ਪੰਜਾਬ

punjab

ਨੌਜਵਾਨ ਦੀ ਬਰੇਨ ਅਟੈਕ ਕਾਰਨ ਮੌਤ

By

Published : May 18, 2021, 7:47 PM IST

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਾਕਟਰਾਂ ਦਾ ਕਹਿਣਾ ਸੀ ਕਿ ਸਨੀ ਨੂੰ ਬਰੇਨ ਅਟੈਕ ਹੋਇਆ ਹੈ। ਸਨੀ ਦੇ ਵਿਆਹ ਨੂੰ ਕਰੀਬ ਪੰਜ ਸਾਲ ਹੋਏ ਹਨ ਅਤੇ ਇਸੇ ਨਾਮੀ ਪਰਿਵਾਰ ਵਿੱਚ 6-7 ਸਾਲ ਪਹਿਲਾਂ ਵੀ ਸਨੀ ਦੇ ਚਾਚੇ ਦੇ ਨੌਜਵਾਨ ਬੇਟੇ ਦੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ ।

ਨੌਜਵਾਨ ਦੀ ਬਰੇਨ ਅਟੈਕ ਕਾਰਨ ਮੌਤ
ਨੌਜਵਾਨ ਦੀ ਬਰੇਨ ਅਟੈਕ ਕਾਰਨ ਮੌਤ

ਅੰਮ੍ਰਿਤਸਰ:ਕਸਬਾ ਰਈਆ ਦੇ ਮਸ਼ਹੂਰ ਕਾਰੋਬਾਰੀ ਬੱਬਲੂ ਸਵੀਟ ਸ਼ਾਪ ਦੇ ਮਾਲਕ ਸ਼ਿਵਰਾਜ ਸਿੰਘ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦਾ ਨੌਜਵਾਨ ਪੁੱਤਰ ਇਕਬਾਲ ਸਿੰਘ ਸੰਨੀ ਅਚਾਨਕ ਬਰੇਨ ਅਟੈਕ ਹੋ ਜਾਣ ਕਾਰਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਕਾਰੋਬਾਰੀ ਸ਼ਿਵਰਾਜ ਸਿੰਘ ਦੇ ਛੋਟੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਸਨੀ ਨੇ ਸਵੇਰੇ ਆਪਣੀ ਦੁਕਾਨ ਖੋਲ੍ਹੀ ਸੀ ਅਤੇ 10 ਵਜੇ ਦੇ ਕਰੀਬ ਸਾਨੂੰ ਪਤਾ ਲੱਗਾ ਕਿ ਅਚਾਨਕ ਚੱਕਰ ਆਉਣ ਤੋਂ ਬਾਅਦ ਸਨੀ ਬੇਹੋਸ਼ ਹੋ ਕੇ ਡਿੱਗ ਗਿਆ ਹੈ ਜਿਸ ਨੂੰ ਤੁਰੰਤ ਉਹ ਨਜਦੀਕੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ ਅਤੇ ਉਸਨੂੰ ਦਾਖਲ ਕਰਵਾਕੇ ਇਲਾਜ਼ ਸ਼ੁਰੂ ਕੀਤਾ ਗਿਆ ਜਿਸ ਦੇ ਬਾਅਦ ਵਿੱਚ ਡਾਕਟਰ ਵੱਲੋ ਉਨ੍ਹਾਂ ਨੂੰ ਐਮ.ਆਰ.ਆਈ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਅਸੀਂ ਸਨੀ ਨੂੰਅੰੰਮ੍ਰਿਤਸਰ ਲੈ ਗਏ ਪਰ ਉਥੇ ਪੁੱਜਦੇ ਸਾਰ ਹੀ ਸਨੀ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਾਕਟਰਾਂ ਦਾ ਕਹਿਣਾ ਸੀ ਕਿ ਸਨੀ ਨੂੰ ਬਰੇਨ ਅਟੈਕ ਹੋਇਆ ਹੈ। ਸਨੀ ਦੇ ਵਿਆਹ ਨੂੰ ਕਰੀਬ ਪੰਜ ਸਾਲ ਹੋਏ ਹਨ ਅਤੇ ਇਸੇ ਨਾਮੀ ਪਰਿਵਾਰ ਵਿੱਚ 6-7 ਸਾਲ ਪਹਿਲਾਂ ਵੀ ਸਨੀ ਦੇ ਚਾਚੇ ਦੇ ਨੌਜਵਾਨ ਬੇਟੇ ਦੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਜਿਸਦੀ ਉਮਰ ਮਹਿਜ 18-19 ਸਾਲ ਦੇ ਕਰੀਬ ਸੀ। ਪਰਿਵਾਰ ਹੁਣ ਤੱਕ ਉਹ ਸਦਮਾ ਨਹੀਂ ਭੁਲਾ ਸਕਿਆ ਕਿ ਇੱਕ ਹੋਰ ਨੌਜਵਾਨ ਪੁੱਤਰ ਦੀ ਮੌਤ ਹੋ ਗਈ। ।ਇਸ ਦੁੱਖਦਾਈ ਘਟਨਾ ਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸੀਨੀਅਰ ਕਾਂਗਰਸੀ ਆਗੂ ਕੇਕੇ ਸ਼ਰਮਾ, ਅਮਿਤ ਸ਼ਰਮਾ, ਠੇਕੇਦਾਰ ਰਾਮ ਲੁਭਾਇਆ, ਗੁਰਦੀਪ ਸਿੰਘ, ਰਾਜੇਸ਼ ਰਮਪਾਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜੋ:ਰਾਜਿੰਦਰਾ ਹਸਪਤਾਲ ਚ ਬਲੈਕ ਫ਼ੰਕਸ ਨਾਮ ਦੀ ਬਿਮਾਰੀ ਨੇ ਦਿੱਤੀ ਦਸਤਕ

ABOUT THE AUTHOR

...view details