ਪੰਜਾਬ

punjab

BSF Action: ਬੀਐਸਐਫ ਨੇ ਪਾਕਿ ਦੇ ਨਾਪਾਕ ਮਨਸੂਬੇ ਇੱਕ ਵਾਰ ਫਿਰ ਕੀਤੇ ਅਸਫ਼ਲ, ਸੁੱਟਿਆ ਪਾਕਿਸਤਾਨੀ ਡਰੋਨ, ਹੈਰੋਇਨ ਦੀ ਖੇਪ ਵੀ ਬਰਾਮਦ

By

Published : Jun 5, 2023, 8:38 AM IST

Updated : Jun 5, 2023, 9:03 AM IST

ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਤਨਖੁਰਦ ਵਿਖੇ ਬੀਐਸਐਫ ਨੇ ਫਾਇਰਿੰਗ ਕਰਕੇ ਇੱਕ ਪਾਕਿਸਤਾਨੀ ਡਰੋਨ ਸੁੱਟਿਆ। ਇਸ ਦੇ ਨਾਲ ਪੁਲਿਸ ਨੇ 3 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ।

BSF fired at the Pakistani drone on the border at Amritsar
ਬੀਐਸਐਫ ਨੇ ਪਾਕਿ ਦੇ ਨਾਪਾਕ ਮਨਸੂਬੇ ਇਕ ਵਾਰ ਫਿਰ ਕੀਤੇ ਅਸਫ਼ਲ

ਚੰਡੀਗੜ੍ਹ ਡੈਸਕ:ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਤਨਖੁਰਦ ਵਿਖੇ ਫੌਜ ਨੇ ਇੱਕ ਪਾਕਿਸਤਾਨੀ ਡਰੋਨ, ਜੋ ਕਿ ਨਸ਼ੀਲਾ ਪਦਾਰਥ ਸੁੱਟਣ ਲਈ ਸਰਹੱਦ ਪਾਰ ਕਰ ਕੇ ਭਾਰਤ ਵਿੱਚ ਭੇਜਿਆ ਗਿਆ ਸੀ, ਨੂੰ ਫਾਇਰਿੰਗ ਕਰ ਕੇ ਸੁੱਟਿਆ ਹੈ। ਫੌਜ ਨੇ ਇਸ ਕਾਰਵਾਈ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਜਿਸ ਮਗਰੋਂ ਨੂੰ ਫੌਜ ਨੂੰ ਡਰੋਨ ਨਾਲ ਬੰਨ੍ਹਿਆ ਇਕ ਪੈਕੇਟ ਮਿਲਿਆ, ਜਿਸ ਵਿੱਚ 3 ਕਿਲੋ ਦੇ ਕਰੀਬ ਹੈਰੋਇਨ ਸੀ।

ਇਕ ਫੌਜ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰੱਖਿਆ ਬਲਾਂ ਦੇ ਜਵਾਨ ਬੀਤੀ ਰਾਤ ਕਰੀਬ 9.45 ਸਰਹੱਦੀ ਖੇਤਰ ਰਤਨਖੁਰਦ ਵਿਖੇ ਗਸ਼ਤ ਉਤੇ ਸਨ, ਕਿ ਇਸੇ ਦੌਰਾਨ ਡਰੋਨ ਦੀ ਹਲਚਲ ਸੁਣਾਈ ਦਿੱਤੀ। ਇਸ ਮਗਰੋਂ ਫੌਜ ਨੇ ਜਵਾਨਾਂ ਨੇ ਚੌਕਸ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਡਰੋਨ ਨੂੰ ਸੁੱਟ ਲਿਆ। ਇਸ ਕਾਰਵਾਈ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਪਹਿਲਾਂ ਵੀ ਕਈ ਡਰੋਨ ਭਾਰਤ ਵਿੱਚ ਹੋ ਚੁੱਕੇ ਦਾਖਲ :ਦੱਸ ਦਈਏ ਕਿ ਸਰਹੱਦ ਪਾਰੋਂ ਨਸ਼ਾ, ਹਥਿਆਰ, ਡਰੋਨ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਕੁਝ ਦਿਨਾਂ ਵਿੱਚ ਹੀ ਦੋ ਤੋਂ ਤਿੰਨ ਡਰੋਨ ਸਰਹੱਦ ਪਾਰੋਂ ਭਾਰਤ ਵਿੱਚ ਨਸ਼ਾ ਸੁੱਟਣ ਆਏ। ਹਾਲਾਂਕਿ ਨਸ਼ਾ ਤਸਕਰਾਂ ਨੇ ਮਨਸੂਬਿਆਂ ਨੂੰ ਹਰ ਵਾਰ ਬੀਐਸਐਫ ਦੇ ਜਵਾਨਾਂ ਨੇ ਸਫ਼ਲ ਨਹੀਂ ਹੋਣ ਦਿੱਤਾ, ਪਰ ਇਸ ਸਬੰਧੀ ਵੀ ਕੋਈ ਨਾ ਕੋਈ ਠੋਸ ਹੱਲ ਕਰਨ ਦੀ ਲੋੜ ਹੈ, ਜੋ ਸਰਹੱਦ ਪਾਰੋਂ ਆਏ ਦਿਨ ਹੀ ਨਸ਼ੇ ਦੀ ਖੇਪ ਭਾਰਤ ਆ ਰਹੀ ਹੈ। ਬੀਤੇ ਕੁਝ ਦਿਨ ਪਹਿਲਾਂ ਤਾਂ ਫੌਜ ਨੇ ਇਕ ਤਸਕਰ ਨੂੰ ਵੀ ਕਾਬੂ ਕੀਤਾ ਸੀ, ਜੋ ਸਰਹੱਦ ਕੋਲ ਡਿੱਗੀ ਨਸ਼ੇ ਦੀ ਖੇਪ ਚੁੱਕਣ ਲਈ ਆਇਆ ਸੀ।


