ਪੰਜਾਬ

punjab

ਬੀਐੱਸਐੱਫ ਨੇ ਸਰਹੱਦ ਤੋਂ ਇੱਕ ਤਸਕਰ ਨੂੰ ਹੈਰਇਨ ਸਣੇ ਕੀਤਾ ਕਾਬੂ, ਦੂਜਾ ਸਾਥੀ ਭੱਜਿਆ

By ETV Bharat Punjabi Team

Published : Nov 8, 2023, 8:59 PM IST

ਬੀਐੱਸਐੱਫ ਨੇ ਸਰਹੱਦ ਤੋਂ ਇੱਕ ਤਸਕਰ ਨੂੰ ਹੈਰੋਇਨ ਸਣੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਇਸਦਾ ਦੂਸਰਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। BSF nabs a smuggler with heroin from the border

BSF nabs a smuggler with heroin from the border
ਬੀਐੱਸਐੱਫ ਨੇ ਸਰਹੱਦ ਤੋਂ ਇੱਕ ਤਸਕਰ ਨੂੰ ਹੈਰਇਨ ਸਣੇ ਕੀਤਾ ਕਾਬੂ

ਅੰਮ੍ਰਿਤਸਰ:ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿਚ ਬੀਐਸਐੱਫ ਨੂੰ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪਿੰਡ ਬਚੀਵਿੰਡ 'ਚ ਦੋ ਤਸਕਰ ਬਾਈਕ 'ਤੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਡਲਿਵਰੀ ਲੈਣ ਆਏ ਸਨ, ਜਦੋਂ ਉਨ੍ਹਾਂ ਨੂੰ ਪਾਕਿਸਤਾਨ ਤੋਂ ਆਏ ਡਰੋਨ 'ਚੋਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣੀ ਤਾਂ ਬੀ.ਐੱਸ.ਐੱਫ ਦੇ ਜਵਾਨਾਂ ਨੇ ਦੇਖਿਆ ਕਿ ਦੋ ਨੌਜਵਾਨਾਂ ਛੁਪੇ ਹੋਏ ਹਨ। ਇਸ ਵੇਲੇ ਬੀਐਸਐੱਫ ਦੇ ਅਧਿਕਾਰੀਆ ਵੱਲੋਂ ਉਨ੍ਹਾਂ ਨੂੰ ਬਾਹਰ ਆਉਣ ਲਈ ਕਿਹਾ ਤਾਂ ਉਹ ਨਹੀਂ ਆਏ। ਇਸ ਦੌਰਾਨ ਉਹ ਭੱਜ ਉਠੇ ਅਤੇ ਬੀਐਸਐੱਫ ਦੇ ਅਧਿਕਾਰੀਆ ਵੱਲੋ ਉਨ੍ਹਾਂ ਦਾ ਪਿੱਛਾ ਕਰਕੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਅਤੇ ਦੂਜਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਬੀਐੱਸਐੱਫ ਨੂੰ ਦੋ ਪੈਕਟਾਂ ਵਿੱਚੋਂ ਇੱਕ ਕਿੱਲੋ ਪੰਜਾਹ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਪਹਿਲਾਂ ਵੀ ਬਰਾਮਦ ਹੋ ਚੁੱਕੀ ਹੈ ਕਈ ਵਾਰ ਹੈਰੋਇਨ :ਜ਼ਿਕਰਯੋਗ ਹੈ ਕਿ ਭਾਰਤ ਪਾਕਿ ਸਰਹੱਦ 'ਤੇ ਅਕਸਰ ਨਸ਼ਾ, ਹਥਿਆਰ ਜਾਂ ਡਰੋਨ ਦੀਆਂ ਗਤੀਵਿਧੀਆਂ ਗੁਆਂਢੀ ਮੁਲਕ ਤੋਂ ਦੇਖਣ ਨੂੰ ਮਿਲਦੀਆਂ ਹਨ। ਇਸ ਵਿਚਾਲੇ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਇਸ ਤਸਕਰੀ ਨੂੰ ਅੱਗੇ ਪਜਾਉਣ ਲਈ ਭਾਰਤੀ ਸਰੱਹਦ 'ਚ ਵੀ ਸ਼ਰਾਰਤੀ ਅਨਸਰ ਜੁੜੇ ਹੁੰਦੇ ਹਨ, ਜਿੰਨ੍ਹਾਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ। ਜਦਕਿ ਡਰੋਨ ਜਾਂ ਨਸ਼ੇ ਦੀ ਗਤੀਵਿਧੀ ਨੂੰ ਭਾਰਤੀ ਫੌਜ ਵਲੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ।

ਡੀਜੀਪੀ ਪੰਜਾਬ ਨੇ ਦਿੱਤੀ ਜਾਣਕਾਰੀ : ਇਸ ਦੇ ਚੱਲਦੇ ਤਰਨ ਤਾਰਨ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਭਾਰੀ ਮੁਸ਼ੱਕਤ ਤੋਂ ਬਾਅਦ ਦੋ ਨਸ਼ਾ ਤਸਕਰਾਂ ਨੂੰ ਪੁਲਿਸ ਵਲੋਂ ਦੋ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਂਝੀ ਕੀਤੀ ਗਈ। ਜਿਸ 'ਚ ਉਨ੍ਹਾਂ ਦੱਸਿਆ ਕਿ 40 ਕਿਲੋਮੀਟਰ ਤੱਕ ਪੁਲਿਸ ਤਸਕਰਾਂ ਦਾ ਪਿੱਛਾ ਕਰਦੀ ਰਹੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਮਿਲੀ। ਡੀਜੀਪੀ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਸਖਤੀ ਨਾਲ ਕੰਮ ਕਰ ਰਿਹਾ ਹੈ।

ABOUT THE AUTHOR

...view details