ਪੰਜਾਬ

punjab

Australian Open: ਪੁਰਸ਼ ਡਬਲਜ਼ ਚੈਂਪੀਅਨ ਬਣੇ ਡੋਡੀਗ ਅਤੇ ਪੋਲਾਸੇਕ

By

Published : Feb 21, 2021, 2:30 PM IST

ਐਤਵਾਰ ਨੂੰ ਉਨ੍ਹਾਂ ਦੋਹਾਂ ਨੇ ਇਕੱਠੇ ਮਿਲ ਕੇ ਇਸ ਖਿਤਾਬ ਨੂੰ ਆਪਣੇ ਨਾਂਅ ਕੀਤਾ। ਨੌਂਵੀ ਸੀਡ ਦੇ ਖਿਡਾਰੀ ਪੰਜਵੀ ਸੀਡ ਦੀ ਜੋੜੀ ਤੋਂ ਜਿਆਦਾ ਵਧੀਆ ਸਾਬਿਤ ਹੋਏ। ਇਸ ਮੈਚ ਚ ਡੋਡੀਗ ਅਤੇ ਪੋਲਾਸੇਕ ਨੇ 6-3,6-4 ਨਾਲ ਜਿੱਤ ਹਾਸਿਲ ਕੀਤੀ।

ਤਸਵੀਰ
ਤਸਵੀਰ

ਮੇਲਬਰਨ: ਇਵਾਨ ਡੋਡੀਗ ਅਤੇ ਉਨ੍ਹਾਂ ਦੇ ਸਾਥੀ ਫਿਲਿਪ ਪੋਲਾਸੇਕ ਨੇ ਚੈਂਪੀਅਨ ਜੋ ਸੈਲੀਸਬਰੀ ਅਤੇ ਰਾਜੀਵ ਰਾਮ ਨੂੰ ਨਿਰਾਸ਼ ਕਰਦੇ ਹੋਏ ਸਾਲ ਦੇ ਪਹਿਲਾ ਗ੍ਰੈਂਡ ਸਲੈਮ ਆਸਟ੍ਰੈਲੀਅਨ ਓਪਨ ਦੇ ਪੁਰਸ਼ ਯੁਗਲ ਵਰਗ ਚ ਚੈਂਪੀਅਨ ਬਣੇ। ਐਤਵਾਰ ਨੂੰ ਉਨ੍ਹਾਂ ਦੋਹਾਂ ਨੇ ਇਕੱਠੇ ਮਿਲ ਕੇ ਇਸ ਖਿਤਾਬ ਨੂੰ ਆਪਣੇ ਨਾਂਅ ਕੀਤਾ। ਨੌਂਵੀ ਸੀਡ ਦੇ ਖਿਡਾਰੀ ਪੰਜਵੀ ਸੀਡ ਦੀ ਜੋੜੀ ਤੋਂ ਜਿਆਦਾ ਵਧੀਆ ਸਾਬਿਤ ਹੋਏ। ਇਸ ਮੈਚ ਚ ਡੋਡੀਗ ਅਤੇ ਪੋਲਾਸੇਕ ਨੇ 6-3,6-4 ਨਾਲ ਜਿੱਤ ਹਾਸਿਲ ਕੀਤੀ।

ਉਮੀਦ ਹੈ ਇਹ ਜਿੱਤ ਜਾਰੀ ਰਹੇਗੀ- ਡੋਡਿਗ

ਇਸ ਸਬੰਧ ਚ ਡੋਡੀਗ ਨੇ ਕਿਹਾ ਕਿ ਸ਼ਾਨਦਾਰ ਯਾਦਾਂ ਬਤੌਰ ਟੀਮ ਇਹ ਸਾਡਾ ਪਹਿਲਾ ਗ੍ਰੈਂਡ ਸਲੈਮ ਦਾ ਖਿਤਾਬ ਹੈ ਅਤੇ ਅਸੀਂ ਬਹੁਤ ਮਜ਼ੇ ਕੀਤੇ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਜਿੱਤ ਜਾਰੀ ਰਹੇਗੀ। ਕਾਬਿਲੇਗੌਰ ਹੈ ਕਿ ਸਾਲ 2009 ਤੋਂ 2011 ਤੱਕ ਲਗਾਤਾਰ ਬੌਬ ਅਤੇ ਮਾਈਕ ਬ੍ਰਾਇਨ ਨੇ ਆਸਟਰੇਲੀਆਈ ਓਪਨ ਜਿੱਤਿਆ। ਉਨ੍ਹਾਂ ਤੋਂ ਇਲਾਵਾ ਸੈਲੀਬਰੀ ਅਤੇ ਰਾਮ ਇਹ ਮੁਕਾਮ ਹਾਸਿਲ ਕਰ ਸਕੇ ਸਨ ਪਰ ਇਸ ਹਾਰ ਨਾਲ ਇਹ ਮੁਮਕਿਨ ਨਹੀਂ ਹੋ ਸਕਿਆ।

ABOUT THE AUTHOR

...view details