ਅੰਮ੍ਰਿਤਸਰ: ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਬ ਬੱਚਨ ਵਲੋਂ ਪਿਛਲੇ ਦਿਨੀਂ ਦਿੱਲੀ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੌਵਿਡ ਸੈਂਟਰ ਲਈ ਦੋ ਕਰੋੜ ਅਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਡਾਇਗਨੋਸਟਿਕ ਸੈਂਟਰ ਲਈ 10 ਕਰੋੜ ਰੁਪਏ ਦਿੱਲੀ ਕਮੇਟੀ ਨੂੰ ਦੇਣ ਸੰਬਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਫ਼ਤਰ ਵਿਖੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਇਸਤਰੀ ਵਿੰਗ ਪ੍ਰਧਾਨ ਮਨਪ੍ਰੀਤ ਕੌਰ ਬਖਸ਼ੀ ਆਪਣੇ ਮੈਬਰਾਂ ਸਮੇਤ ਮੰਗ ਪੱਤਰ ਦੇਣ ਪਹੁੰਚੇ। ਜਿਥੇ ਉਨ੍ਹਾਂ ਮੰਗ ਕੀਤੀ ਹੈ ਕਿ ਸਿੱਖ ਕੌਮ ਦੇ ਕਾਤਿਲਾਂ ਦੀ ਹਮਾਇਤ ਕਰਨ ਵਾਲੇ ਅਮਿਤਾਬ ਬਚਨ ਪਾਸੋਂ ਦਿਲੀ ਕਮੇਟੀ ਵਲੋਂ ਪੈਸੇ ਲੈਣਾ ਬਹੁਤ ਹੀ ਮੰਦਭਾਗਾ ਹੈ।
ਅਮਿਤਾਬ ਬੱਚਨ ਤੋਂ ਫੰਡ ਲੈਣ ਮਾਮਲੇ ਦੀ ਜੀਕੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਦਿੱਤੀ ਸ਼ਿਕਾਇਤ
ਅਮਿਤਾਬ ਬੱਚਨ ਵਲੋਂ ਦਿੱਲੀ ਕਮੇਟੀ ਨੂੰ ਕੋਰੋਨਾ ਦੇ ਚੱਲਦਿਆਂ ਦਿੱਤੀ ਮਦਦ ਨੂੰ ਲੈਕੇ ਮਨਜੀਤ ਸਿੰਘ ਜੀ.ਕੇ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਿਕਾਇਤ ਪੱਤਰ ਦਿੱਤਾ ਗਿਆ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਦੱਸਿਆ ਕਿ ਮਨਜਿੰਦਰ ਸਿੰਘ ਸਿਰਸਾ ਵਲੋਂ ਬਾਲੀਵੁੱਡ ਦੇ ਅਦਾਕਾਰ ਅਮਿਤਾਬ ਬਚਨ ਵਲੋਂ ਦਿੱਲੀ ਕਮੇਟੀ ਨੂੰ ਅਸਿੱਧੇ ਤੌਰ 'ਤੇ 12 ਕਰੋੜ ਰੁਪਏ ਦਿੱਤੇ, ਜਿਸ ਦਾ ਬਾਅਦ 'ਚ ਅਮਿਤਾਬ ਬਚਨ ਵਲੋਂ ਖੁਲਾਸਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਰਸਾ ਵਲੋਂ ਅਮਿਤਾਬ ਬੱਚਨ ਨੂੰ ਸਦੀ ਦੇ ਨਾਇਕ ਦੱਸਣਾ ਅਤੇ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਦੇ ਹਿਮਾਇਤੀ ਕੋਲੋਂ ਪੈਸੇ ਲੈਣੇ ਕਿੰਨਾ ਕੁ ਜਾਇਜ਼ ਹਨ। ਇਸ ਸੰਬਧੀ ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਫ਼ਤਰ ਵਿਖੇ ਇਕ ਮੰਗ ਪੱਤਰ ਦਿਤਾ ਗਿਆ ਹੈ ਕਿ ਜਿਸ 'ਚ ਇਹ ਮੰਗ ਕੀਤੀ ਹੈ ਕਿ ਉਹ ਦਿੱਲੀ ਕਮੇਟੀ ਕੋਲੋਂ ਅਮਿਤਾਬ ਬੱਚਨ ਦੇ ਪੈਸੇ ਵਾਪਿਸ ਕਰਵਾਏ ਜਾਣ। ਅਜਿਹੇ ਲੋਕਾਂ ਦੇ ਪੈਸੇ ਕੌਮ ਦੇ ਭਲੇ ਲਈ ਨਹੀਂ ਵਰਤਣੇ ਚਾਹੀਦੇ, ਜੋ ਸਿੱਖ ਕੌਮ ਦੇ ਕਾਤਲਾਂ ਦੇ ਹਮਾਇਤੀ ਹੋਣ।
ਇਹ ਵੀ ਪੜ੍ਹੋ:ਸਿਟੀ ਬਿਊਟੀਫੁੱਲ ’ਚ ਮਿਲਿਆ ਕੋਰੋਨਾ ਦਾ ਡਬਲ ਮਿਊਟੈਂਟ B.1.167