ਪੰਜਾਬ

punjab

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: ਪਹਿਲੇ ਦੌਰ ਵਿੱਚ ਹਾਰ ਕੇ ਬਾਹਰ ਹੋਏ ਸੁਸ਼ੀਲ ਕੁਮਾਰ

By

Published : Sep 20, 2019, 8:08 PM IST

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ 8 ਸਾਲ ਬਾਅਦ ਵਾਪਸੀ ਕਰ ਰਹੇ ਸੁਸ਼ੀਲ ਕੁਮਾਰ ਪਹਿਲੇ ਦੌਰ ਵਿੱਚ ਹੀ ਖਾਦਜਿਮੁਰਾਦ ਗਧਜਿਏਵ ਤੋਂ 9-11 ਤੋਂ ਹਾਰ ਕੇ ਬਾਹਰ ਹੋ ਗਏ ਹਨ।

ਪਹਿਲੇ ਦੌਰ ਵਿੱਚ ਹਾਰ ਕੇ ਬਾਹਰ ਹੋਏ ਸੁਸ਼ੀਲ ਕੁਮਾਰ

ਨੂਰ ਸੁਲਤਾਨ (ਕਜ਼ਾਖਿਸਤਾਨ) : ਓਲੰਪਿਕ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਭਾਰਤ ਦੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਸੁਸ਼ੀਲ ਨੂੰ ਪੁਰਸ਼ਾਂ ਦੇ 74 ਕਿਲੋਗ੍ਰਾਮ ਫ੍ਰੀ ਸਟਾਇਲ ਮੁਕਾਬਲੇ ਵਿੱਚ ਅਜ਼ਰਬਾਇਜ਼ਨ ਦੇ ਖਾਦਜਿੁਮਰਾਦ ਗਧਜਿਏਵ ਵਿਰੁੱਧ 9-11 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਗਧਜਿਏਵ ਤਾਂਬੇ ਦਾ ਤਮਗ਼ਾ ਜਿੱਤ ਚੁੱਕੇ ਹਨ।

ਭਾਰਤੀ ਖਿਡਾਰੀ ਨੇ 2008 ਵਿੱਚ ਬੀਜਿੰਗ ਅਤੇ 2012 ਵਿੱਚ ਲੰਡਨ ਓਲੰਪਿਕ ਵਿੱਚ ਤਮਗ਼ੇ ਜਿੱਤੇ ਸਨ। ਸੁਸ਼ੀਲ ਨੇ ਮੈਚ ਦੀ ਦਮਦਾਰ ਸ਼ੁਰੂਆਤ ਕੀਤੀ ਅਤੇ 8-2 ਨਾਲ ਅੱਗੇ ਰਹੇ। ਹਾਲਾਂਕਿ ਗਧਜਿਏਵ ਵਾਪਸ ਕਰਨ ਵਿੱਚ ਸਫ਼ਲ ਰਹੇ ਅਤੇ ਭਾਰਤੀ ਖਿਡਾਰੀ ਦਾ ਵਾਧਾ 9-6 ਤੱਕ ਹੀ ਪਹੁੰਚ ਸਕਿਆ।

ਇਸ ਤੋਂ ਬਾਅਦ ਗਧਜਿਏਵ ਪੂਰੀ ਤਰ੍ਹਾਂ ਸੁਸ਼ੀਲ ਉੱਤੇ ਭਾਰੀ ਪੈ ਗਏ ਅਤੇ ਦਮਦਾਰ ਵਾਪਸੀ ਕਰਦੇ ਹੋਏ 10-8 ਦੇ ਵਾਧੇ ਤੱਕ ਪਹੁੰਚ ਗਏ ਅਤੇ ਫ਼ਿਰ ਮੁਕਾਬਲੇ ਨੂੰ 11-9 ਨਾਲ ਜਿੱਤ ਲਿਆ।

ਟਰੱਕ ਤੋਂ ਲਿਫ਼ਟ ਮੰਗ ਕੇ ਮੈਚ ਖੇਡਣ ਜਾਂਦੇ ਸਨ ਹਾਰਦਿਕ ਪਾਂਡਿਆ, ਫ਼ੋਟੋਆਂ ਸਾਂਝੀਆਂ ਕਰ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

ABOUT THE AUTHOR

...view details