ਪੰਜਾਬ

punjab

ਅੰਮ੍ਰਿਤਸਰ ਪੁਲਿਸ ਨੇ 2 ਚੋਰਾਂ ਨੂੰ ਮੋਟਰਸਾਈਕਲ ਤੇ ਮੋਬਾਇਲ ਫੋਨ ਸਮੇਤ ਕੀਤਾ ਕਾਬੂ

By

Published : May 6, 2023, 1:42 PM IST

ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵੀਨਿਊ ਵਿਖੇ ਸਬ-ਇੰਸਪੈਕਟਰ ਅਮਨਦੀਪ ਕੌਰ ਵੱਲੋਂ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਕੋਲ ਆਈ ਇੱਕ ਲੁੱਟ ਖੋਹ ਦੀ ਸ਼ਿਕਾਇਤ ਨੂੰ 3 ਘੰਟੇ ਵਿੱਚ ਹੀ ਸੁਲਝਾਅ ਲਿਆ ਗਿਆ।

2 Chaur has been arrested by Amritsar police
2 Chaur has been arrested by Amritsar police

ਅੰਮ੍ਰਿਤਸਰ ਪੁਲਿਸ ਨੇ 2 ਚੋਰਾਂ ਨੂੰ ਮੋਟਰਸਾਈਕਲ ਤੇ ਮੋਬਾਇਲ ਫੋਨ ਸਮੇਤ ਕੀਤਾ ਕਾਬੂ

ਅੰਮ੍ਰਿਤਸਰ:ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੌ ਨਿਹਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਮਾੜੇ ਅਨਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਰੋਕਣ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਮੁਹਿੰਮ ਤਹਿਤ ਹੀ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵੀਨਿਊ ਵਿਖੇ ਸਬ-ਇੰਸਪੈਕਟਰ ਅਮਨਦੀਪ ਕੌਰ ਵੱਲੋਂ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਕੋਲ ਆਈ ਇੱਕ ਖੋਹ ਦੀ ਸ਼ਿਕਾਇਤ ਨੂੰ 3 ਘੰਟੇ ਵਿੱਚ ਹੀ ਸੁਲਝਾ ਲਿਆ ਗਿਆ।

ਦੋਵੇ ਚੋਰ 3 ਘੰਟੇ ਵਿੱਚ ਕਾਬੂ:ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਅਮਨਦੀਪ ਕੌਰ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਦਰਜ ਹੋਈ ਸੀ ਕਿ 2 ਨੌਜਵਾਨ ਮੋਟਰਸਾਈਕਲ ਸਵਾਰ ਵੱਲੋਂ ਇਕ ਔਰਤ ਕੋਲੋ ਮੋਬਾਈਲ ਫੋਨ ਦੀ ਖੋਹ ਕੀਤੀ ਗਈ ਹੈ। ਉਨ੍ਹਾਂ ਵਲੋਂ ਰਣਜੀਤ ਐਵੀਨਿਊ ਵਿਚ ਨਾਕਾ ਬੰਦੀ ਕਰ ਖੋਹ ਕਰਨ ਵਾਲੇ ਦੋਵੇ ਨੌਜਵਾਨ ਚੋਰ ਤਿੰਨ ਘੰਟੇ ਵਿੱਚ ਹੀ ਕਾਬੂ ਕਰ ਲਏ ਗਏ।

ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ:ਪੁਲਿਸ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਦੋਵੇਂ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੀ ਉਮਰ 19 ਤੋਂ 20 ਸਾਲ ਦੇ ਵਿਚ ਹੈ। ਇਨ੍ਹਾਂ ਆਰੋਪੀ ਸ਼ਿਵਾ ਤੇ ਮਾਇਕਲ ਨੂੰ 1 ਮੋਟਰਸਾਈਕਲ ਤੇ ਇੱਕ 1 ਮੋਬਾਇਲ ਫੋਨ ਮਾਰਕਾ ਓਪੋ ਬਰਾਮਦ ਕੀਤਾ ਗਿਆ। ਫਿਲਹਾਲ ਗ੍ਰਿਫ਼ਤਾਰ ਕੀਤੇ ਆਰੋਪੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜੋ:WHO ਵੱਲੋਂ ਕੋਰੋਨਾ ਨੂੰ ਲੈ ਕੇ ਵੱਡੀ ਰਾਹਤ, ਕਿਹਾ- "ਵਿਸ਼ਵ ਸਿਹਤ ਐਮਰਜੈਂਸੀ ਵਜੋਂ ਕੋਵਿਡ-19 ਖ਼ਤਮ"

Jalandhar By-election: ਜਲੰਧਰ ਜਿਮਨੀ ਚੋਣ ਲਈ ਬੀਬੀ ਜਗੀਰ ਕੌਰ ਦਾ ਭਾਜਪਾ ਨੂੰ ਸਮਰਥਨ

ਮਹਿਲਾ ਪੁਲਿਸ ਮੁਲਾਜ਼ਮ ਨੇ ਕਾਂਗਰਸ ਆਗੂ ਨਾਲ ਮਿਲ ਕੀਤਾ ਕਾਰਾ, ਹੋਈ ਸਸਪੈਂਡ

ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਏ ਤੇ ਮਜ਼ਦੂਰ ਪਰੇਸ਼ਾਨ, ਕੀਤਾ ਰੋਸ ਪ੍ਰਦਰਸ਼ਨ

ਅੰਮ੍ਰਿਤਸਰ ਪੁਲਿਸ ਨੇ ਕੀਤਾ ਸੀ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼:-ਅੰਮ੍ਰਿਤਸਰ ਪੁਲਿਸ ਦੇ ਸੀ.ਆਈ.ਏ ਸਟਾਫ ਪੁਲਿਸ ਥਾਣਾ ਗੇਟ ਹਕੀਮਾਂ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 1 ਮੈਂਬਰ ਨੂੰ ਗ੍ਰਿਫਤਾਰ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਸੈਂਟਰਲ ਸੁਰਿੰਦਰ ਸਿੰਘ ਨੇ ਦੱਸਿਆ ਸੀ ਕਿ ਪਿਛਲੇ ਦਿਨੀਂ ਇਸ ਗਿਰੋਹ ਵੱਲੋਂ ਝਬਾਲ ਰੋਡ ਨੇੜੇ ਚੌਧਰੀ ਫਾਰਮ ਦੇ ਕੋਲ ਇੱਕ ਕੰਬਲਾਂ ਵਾਲੀ ਦੁਕਾਨ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਇਸਦੇ ਚੱਲਦੇ ਦੁਕਾਨਦਾਰ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਸੀ ਅਤੇ ਇਹ ਬੇਰੰਗ ਹੀ ਉਥੋਂ ਭੱਜ ਗਏ ਸੀ। ਇਸ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਵੱਲੋਂ ਤਰਨਤਾਰਨ ਰੋਡ ਦੇ ਉੱਪਰ ਇੱਕ ਕਬਾੜੀ ਦੀ ਦੁਕਾਨ ਉਪਰ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਤੇ ਹੋਰ ਵੀ ਸ਼ਹਿਰ ਵਿੱਚ ਇਹਨਾਂ ਵੱਲੋਂ ਵੱਖ-ਵੱਖ ਥਾਵਾਂ ਉਪਰ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ।

ABOUT THE AUTHOR

...view details