ਪੰਜਾਬ

punjab

ਪਾਕਿਸਤਾਨ ਤੋਂ ਗੁਰੂਧਾਮਾਂ ਦੇ ਦਰਸ਼ਨਾਂ ਲਈ ਭਾਰਤ ਪਹੁੰਚਿਆ ਸ਼ਰਧਾਲੂਆਂ ਦਾ ਜੱਥਾ

By

Published : May 4, 2023, 10:21 PM IST

Updated : May 4, 2023, 10:35 PM IST

ਅੱਜ ਵੀਰਵਾਰ ਨੂੰ ਪਾਕਿਸਤਾਨ ਤੋਂ ਇਕ ਮੁਸਲਿਮ ਭਾਈਚਾਰੇ ਦਾ ਜੱਥਾ ਅਟਾਰੀ ਵਾਘਾ ਸਰਹੱਦ ਪੁੱਜਾ। ਇਸ ਜੱਥੇ ਵਿੱਚ 104 ਦੇ ਕਰੀਬ ਮੁਸਲਿਮ ਸ਼ਰਧਾਲੂ ਭਾਰਤ ਵਿੱਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਆਏ ਹਨ। ਇਹ ਜੱਥਾ 10 ਦਿਨਾਂ ਬਾਅਦ ਵਾਪਸ ਪਾਕਿਸਤਾਨ ਵਾਪਸ ਜਾਵੇਗਾ।

A batch of pilgrims from Pakistan reached Amritsar
A batch of pilgrims from Pakistan reached Amritsar

ਪਾਕਿਸਤਾਨ ਤੋਂ ਸ਼ਰਧਾਲੂਆਂ ਦਾ ਜੱਥਾ ਗੁਰੂਧਾਮਾਂ ਦੇ ਦਰਸ਼ਨਾਂ ਲਈ ਭਾਰਤ ਪਹੁੰਚਿਆ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਸ਼ਰਧਾਲੂ ਇੱਕ ਦੂਜੇ ਦੇਸ਼ ਵਿੱਚ ਜਾਂਦੇ ਰਹਿੰਦੇ ਹਨ। ਜਿਸ ਕਰਕੇ ਦੋਵਾਂ ਦੇਸ਼ਾਂ ਵਿੱਚ ਧਾਰਮਿਕ ਸਾਂਝ ਬਣੀ ਰਹਿੰਦੀ ਹੈ। ਇਸੇ ਤਹਿਤ ਹੀ ਅੱਜ ਵੀਰਵਾਰ ਨੂੰ ਪਾਕਿਸਤਾਨ ਤੋਂ ਇਕ ਮੁਸਲਿਮ ਭਾਈਚਾਰੇ ਦਾ ਜੱਥਾ ਅਟਾਰੀ ਵਾਘਾ ਸਰਹੱਦਪੁੱਜਾ। ਇਸ ਜੱਥੇ ਵਿੱਚ 104 ਦੇ ਕਰੀਬ ਮੁਸਲਿਮ ਸ਼ਰਧਾਲੂ ਭਾਰਤ ਵਿੱਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਆਏ ਹਨ। ਇਹ ਜੱਥਾ 10 ਦਿਨਾਂ ਬਾਅਦ ਵਾਪਸ ਪਾਕਿਸਤਾਨ ਵਾਪਸ ਜਾਵੇਗਾ।

104 ਦੇ ਕਰੀਬ ਮੁਸਲਿਮ ਭਾਈਚਾਰੇ ਦੇ ਲੋਕ:-ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਅੱਜ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਮੁਸਲਿਮ ਭਾਈਚਾਰੇ ਦਾ ਜਥਾ ਭਾਰਤ ਵਿਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਆਇਆ ਹੈ। ਇਸ ਜੱਥੇ ਵਿੱਚ 104 ਦੇ ਕਰੀਬ ਮੁਸਲਿਮ ਭਾਈਚਾਰੇ ਦੇ ਲੋਕ ਹਨ। ਇਹ ਜੱਥਾ ਦਿੱਲੀ ਵਿੱਚ ਦਰਗਾਹ ਹਜ਼ਰਤ ਅਮੀਰ ਖੁਸਰੋ ਅਤੇ ਉਰਸ ਦਾ ਮੇਲਾ ਮਨਾਉਣ ਲਈ ਜਾ ਰਹੇ ਹਨ।

