਨ ਆਇਆ ਸੀ ਮੇਰੇ ਪਿਤਾ ਜੀ ਫੋਨ ਨਹੀਂ ਚੁੱਕ ਰਹੇ ਤੁਸੀਂ ਘਰ ਜਾਕੇ ਵੇਖਿਓ ਕਿ ਗੱਲ ਹੋਈ ਹੈ ਜਦੋ ਘਰ ਦੇ ਅੰਦਰ ਜਾਕੇ ਵੇਖਿਆ ਤੇ ਲਾਸ਼ਾਂ ਪਈਆਂ ਹੋਈਆਂ ਸਨ।

ਇਸ ਸਬੰਧੀ ਡੀਐਸਪੀ ਸੋਹਣ ਸਿੰਘ ਨੇ ਦੱਸਿਆ ਕਿ ਲੜਕਾ ਨਸ਼ੇ ਦਾ ਆਦੀ ਸੀ ਤੇ ਇਸ ਲੜਕੇ ਨੇ ਆਪਣੇ ਦਾਦੀ ਤੇ ਪਿਓ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀਆਂ ਖ਼ਬਰਾਂ ਝੂਠ: ਕੈਪਟਨ

ABOUT THE AUTHOR

...view details