ਪੰਜਾਬ

punjab

ਅੰਮ੍ਰਿਤਸਰ: ਗੁਰਦੁਆਰਾ ਸਾਹਿਬ ਦੀ ਰਜਿਸਟਰੀ ਨੂੰ ਲੈ ਕੇ ਕੌਂਸਲਰ ਨੇ ਚਲਾਈ ਗੋਲੀ

By

Published : Nov 15, 2020, 10:23 PM IST

ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਸਥਿਤ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਐਤਵਾਰ ਨੂੰ ਕੌਂਸਲਰ ਵੱਲੋਂ ਗੋਲੀ ਚਲਾ ਦਿੱਤੀ ਗਈ। ਹਾਲਾਂਕਿ ਕੌਂਸਲਰ ਦਾ ਕਹਿਣਾ ਸੀ ਕਿ ਗੋਲੀ ਭੀੜ ਨੂੰ ਖਿੰਡਾਉਣ ਲਈ ਚਲਾਈ ਗਈ ਹੈ। ਗੋਲੀ ਚਲਾਏ ਜਾਣ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜੀ ਹੋਈ ਸੀ।

ਅੰਮ੍ਰਿਤਸਰ: ਗੁਰਦੁਆਰਾ ਸਾਹਿਬ ਦੀ ਰਜਿਸਟਰੀ ਨੂੰ ਲੈ ਕੇ ਕੌਂਸਲਰ ਨੇ ਚਲਾਈ ਗੋਲੀ
ਅੰਮ੍ਰਿਤਸਰ: ਗੁਰਦੁਆਰਾ ਸਾਹਿਬ ਦੀ ਰਜਿਸਟਰੀ ਨੂੰ ਲੈ ਕੇ ਕੌਂਸਲਰ ਨੇ ਚਲਾਈ ਗੋਲੀ

ਅੰਮ੍ਰਿਤਸਰ: ਸੁਲਤਾਨਵਿੰਡ ਰੋਡ 'ਤੇ ਸਥਿਤ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਐਤਵਾਰ ਨੂੰ ਕੌਂਸਲਰ ਵੱਲੋਂ ਗੋਲੀ ਚਲਾ ਦਿੱਤੀ ਗਈ। ਹਾਲਾਂਕਿ ਕੌਂਸਲਰ ਦਾ ਕਹਿਣਾ ਸੀ ਕਿ ਗੋਲੀ ਭੀੜ ਨੂੰ ਖਿੰਡਾਉਣ ਲਈ ਚਲਾਈ ਗਈ ਹੈ। ਗੋਲੀ ਚਲਾਏ ਜਾਣ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜੀ ਹੋਈ ਸੀ।