ਪਾਕਿਸਤਾਨ ਦੇ ਜੱਥੇ ਨੂੰ 10 ਦਿਨ ਦਾ ਵੀਜ਼ਾ ਮਿਲਿਆ:- ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਕਿਹਾ ਕਿ ਇਸ ਪਾਕਿਸਤਾਨ ਦੇ ਜੱਥੇ ਨੂੰ 10 ਦਿਨ ਦਾ ਵੀਜ਼ਾ ਮਿਲਿਆ ਹੈ ਅਤੇ 11 ਮਈ ਨੂੰ ਵਾਪਸ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਪਾਕਿਸਤਨ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਹਨ। ਇਸ ਜੱਥੇ ਦੀ ਅਗਵਾਈ ਆਰ.ਐੱਫ ਹੁਸੈਨ ਸ਼ਾਹ ਕਰ ਰਹੇ ਹਨ। ਦਿੱਲੀ ਐਂਬੈਸੀ ਤੋਂ ਇਨ੍ਹਾਂ ਨੂੰ ਉਸਮਾਨ ਨਵਾਜ ਵੱਲੋਂ ਰਿਸਿਵ ਕੀਤਾ ਗਿਆ।

ਸ਼ਰਧਾਲੂ ਭਾਰਤ ਵਿੱਚ ਵੱਖ-ਵੱਖ ਤਿਉਹਾਰ ਮਨਾਉਣ ਆਏ:- ਇਸ ਮੌਕੇ ਗੱਲਬਾਤ ਕਰਦੇ ਹੋਏ ਪਾਕਿਸਤਨ ਦੇ ਮੁਸਲਿਮ ਭਾਈਚਾਰੇ ਦੇ ਸ਼ਰਧਾਲੂਆਂ ਨੇ ਦੱਸਿਆ ਕਿ ਅਸੀਂ ਪਾਕਿਸਤਨ ਦੇ ਕਰਾਚੀ ਲਾਹੌਰ ਅਤੇ ਹੋਰ ਰਾਜਾਂ ਤੋਂ ਆਏ ਹਾਂ। ਸਾਨੂੰ ਭਾਰਤ ਆਕੇ ਬਹੁਤ ਖ਼ੁਸ਼ੀ ਮਿਲੀ। ਇੱਥੋਂ ਦੀ ਆਰਮੀ ਅਤੇ ਲੋਕਾਂ ਵੱਲੋ ਸਾਨੂੰ ਬਹੁਤ ਪਿਆਰ ਮਿਲਿਆ। ਅਸੀਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਟ੍ਰੇਨ ਦੇ ਰਾਹੀਂ ਦਿੱਲੀ ਦਰਗਾਹ ਹਜ਼ਰਤ ਅਮੀਰ ਖੁਸਰੋ ਅਤੇ ਉਰਸ ਦਾ ਮੇਲਾ ਮਨਾਉਣ ਲਈ ਜਾ ਰਹੇ ਹਾਂ।

'ਦੋਵੇ ਦੇਸ਼ਾਂ ਵਿੱਚ ਆਪਸੀ ਪ੍ਰੇਮ-ਪਿਆਰ ਤੇ ਭਾਈਚਾਰਕ ਸਾਂਝ ਬਣੀ ਰਹੇ':-ਮੁਸਲਿਮ ਭਾਈਚਾਰੇ ਦੇ ਸ਼ਰਧਾਲੂਆਂ ਕਿਹਾ ਕਿ ਸਾਨੂੰ ਇੱਥੇ ਆਕੇ ਬਹੁਤ ਖੁਸ਼ੀ ਮਿਲੀ। ਉਹਨਾਂ ਕਿਹਾ ਕਿ ਇਸ ਜੱਥੇ ਵਿੱਚ ਕਈ ਲੋਕ ਪਹਿਲੀ ਵਾਰ ਭਾਰਤ ਵਿੱਚ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਆਪਸੀ ਪ੍ਰੇਮ-ਪਿਆਰ ਅਤੇ ਭਾਈਚਾਰਕ ਸਾਂਝ ਬਣੀ ਰਹੇ।


ਇਹ ਵੀ ਪੜ੍ਹੋ:-ਬੇਅਦਬੀ ਮਾਮਲੇ 'ਚ ਇਨਸਾਫ਼ ਲਈ ਸਿੱਖ ਜਥੇਬੰਦੀਆਂ ਨੇ ਘੇਰਿਆ ਅੰਮ੍ਰਿਤਸਰ ਦਿਹਾਤੀ SSP ਦਫ਼ਤਰ

Last Updated : May 4, 2023, 10:35 PM IST

ABOUT THE AUTHOR

...view details