ਪੰਜਾਬ

punjab

SGPC ਪ੍ਰਧਾਨ ਦਾ ਵੱਡਾ ਬਿਆਨ, ਕਿਹਾ 'ਸੁਲਤਾਨਪੁਰ ਲੋਧੀ 'ਚ ਹੋਈ ਹਿੰਸਾ ਲਈ ਮੁੱਖ ਮੰਤਰੀ 'ਭਗਵੰਤ ਮਾਨ' ਜ਼ਿੰਮੇਵਾਰ'

By ETV Bharat Punjabi Team

Published : Jan 8, 2024, 6:49 PM IST

ਸੁਲਤਾਨਪੁਰ ਲੋਧੀ 'ਚ ਹੋਈ ਹਿੰਸਕ ਘਟਨਾ ਦਾ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਿਆ ਗਿਆ ਹੈ। ਇਹ ਜਾਣਕਾਰੀ ਐਸ.ਜੀ.ਪੀ.ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਹੈ। ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ

'Chief Minister 'Bhagwant Mann' is responsible for the violence in Sultanpur Lodhi'
SGPC ਪ੍ਰਧਾਨ ਦਾ ਵੱਡਾ ਬਿਆਨ, ਕਿਹਾ 'ਸੁਲਤਾਨਪੁਰ ਲੋਧੀ 'ਚ ਹੋਈ ਹਿੰਸ ਲਈ ਮੁੱਖ ਮੰਤਰੀ 'ਭਗਵੰਤ ਮਾਨ' ਜ਼ਿੰਮੇਵਾਰ'

ਹਰਜਿੰਦਰ ਸਿੰਘ ਧਾਮੀ, ਪ੍ਰਧਾਨ,ਐੱਸਜੀਪੀਸੀ

ਅੰਮ੍ਰਿਤਸਰ:ਐੱਸ.ਜੀ.ਪੀ.ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਸੁਲਤਾਨਪੁਰ ਲੋਧੀ 'ਚ ਹੋਈ ਹਿੰਸਕ ਘਟਨਾ ਦਾ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਿਆ ਗਿਆ ਹੈ। ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਬੀਤੇ ਕੁਝ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਵਿੱਚ ਨਿਹੰਗ ਸਿੰਘ ਅਤੇ ਪੁਲਿਸ ਵਿਚਕਾਰ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੱਲੋਂ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਇਸ ਪੜਤਾਲੀਆ ਰਿਪੋਰਟ ਨੂੰ ਬਣਾਉਣ ਵਾਸਤੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਵਿੱਚ ਪੜਤਾਲੀਆ ਟੀਮ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਮੁੱਖ ਮੰਤਰੀ ਦੀ ਇਜਾਜ਼ਤ ਨਾਲ ਹੋਇਆ ਹਮਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਉਸ ਵੇਲੇ ਪੰਜਾਬ ਦੇ ਗ੍ਰਹਿ ਮੰਤਰੀ ਸਨ ਅਤੇ ਇਹ ਉਹਨਾਂ ਦੀ ਹੀ ਇਜਾਜ਼ਤ ਨਾਲ ਇਹ ਸਾਰਾ ਹਮਲਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਸ ਪੜਤਾਲ ਦੇ ਦੌਰਾਨ ਕਈ ਤੱਤ ਸਾਹਮਣੇ ਆਏ ਹਨ । ਜਿਸ ਵਿੱਚ ਇਹ ਸਾਫ ਸਿੱਧ ਹੋ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੀ ਹਮਲੇ ਦੇ ਹੁਕਮ ਦਿੱਤੇ ਗਏ ਸਨ। ਉੱਥੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਵਿੱਚ 100 ਤੋਂ ਉੱਪਰ ਗੋਲੀਆਂ ਵੀ ਚੱਲੀਆਂ ਸਨ ਅਤੇ ਇਸ ਫਾਇਰਿੰਗ ਵਿੱਚ ਇੱਕ ਨਿਹੰਗ ਸਿੰਘ ਦਾ ਘੋੜਾ ਅਤੇ ਕਈ ਨਿਹੰਗ ਸਿੰਘ ਜਖਮੀ ਹੋਏ ਸਨ ।

ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਰਿਪੋਰਟ: ਕਮੇਟੀ ਦੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੱਕ ਪਹੁੰਚਾ ਦਿੱਤੀ ਗਈ ਹੈ ਅਤੇ ਉਹੀ ਇਸ ਉੱਤੇ ਹੁਣ ਕੋਈ ਐਕਸ਼ਨ ਲੈਣਗੇ। ਹੁਣ ਵੇਖਣਾ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਅਤੇ ਉਨਾਂ ਦੇ ਮੰਤਰੀਆਂ ਦੇ ਕੀ ਬਿਆਨ ਸਾਹਮਣੇ ਆਉਂਦੇ ਹਨ।

ABOUT THE AUTHOR

...view details