ਬੀਤੇ ਦਿਨ ਵੀ ਫੌਜ ਨੇ ਸੁੱਟਿਆ ਸੀ ਡਰੋਨ :ਬੀਤੇ ਕੁਝ ਦਿਨ ਪਹਿਲਾਂ ਵੀ ਭਾਰਤ-ਪਾਕਿਸਤਾਨ ਸਰਹੱਦ ਦੇ ਬੀਓਪੀ ਪੁਲਮੋਰਾ 'ਤੇ ਪਾਕਿਸਤਾਨੀ ਡਰੋਨ ਦੇਖਿਆ ਗਿਆ ਸੀ, ਇਹ ਘਟਨਾ ਰਾਤ ਕਰੀਬ 9 ਵਜੇ ਦੀ ਸੀ। ਬੀਐਸਐਫ ਦੇ ਜਵਾਨਾਂ ਨੇ ਡਰੋਨ ਦੇਖਦੇ ਹੀ ਗੋਲੀਬਾਰੀ ਕਰ ਉਸ ਨੂੰ ਡੇਗ ਦਿੱਤਾ। ਡਰੋਨ ਹੇਠਾਂ ਡਿੱਗ ਜਾਣ ਮਗਰੋਂ ਤਲਾਸ਼ੀ ਦੌਰਾਨ ਬੀਐਸਐਫ਼ ਦੇ ਜਵਾਨਾਂ ਨੂੰ ਇੱਕ ਪੈਕੇਟ ਹੈਰੋਇਨ ਦਾ ਬਰਾਮਦ ਹੋਇਆ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਸਵੇਰੇ ਕਰੀਬ 9:35 ਵਜੇ ਬਟਾਲੀਅਨ 22 ਦੇ ਜਵਾਨ ਨੇ ਅਟਾਰੀ ਸਰਹੱਦ ਨੇੜੇ ਪੁਲ ਮੋਰਾਂ ਵਿਖੇ ਗਸ਼ਤ ਦੌਰਾਨ ਇਕ ਡਰੋਨ ਨੂੰ ਦੇਖਿਆ। ਤੁਰੰਤ ਕਾਰਵਾਈ ਕੀਤੀ ਤੇ ਗੋਲੀਬਾਰੀ ਕਰਦੇ ਹੋਏ ਉਸ ਡਰੋਨ ਨੂੰ ਡੇਗ ਦਿੱਤਾ ਗਿਆ। ਜਦੋਂ ਜਵਾਨਾਂ ਨੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਤਾਂ, ਇਦ ਡੀਜੇਆਈ ਮੈਟ੍ਰਿਸ ਆਰਟੀਕੇ 300 ਡਰੋਨ ਬਰਾਮਦ ਕੀਤਾ ਗਿਆ। ਹਾਲਾਂਕਿ, ਉਸ ਨਾਲ ਹੈਰੋਇਨ ਦੀ ਕੋਈ ਖੇਪ ਨਾਲ ਮੌਜੂਦ ਨਹੀਂ ਸੀ।

Last Updated : Jun 5, 2023, 9:03 AM IST

ABOUT THE AUTHOR

...view details