ਪੰਜਾਬ

punjab

ਅੰਮ੍ਰਿਤਸਰ ਪੁਲਿਸ ਨੇ ਤੜਕੇ ਕੀਤਾ ਸਰਚ ਆਪਰੇਸ਼ਨ

By

Published : Feb 24, 2021, 8:06 AM IST

ਅੰਮ੍ਰਿਤਸਰ ਦੀ ਸੀਆਈਏ ਪੁਲਿਸ ਤੇ ਪੰਜਾਬ ਪੁਲਿਸ ਵੱਲੋਂ ਟੀਮਾਂ ਬਣਾ ਕੇ ਅੱਜ ਸਵੇਰੇ ਤੜਕੇ ਇੱਕ ਅੰਮ੍ਰਿਤਸਰ ਦੇ ਗੁਰੂ ਤੇਗ਼ ਬਹਾਦਰ ਨਗਰ ਵਿੱਚ ਸਰਚ ਅਪਰੇਸ਼ਨ ਕੀਤਾ ਗਿਆ।

ਅੰਮ੍ਰਿਤਸਰ ਪੁਲਿਸ ਨੇ ਤੜਕੇ ਕੀਤਾ ਸਰਚ ਅਪਰੇਸ਼ਨ
ਅੰਮ੍ਰਿਤਸਰ ਪੁਲਿਸ ਨੇ ਤੜਕੇ ਕੀਤਾ ਸਰਚ ਅਪਰੇਸ਼ਨ

ਅੰਮ੍ਰਿਤਸਰ: ਸੀਆਈਏ ਪੁਲਿਸ ਤੇ ਪੰਜਾਬ ਪੁਲਿਸ ਵੱਲੋਂ ਟੀਮਾਂ ਬਣਾ ਕੇ ਅੱਜ ਸਵੇਰੇ ਤੜਕੇ ਇੱਕ ਅੰਮ੍ਰਿਤਸਰ ਦੇ ਗੁਰੂ ਤੇਗ਼ ਬਹਾਦਰ ਨਗਰ ਵਿੱਚ ਸਰਚ ਆਪਰੇਸ਼ਨ ਕੀਤਾ ਗਿਆ। ਇਸ ਸਰਚ ਆਪਰੇਸ਼ਨ 'ਚ ਪੁਲਿਸ ਨਾਲ ਪੱਤਰਕਰਾ ਵੀ ਸ਼ਾਮਲ ਰਹੇ। ਅੰਮ੍ਰਿਤਸਰ ਦੇ ਥਾਣਾ ਮਕਬੂਲ ਪੁਰਾ ਵਿੱਚ ਪੈਂਦੇ ਗੁਰੂ ਤੇਗ ਬਹਾਦਰ ਨਗਰ ਪੁਲਿਸ ਨੂੰ ਮੁਖਬਰਾਂ ਵੱਲੋ ਇਤਲਾਹ ਸੀ ਕਿ ਇਸ ਇਲਾਕੇ ਵਿੱਚ ਲੋਕ ਬਾਹਰੋਂ ਆਕੇ ਰਹਿ ਰਹੇ ਹਨ ਤੇ ਗੈਰ-ਕਾਨੂੰਨੀ ਕੰਮ ਕਰਦੇ ਹਨ।

ਅੰਮ੍ਰਿਤਸਰ ਪੁਲਿਸ ਨੇ ਤੜਕੇ ਕੀਤਾ ਸਰਚ ਆਪਰੇਸ਼ਨ

ਇਸ ਦੇ ਚਲਦੇ ਪੁਲਿਸ ਅਧਿਕਾਰੀਆਂ ਨੇ ਵੱਖ-ਵੱਖ ਟੀਮਾਂ ਬਣਾ ਕੇ ਸਰਚ ਅਪਰੇਸ਼ਨ ਕੀਤਾ ਗਿਆ, ਜਿਸ ਵਿੱਚ 150 ਦੇ ਕਰੀਬ ਪੁਲਿਸ ਮੁਲਾਜ਼ਮ ਤੇ ਕੁੱਝ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਜੂਦ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਰਚ ਅਪਰੇਸ਼ਨ ਚਾਰ ਤੋਂ ਪੰਜ ਘੰਟੇ ਚੱਲੇਗਾ, ਤੇ ਪੁਲਿਸ ਟੀਮਾਂ ਵੱਲੋਂ ਤਲਾਸ਼ੀ ਅਭਿਆਨ ਜ਼ਾਰੀ ਹੈ। ਇਸ ਤੋਂ ਬਾਅਦ ਹੀ ਪੂਰੀ ਸੂਚਨਾ ਪੱਤਰਕਾਰਾਂ ਨੂੰ ਦਿੱਤੀ ਜਾਵੇਗੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਮੇਂ-ਸਮੇਂ ਸਿਰ ਪੁਲਿਸ ਵੱਲੋਂ ਲੋਕਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਕੋਈ ਵੀ ਕਿਰਾਏਦਾਰ ਆਪਣੇ ਘਰ ਵਿੱਚ ਰੱਖਦਾ ਹੈ ਤੇ ਉਸ ਦੀ ਸੂਚਨਾ ਨੇੜੇ ਲਗਦੇ ਪੁਲਿਸ ਥਾਣੇ ਜਾ ਚੌਕੀ ਵਿੱਚ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਰ ਲੋਕ ਇਸ ਦੀ ਜਾਣਕਾਰੀ ਪੁਲਿਸ ਤੱਕ ਨਹੀਂ ਦਿੰਦੇ, ਜਿਸ ਦੇ ਚੱਲਦੇ ਇਸ ਇਲਾਕੇ ਵਿੱਚ ਇਹ ਸਰਚ ਅਪਰੇਸ਼ਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਉਮਰਾਨੰਗਲ ’ਤੇ ਜਾਂਚ ਏਜੰਸੀ ਨੂੰ ਦਬਾਉਣ ਦੇ ਲੱਗੇ ਦੋਸ਼

ABOUT THE AUTHOR

...view details