ਪੰਜਾਬ

punjab

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਪੰਜਾਬੀ ਅਦਾਕਾਰ ਰਣਜੀਤ ਬਾਵਾ ਦੀ ਕਾਰ ਨੂੰ ਲੈ ਕੇ ਛਿੜਿਆ ਵਿਵਾਦ !

By

Published : Jun 24, 2022, 10:07 PM IST

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਪੰਜਾਬੀ ਅਦਾਕਾਰ ਰਣਜੀਤ ਬਾਵਾ ਦੀ ਕਾਰ ਨੋ ਪਾਰਕਿੰਗ ’ਚ ਲੱਗਣ ਕਾਰਨ ਪੁਲਿਸ ਨਾਲ ਵਿਵਾਦ ਖੜ੍ਹਾ ਹੋ ਗਿਆ। ਇਸ ਦੌਰਾਨ ਟ੍ਰੈਫਿਕ ਪੁਲਿਸ ਅਧਿਕਾਰੀਆਂ ’ਚ ਅਤੇ ਪੰਜਾਬੀ ਅਦਾਕਾਰ ਰਣਜੀਤ ਬਾਵਾ ਦੇ ਬਾਊਂਸਰ ਤੇ ਡਰਾਈਵਰ ਵਿੱਚ ਕਾਫੀ ਤੂੰ-ਤੂੰ, ਮੈਂ-ਮੈਂ ਵੀ ਸੁਣਨ ਨੂੰ ਮਿਲੀ।

ਪੰਜਾਬੀ ਅਦਾਕਾਰ ਰਣਜੀਤ ਬਾਵਾ ਦੀ ਕਾਰ No ਪਾਰਕਿੰਗ ’ਚ ਲੱਗਣ ਕਾਰਨ ਛਿੜਿਆ ਵਿਵਾਦ
ਪੰਜਾਬੀ ਅਦਾਕਾਰ ਰਣਜੀਤ ਬਾਵਾ ਦੀ ਕਾਰ No ਪਾਰਕਿੰਗ ’ਚ ਲੱਗਣ ਕਾਰਨ ਛਿੜਿਆ ਵਿਵਾਦ

ਅੰਮ੍ਰਿਤਸਰ:ਪੰਜਾਬੀ ਅਦਾਕਾਰ ਰਣਜੀਤ ਬਾਵਾ ਤੇ ਤਰਸੇਮ ਜੱਸੜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਸਨ। ਇਸ ਦੌਰਾਨ ਰਣਜੀਤ ਬਾਵਾ ਦੇ ਡਰਾਇਵਰ ਵੱਲੋਂ ਉਨ੍ਹਾਂ ਦੀ ਕਾਰ ਨੋ ਪਾਰਕਿੰਗ ਚ ਖੜ੍ਹੀ ਕੀਤੀ ਗਈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਅਧਿਕਾਰੀਆਂ ’ਚ ਅਤੇ ਪੰਜਾਬੀ ਅਦਾਕਾਰ ਰਣਜੀਤ ਬਾਵਾ ਦੇ ਬਾਊਂਸਰ ਤੇ ਡਰਾਈਵਰ ਵਿੱਚ ਕਾਫੀ ਤੂੰ-ਤੂੰ, ਮੈਂ-ਮੈਂ ਵੀ ਸੁਣਨ ਨੂੰ ਮਿਲੀ।

ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਟ੍ਰੈਫ਼ਿਕ ਦਾ ਵੀ ਜਾਮ ਲੱਗ ਗਿਆ। ਇਸ ਛਿੜੇ ਵਿਵਾਦ ਤੋਂ ਬਾਅਦ ਅਦਾਕਾਰ ਰਣਜੀਤ ਬਾਵਾ ਦੇ ਮੈਨੇਜਰ ਨੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸ਼ਾਂਤ ਕੀਤਾ। ਜ਼ਿਕਰਯੋਗ ਹੈ ਕਿ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਆਪਣੀ ਪੰਜਾਬੀ ਫਿਲਮ ਦੀ ਪ੍ਰਮੋਸ਼ਨ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ ਸਨ।

ਪੰਜਾਬੀ ਅਦਾਕਾਰ ਰਣਜੀਤ ਬਾਵਾ ਦੀ ਕਾਰ No ਪਾਰਕਿੰਗ ’ਚ ਲੱਗਣ ਕਾਰਨ ਛਿੜਿਆ ਵਿਵਾਦ

ਇਸ ਦੌਰਾਨ ਰਣਜੀਤ ਬਾਵਾ ਦੇ ਕਾਰ ਡਰਾਈਵਰ ਵੱਲੋਂ ਨੋ ਪਾਰਕਿੰਗ ’ਚ ਕਾਰ ਖੜ੍ਹੀ ਕਰ ਦਿੱਤੀ ਜਿਸ ਤੋਂ ਬਾਅਦ ਉੱਥੇ ਵੱਡਾ ਜਾਮ ਲੱਗ ਗਿਆ ਅਤੇ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੀ ਅਤੇ ਰਣਜੀਤ ਬਾਵੇ ਦੇ ਡਰਾਇਵਰ ਅਤੇ ਬਾਊਂਸਰਾਂ ਵਿਚਕਾਰ ਕਾਫ਼ੀ ਵਿਵਾਦ ਵਧ ਗਿਆ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲੇ ਦੇ ਕਤਲ ’ਚ ਸ਼ਾਮਿਲ ਗੋਲਡੀ ਬਰਾੜ ਦਾ ਸਾਥੀ ਲੁਧਿਅਣਾ ਤੋਂ ਗ੍ਰਿਫਤਾਰ

ABOUT THE AUTHOR

...view details