ਅੰਮ੍ਰਿਤਸਰ: ਗੁਰਦੁਆਰਾ ਸਾਹਿਬ ਦੀ ਰਜਿਸਟਰੀ ਨੂੰ ਲੈ ਕੇ ਕੌਂਸਲਰ ਨੇ ਚਲਾਈ ਗੋਲੀ

ਜਾਣਕਾਰੀ ਦਿੰਦਿਆਂ ਕੌਂਸਲਰ ਜਰਨੈਲ ਸਿੰਘ ਨੇ ਦੱਸਿਆ ਕਿ ਮੁਹੱਲੇ 'ਚ ਬਾਬਾ ਦੀਪ ਗੁਰਦੁਆਰੇ ਦੀ ਪੁਰਾਣੀ ਕਮੇਟੀ ਲੋਕਾਂ ਨੂੰ ਹਿਸਾਬ ਨਹੀਂ ਦਿੰਦੀ ਸੀ, ਜਿਸ 'ਤੇ ਨਵੀਂ ਕਮੇਟੀ ਬਣਾਈ ਗਈ ਸੀ ਅਤੇ ਪੁਰਾਣੀ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਜ਼ੁਰਗ ਨੂੰ ਰਜਿਸਟਰੀ ਸੌਂਪੀ ਸੀ। ਜਦੋਂ ਨਵੀਂ ਕਮੇਟੀ ਨੇ ਕੰਮ ਦੀ ਸਾਂਭ-ਸੰਭਾਲ ਲਈ ਗ੍ਰੰਥੀ ਸਿੰਘ (ਬਾਬਾ ਜੀ) ਕੋਲੋਂ ਰਜਿਸਟਰੀ ਮੰਗੀ ਤਾਂ ਉਸ ਨੇ ਅਕਾਲੀ ਆਗੂ ਸ਼ੇਰਾ ਦੀ ਸ਼ਹਿ 'ਤੇ ਦੇਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘ ਨੂੰ ਰਜਿਸਟਰੀ ਦੇਣ ਲਈ ਉਸਦੇ ਘਰ ਜਾ ਕੇ ਵੀ ਅਪੀਲ ਕੀਤੀ ਗਈ। ਪਰ ਐਤਵਾਰ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਕਿਸੇ ਨੇ ਰਜਿਸਟਰੀ ਦੀ ਮੰਗ ਵੀ ਨਹੀਂ ਕੀਤੀ, ਫਿਰ ਵੀ ਗ੍ਰੰਥੀ ਸਿੰਘ ਨੇ ਮਾਈਕ ਰਾਹੀਂ ਸੰਗਤਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਉਪਰੰਤ ਗ੍ਰੰਥੀ ਸਿੰਘ ਅਤੇ ਉਸਦੇ ਮੁੰਡੇ ਨੇ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਕਮੇਟੀ ਮੈਂਬਰਾਂ ਅਤੇ ਉਸਦੇ ਮੁੰਡੇ ਨਾਲ ਹੱਥੋਪਾਈ ਕਰਦਿਆਂ ਹਮਲਾ ਕਰ ਦਿੱਤਾ। ਅਖ਼ੀਰ ਉਨ੍ਹਾਂ ਨੂੰ ਮਾਮਲਾ ਜ਼ਿਆਦਾ ਵਧਦਾ ਵੇਖ ਕੇ ਭੀੜ ਖਿੰਡਾਉਣ ਲਈ ਹਵਾਈ ਫਾਇਰ ਕਰਨਾ ਪਿਆ।

ਉਨ੍ਹਾਂ ਕਿਹਾ ਕਿ ਜੇਕਰ ਹਵਾਈ ਫਾਇਰ ਨਾ ਕੀਤਾ ਜਾਂਦਾ ਤਾਂ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਸੀ। ਗ੍ਰੰਥੀ ਸਿੰਘ ਦੀ ਦਾੜੀ ਪੁੱਟੇ ਜਾਣ ਬਾਰੇ ਕੌਂਸਲਰ ਨੇ ਕਿਹਾ ਕਿ ਉਸ ਨੇ ਕਿਸੇ ਦੀ ਦਾੜ੍ਹੀ ਨਹੀਂ ਪੁੱਟੀ, ਜੋ ਸੀਸੀਟੀਵੀ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ।

ਨਵੀਂ ਕਮੇਟੀ ਪ੍ਰਧਾਨ ਨੇ ਵੀ ਕਿਹਾ ਕਿ ਗ੍ਰੰਥੀ ਸਿੰਘ ਉਨ੍ਹਾਂ ਨੂੰ ਰਜਿਸਟਰੀ ਨਹੀਂ ਸੌਂਪ ਰਿਹਾ ਹੈ ਅਤੇ ਅੱਜ ਉਸਦੇ ਮੁੰਡਿਆਂ ਨੇ ਗੁੰਡਗਰਦੀ ਕਰਦੇ ਹੋਏ ਹਮਲਾ ਕਰ ਦਿੱਤਾ।

ਉਧਰ, ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਸੁਖਚੈਨ ਸਿੰਘ ਨੇ ਕਿਹਾ ਕਿ ਸਵੇਰੇ ਝਗੜਾ ਹੋਇਆ ਹੈ ਅਤੇ ਉਹ ਸੂਚਨਾ ਮਿਲਣ 'ਤੇ ਇਥੇ ਪੁੱਜੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਮਾਮਲਾ ਸਾਹਮਣੇ ਆਵੇਗਾ ਉਸ ਤਹਿਤ ਹੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details